Begin typing your search above and press return to search.

ਅੰਮ੍ਰਿਤਸਰ ਵਿਚ ਕੁੜਮ ਸਣੇ 2 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ, 25 ਸਤੰਬਰ, ਹ.ਬ. : ਅੰਮ੍ਰਿਤਸਰ ਵਿਚ ਰਾਤ 11 ਵਜੇ ਰਿਸ਼ਤੇਦਾਰਾਂ ਵਿਚ ਹੀ ਗੋਲੀਆਂ ਚਲ ਗਈਆਂ। ਇੱਕ ਕੁੜਮ ਨੇ ਦੂਜੇ ਕੁੜਮ ਅਤੇ ਉਸ ਦੇ ਬੇਟੇ ’ਤੇ ਕਿਸੇ ਗੱਲ ’ਤੇ ਹੋਈ ਬਹਿਸ ਤੋ ਬਾਅਦ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀਆਂ ਨੂੰ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਹਸਪਤਾਲ ਪਹੁੰਚਾਇਆ। ਜਿੱਥੇ ਪਹਿਲਾਂ ਇੱਕ ਦੀ ਮੌਤ ਹੋ ਗਈ ਸੀ। ਹੁਣ […]

ਅੰਮ੍ਰਿਤਸਰ ਵਿਚ ਕੁੜਮ ਸਣੇ 2 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ
X

Hamdard Tv AdminBy : Hamdard Tv Admin

  |  25 Sept 2023 7:26 AM IST

  • whatsapp
  • Telegram


ਅੰਮ੍ਰਿਤਸਰ, 25 ਸਤੰਬਰ, ਹ.ਬ. : ਅੰਮ੍ਰਿਤਸਰ ਵਿਚ ਰਾਤ 11 ਵਜੇ ਰਿਸ਼ਤੇਦਾਰਾਂ ਵਿਚ ਹੀ ਗੋਲੀਆਂ ਚਲ ਗਈਆਂ। ਇੱਕ ਕੁੜਮ ਨੇ ਦੂਜੇ ਕੁੜਮ ਅਤੇ ਉਸ ਦੇ ਬੇਟੇ ’ਤੇ ਕਿਸੇ ਗੱਲ ’ਤੇ ਹੋਈ ਬਹਿਸ ਤੋ ਬਾਅਦ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀਆਂ ਨੂੰ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਹਸਪਤਾਲ ਪਹੁੰਚਾਇਆ। ਜਿੱਥੇ ਪਹਿਲਾਂ ਇੱਕ ਦੀ ਮੌਤ ਹੋ ਗਈ ਸੀ। ਹੁਣ ਮੁੰਡੇ ਦੀ ਮੌਤ ਹੋ ਗਈ ਹੈ। ਝਗੜੇ ਅਤੇ ਗੋਲੀਆਂ ਚਲਾਉਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਅੰਮ੍ਰਿਤਸਰ ਦੇ ਤੇਜ ਨਗਰ ਚੌਕ ਦੀ ਹੈ। ਦੋਵੇਂ ਕੁੜਮ ਆਸ ਪਾਸ ਹੀ ਰਹਿੰਦੇ ਹਨ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਤਕਰੀਬਨ 6 ਮਹੀਨੇ ਪਹਿਲਾਂ ਅਪਣੀ ਬੇਟੀ ਦਾ ਵਿਆਹ ਮੁਲਜ਼ਮ ਸੰਧੂ ਬਿਲਡਿੰਗ ਮੈਟੀਰਿਅਲ ਦੇ ਮਾਲਕ ਹਰਜੀਤ ਸਿੰਘ ਸੰਧੂ ਦੇ ਬੇਟੇ ਨਵਜੋਤ ਸਿੰਘ ਦੇ ਨਾਲ ਕੀਤਾ ਸੀ। ਦੋਵੇਂ ਪਰਵਾਰਾਂ ਵਿਚ ਕੋਈ ਝਗੜਾ ਵੀ ਨਹੀਂ ਹੋਇਆ ਸੀ। ਦੋਵੇਂ ਪਰਵਾਰ ਇੱਕ ਦੂਜੇ ਨਾਲ ਮਿਲਦੇ ਜੁਲਦੇ ਸੀ।


ਰਾਤ ਨੂੰ ਮ੍ਰਿਤਕ ਦਲਜੀਤ ਅਤੇ ਹਰਜੀਤ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕੋਈ ਝਗੜਾ ਹੋ ਗਿਆ। ਕਿਸੇ ਨੂੰ ਇਹ ਜਾਣਕਾਰੀ ਨਹੀਂ ਕਿ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ। ਇਸੇ ਵਿਚਾਲੇ ਹਰਜੀਤ ਨੇ ਅਪਣੀ ਰਿਵਾਲਵਰ ਕੱਢੀ ਅਤੇ ਅਪਣੇ ਕੁੜਮ ਦਲਜੀਤ ਸਿੰਘ ਅਤੇ ਉਸ ਦੇ 18 ਸਾਲਾ ਬੇਟੇ ਗੁਰਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ।

ਗਲੀ ਦੇ ਹੋਰ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਗੋਲੀ ਚਲਣ ਦੀ ਆਵਾਜ਼ ਸਾਰਿਆਂ ਨੇ ਸੁਣੀ। ਇਸ ਤੋਂ ਬਾਅਦ ਮ੍ਰਿਤਕ ਦੀ ਬੇਟੀ ਅਪਣੇ ਸਹੁਰਿਆਂ ਤੋਂ ਭੱਜਦੇ ਹੋਏ ਪੇਕੇ ਘਰ ਗਈ ਅਤੇ ਦਲਜੀਤ ਸਿੰਘ ਨੂੰ ਗੋਲੀ ਲੱਗਣ ਦੇ ਬਾਰੇ ਵਿਚ ਦੱਸਿਆ। ਗਲੀ ਵਿਚ ਰਹਿਣ ਵਾਲੇ ਹੋਰ ਲੋਕਾਂ ਨੇ ਤੁਰੰਤ ਪਿਉ ਪੁੱਤ ਨੂੰ ਗੱਡੀ ਵਿਚ ਬਿਠਾ ਕੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚਾਇਆ, ਲੇਕਿਨ ਡਾਕਟਰਾਂ ਨੇ ਦਲਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਕਰਨ ਪੁੱਜੀ ਐਸਐਚਓ ਅਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਪਰਵਾਰ ਅਤੇ ਮ੍ਰਿਤਕ ਦੀ ਬੇਟੀ ਦੇ ਬਿਆਨਾਂ ’ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਹਰਜੀਤ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਹੈ ਕਿ ਇਹ ਗੋਲੀਬਾਰੀ ਕਿਉਂ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it