ਅਮਰੀਕਾ ’ਚ 4.8 ਤੀਬਰਤਾ ਦਾ ਆਇਆ ਭੂਚਾਲ
ਨਿਰਮਲ ਨਿਊਯਾਰਕ, 5 ਅਪ੍ਰੈਲ (ਰਾਜ ਗੋਗਨਾ )- ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (ਯੂ. ਐੱਸ. ਜੀ. ਐੱਸ.) ਮੁਤਾਬਕ ਅਮਰੀਕਾ ਦੇ ਕਈ ਸੂਬਿਆਂ ’ਚ ਭੂਚਾਲ ਦੇ ਝਟਕੇ ਆਏ ਹਨ। ਨਿਊਯਾਰਕ ਸਿਟੀ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ 4.8 ਤੀਬਰਤਾ ਦਾ ਭੂਚਾਲ ਆਇਆ। ਪਤਾ ਲੱਗਾ ਹੈ ਕਿ ਗੁਆਂਢੀ ਸੂਬੇ ਨਿਊਜਰਸੀ ’ਚ ਵੀ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ […]
By : Editor Editor
ਨਿਰਮਲ
ਨਿਊਯਾਰਕ, 5 ਅਪ੍ਰੈਲ (ਰਾਜ ਗੋਗਨਾ )- ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (ਯੂ. ਐੱਸ. ਜੀ. ਐੱਸ.) ਮੁਤਾਬਕ ਅਮਰੀਕਾ ਦੇ ਕਈ ਸੂਬਿਆਂ ’ਚ ਭੂਚਾਲ ਦੇ ਝਟਕੇ ਆਏ ਹਨ। ਨਿਊਯਾਰਕ ਸਿਟੀ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ 4.8 ਤੀਬਰਤਾ ਦਾ ਭੂਚਾਲ ਆਇਆ। ਪਤਾ ਲੱਗਾ ਹੈ ਕਿ ਗੁਆਂਢੀ ਸੂਬੇ ਨਿਊਜਰਸੀ ’ਚ ਵੀ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ।
ਇੱਕ ਮੀਡੀਆ ਪ੍ਰਤੀਨਿਧੀ ਨੇ ਦੱਸਿਆ ਕਿ ਬਰੁਕਲਿਨ ਵਿੱਚ ਇਮਾਰਤਾਂ ਹਿੱਲ ਗਈਆਂ। ਭੂਚਾਲ ਦੇ ਸਮੇਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ’ਚ ਗਾਜ਼ਾ ਦੀ ਸਥਿਤੀ ’ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਹੋਈ। ਭੂਚਾਲ ਦੇ ਝਟਕਿਆਂ ਕਾਰਨ ਮੀਟਿੰਗ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤੀ ਗਈ ਸੀ। ਫਿਲਾਡੇਲਫੀਆ ਤੋਂ ਨਿਊਯਾਰਕ ਤੱਕ ਅਤੇ ਪੂਰਬ ਵੱਲ ਲੌਂਗ ਆਈਲੈਂਡ ਤੱਕ, ਨੇਟੀਜ਼ਨ ਭੂਚਾਲ ਬਾਰੇ ਟਵੀਟ ਅਤੇ ਪੋਸਟ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਹਾਂਗਕਾਂਗ ਵਿੱਚ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਪੰਜਾਬੀ ਨੌਜਵਾਨ ਆਪਣੇ ਦੇਸ਼ ਪਰਤ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਂਗਕਾਂਗ ’ਚ ਵਸੇ ਗੁਰਦਾਸਪੁਰ ਦੇ ਵਾਸੀ ਬਲਜਿੰਦਰ ਸਿੰਘ ਆਪਣੇ ਕਾਰੋਬਾਰੀ ਸਾਥੀ ਵੱਲੋਂ ਦਿੱਤੇ ਧੋਖੇ ਕਾਰਨ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ ਸੀ।
ਸ਼ੁੱਕਰਵਾਰ ਨੂੰ ਸੁਲਤਾਨਪੁਰ ਲੋਧੀ ਵਿਚ ਨਿਰਮਲ ਕੁਟੀਆ ਪਹੁੰਚੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਕਾਰੋਬਾਰੀ ਸਾਥੀ ਨੇ ਉਸ ਨਾਲ 22 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਨਾਲ ਹਾਂਗਕਾਂਗ ਵਿਚ ਉਸ ਦੀ ਪੂਰੀ ਜ਼ਿੰਦਗੀ ਬਦਲ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਧੋਖੇ ਨੇ ਉਸ ਦੇ ਮਨ ਨੂੰ ਅਜਿਹਾ ਝਟਕਾ ਦਿੱਤਾ ਕਿ ਉਹ ਉੱਥੇ ਹੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ।
ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ 9 ਸਾਲ ਪਹਿਲਾਂ ਭਾਰਤ ਤੋਂ ਹਾਂਗਕਾਂਗ ਗਿਆ ਸੀ। ਜਿੱਥੇ ਉਸਦਾ ਸ਼ਾਨਦਾਰ ਕੰਮ ਚੱਲ ਰਿਹਾ ਸੀ। ਸਾਲ 2023 ਦੌਰਾਨ, ਉਹ ਉੱਥੇ ਇੱਕ ਪੰਜਾਬੀ ਪਰਿਵਾਰ ਨੂੰ ਮਿਲਿਆ ਜਿਸ ਨੇ ਹਾਂਗਕਾਂਗ ਵਿੱਚ ਇਕੱਠੇ ਇੱਕ ਰੈਸਟੋਰੈਂਟ/ਹੋਟਲ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਉਸਨੇ ਉਸ ’ਤੇ ਭਰੋਸਾ ਕੀਤਾ ਅਤੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਰੈਸਟੋਰੈਂਟ/ਹੋਟਲ ਖੋਲ੍ਹਣ ਵਿੱਚ ਲਗਾ ਦਿੱਤੀ, ਪਰ ਰੈਸਟੋਰੈਂਟ ਬਣਾਉਣ ਦੇ ਕੁਝ ਮਹੀਨਿਆਂ ਬਾਅਦ, ਉਸਦੇ ਸਾਥੀ ਨੇ ਉਸਨੂੰ ਰੈਸਟੋਰੈਂਟ ਵਿੱਚੋਂ ਬਾਹਰ ਕੱਢ ਦਿੱਤਾ।
ਜਿਸ ਤੋਂ ਬਾਅਦ ਉਸ ਨੇ ਇਨਸਾਫ ਲਈ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸ ਦਾ ਹੱਥ ਨਹੀਂ ਫੜਿਆ। ਜਿਸ ਦਾ ਉਸ ਦੇ ਮਨ ’ਤੇ ਡੂੰਘਾ ਅਸਰ ਪਿਆ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ’ਤੇ ਉਥੋਂ ਦੀ ਪੁਲਸ ਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਕਰੀਬ 2 ਮਹੀਨੇ ਤੱਕ ਉਸ ਦਾ ਇਲਾਜ ਚੱਲਦਾ ਰਿਹਾ।
ਇਸ ਮੌਕੇ ਬਲਜਿੰਦਰ ਦੇ ਨਾਲ ਆਏ ਉਸ ਦੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਉਸ ਦੇ ਭਰਾ ਬਲਜਿੰਦਰ ਦੇ ਕੇਸ ਦੀ ਲਗਾਤਾਰ ਵਕਾਲਤ ਕਰਨ ਕਾਰਨ ਬਲਜਿੰਦਰ ਗੰਭੀਰ ਹਾਲਾਤਾਂ ਤੋਂ ਵਾਪਸ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬਲਜਿੰਦਰ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸੰਤ ਸੀਚੇਵਾਲ ਵੱਲੋਂ ਨੌਜਵਾਨਾਂ ਦੀ ਭਾਰਤ ਵਾਪਸੀ ਸਬੰਧੀ ਅਖ਼ਬਾਰ ਵਿੱਚ ਛਪੀ ਖ਼ਬਰ ਦੇਖੀ ਤਾਂ ਉਨ੍ਹਾਂ 20 ਅਕਤੂਬਰ 2023 ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ। ਜਿਸ ਨੇ ਤੁਰੰਤ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਅਤੇ ਬਲਜਿੰਦਰ 14 ਮਾਰਚ 2024 ਨੂੰ ਸਹੀ ਸਲਾਮਤ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ। ਉਨ੍ਹਾਂ ਹਾਂਗਕਾਂਗ ਦੇ ਗੁਰਦੁਆਰੇ ਦੇ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬਲਜਿੰਦਰ ਨੂੰ ਉਥੇ ਠਹਿਰਣ ਦੌਰਾਨ ਹਰ ਤਰ੍ਹਾਂ ਦੀ ਮਦਦ ਦਿੱਤੀ।