Begin typing your search above and press return to search.

ਬਰਾਤੀਆਂ ਨੂੰ ਪਰੋਸੇ ਖਾਣੇ ਵਿਚ ਨਿਕਲੇ ਕੀੜੇ, ਪੈ ਗਿਆ ਗਾਹ

ਅੰਮ੍ਰਿਤਸਰ, 23 ਅਕਤੂਬਰ, ਨਿਰਮਲ : ਅੰਮ੍ਰਿਤਸਰ ’ਚ ਇੱਕ ਵਿਆਹ ਦੌਰਾਨ ਹੰਗਾਮਾ ਹੋ ਗਿਆ। ਦਰਅਸਲ, ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਨਿਕਲੇ। ਇਸ ਦੌਰਾਨ ਰਿਜ਼ੌਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਸਿਰਫ ਵੈਨਿਊ ਦੇਣ ਦੀ ਗੱਲ ਕਹੀ। ਲੜਕੀ ਦੇ ਪਰਿਵਾਰ ਨਾਲ ਸੌਦਾ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ। […]

ਬਰਾਤੀਆਂ ਨੂੰ ਪਰੋਸੇ ਖਾਣੇ ਵਿਚ ਨਿਕਲੇ ਕੀੜੇ, ਪੈ ਗਿਆ ਗਾਹ
X

Hamdard Tv AdminBy : Hamdard Tv Admin

  |  23 Oct 2023 6:52 AM IST

  • whatsapp
  • Telegram


ਅੰਮ੍ਰਿਤਸਰ, 23 ਅਕਤੂਬਰ, ਨਿਰਮਲ : ਅੰਮ੍ਰਿਤਸਰ ’ਚ ਇੱਕ ਵਿਆਹ ਦੌਰਾਨ ਹੰਗਾਮਾ ਹੋ ਗਿਆ। ਦਰਅਸਲ, ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਨਿਕਲੇ। ਇਸ ਦੌਰਾਨ ਰਿਜ਼ੌਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਸਿਰਫ ਵੈਨਿਊ ਦੇਣ ਦੀ ਗੱਲ ਕਹੀ। ਲੜਕੀ ਦੇ ਪਰਿਵਾਰ ਨਾਲ ਸੌਦਾ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਅਖੀਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।

ਘਟਨਾ ਦੇਰ ਰਾਤ ਵਾਪਰੀ। ਛੇਹਰਟਾ ਚੁੰਗੀ ਨੇੜੇ ਸਥਿਤ ਰਿਜ਼ੌਰਟ ਈਸਟਾ ਵਿਖੇ ਵਿਆਹ ਚੱਲ ਰਿਹਾ ਸੀ। ਜਦੋਂ ਬਰਾਤੀ ਪੁੱਜੇ ਤਾਂ ਖਾਣਾ ਪਰੋਸਿਆ ਜਾਣ ਲੱਗਾ। ਇਸ ਦੌਰਾਨ ਪਰੋਸੇ ਗਏ ਮੰਚੂਰੀਅਨ ਅਤੇ ਗੁਲਾਬ ਜਾਮੁਨ ਸਮੇਤ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਜ਼ਿੰਦਾ ਕੀੜੇ ਨਿਕਲੇ। ਜਿਸ ਤੋਂ ਬਾਅਦ ਵਿਆਹ ਵਿਚ ਆਏ ਬਰਾਤੀਆਂ ਨੇ ਰਿਜ਼ੌਰਟ ’ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਲੜਕੀ ਵਾਲੀ ਧਿਰ ਨੇ ਰਿਜ਼ੋਰਟ ਮਾਲਕ ਨੂੰ ਘੇਰ ਲਿਆ। ਉਸ ਨੇ ਸਿਰਫ ਜਗ੍ਹਾ ਦੇਣ ਦੀ ਗੱਲ ਕਹੀ। ਰਿਜ਼ੋਰਟ ਦੇ ਮਾਲਕ ਨੇ ਕਿਹਾ ਕਿ ਜਿਸ ਵਿਅਕਤੀ ਨਾਲ ਸੌਦਾ ਹੋਇਆ ਸੀ, ਉਸ ਨਾਲ ਗੱਲ ਕਰੋ। ਜਿਸ ਤੋਂ ਬਾਅਦ ਹੰਗਾਮਾ ਹੋਰ ਵਧ ਗਿਆ। ਜਿਸ ਮੈਨੇਜਰ ਨੂੰ ਲੜਕੀ ਦੇ ਪੱਖ ਨੇ ਪੈਸੇ ਦਿੱਤੇ ਸਨ, ਉਹ ਉਥੋਂ ਫਰਾਰ ਹੋ ਗਿਆ ਸੀ।

ਇਸ ਤੋਂ ਬਾਅਦ ਰਿਜ਼ੋਰਟ ਦੇ ਬਾਹਰ ਸੜਕ ਜਾਮ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਦਖਲ ਦੇਣਾ ਪਿਆ। ਪੁਲਸ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਸੜਕ ਤੋਂ ਜਾਮ ਖੁਲਵਾਇਆ।

ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ’ਤੇ ਅਜੇ ਵੀ ਰਿਜ਼ੋਰਟ ਮਾਲਕ ਦਾ ਪੱਖ ਲੈਣ ਦਾ ਦੋਸ਼ ਲਾਇਆ ਹੈ। ਵਿਆਹ ਦੇ ਖਾਣੇ ਵਿੱਚ ਕੀੜੇ-ਮਕੌੜਿਆਂ ਦੀ ਮੌਜੂਦਗੀ ਕਾਰਨ ਉਸ ਦੀ ਇੱਜ਼ਤ ਨੂੰ ਢਾਹ ਲੱਗੀ ਹੈ। ਉਹ ਮੁੰਡਿਆਂ ਅੱਗੇ ਸਿਰ ਉਚਾ ਕਰਨ ਦੇ ਯੋਗ ਨਹੀਂ ਹਨ।

ਮਾਮਲਾ ਵਿਗੜਦਾ ਦੇਖ ਪੁਲਿਸ ਨੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਭੋਜਨ ਵਿੱਚੋਂ ਕੀੜੇ ਨਿਕਲੇ ਹਨ, ਇਹ ਸਿਹਤ ਵਿਭਾਗ ਦਾ ਮਾਮਲਾ ਹੈ। ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ। ਲੜਕੀ ਵਾਲੀ ਧਿਰ ਅਤੇ ਰਿਜ਼ੋਰਟ ਮਾਲਕ ਵਿਚਕਾਰ ਸ਼ਾਂਤੀਪੂਰਵਕ ਗੱਲਬਾਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it