ਵਿਰਾਟ ਅਤੇ ਅਨੁਸ਼ਕਾ ਦੀ ਵਾਇਰਲ ਹੋਈ ਵੀਡੀਓ, ਸੱਚ ਜਾਣ ਤੁਸੀਂ ਹੋਵੋਗੇ ਹੈਰਾਨ !

ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ , ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਇੱਕ ਕੀਰਤਨ 'ਚ ਹਿੱਸਾ ਲੈਣ ਲਈ ਇਸਕਾਨ ਮੰਦਰ ਪਹੁੰਚੇ ਹਨ।

Update: 2024-07-10 03:24 GMT

ਜਿੱਥੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰਨ ਤੋਂ ਬਾਅਦ ਵਿਰਾਟ ਕੋਹਲੀ ਦੇ ਲੰਡਨ ਪਹੁੰਚਣ ਦੀਆਂ ਚਰਚਵਾਂ ਚੱਲ ਰਹੀਆਂ ਨੇ ਉੱਥੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਇਹ ਦੋਵੇਂ ਪਤੀ-ਪਤਨੀ ਕੁਆਲਿਟੀ ਟਾਈਮ ਬਤੀਤ ਕਰਨ ਲਈ ਲੰਡਨ ਪੁੱਜੇ ਨੇ । ਜ਼ਿਕਰਯੋਗ ਹੈ ਕਿ ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ , ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਇੱਕ ਕੀਰਤਨ 'ਚ ਹਿੱਸਾ ਲੈਣ ਲਈ ਇਸਕਾਨ ਮੰਦਰ ਪਹੁੰਚੇ ਹਨ। ਜਾਣਕਾਰੀ ਅਨੁਸਾਰ 'ਇਹ ਵੀਡੀਓ ਅਸਲੀ ਹੈ ਅਤੇ ਇਸ 'ਚ ਦਿਖਾਈ ਦੇਣ ਵਾਲੇ ਲੋਕ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਹੀ ਹਨ। ਦਰਆਸਲ ਲੋਕਾਂ ਵੱਲੋਂ ਇਹ ਅਨੁਮਾਨ ਲਗਾਏ ਜਾ ਰਹੇ ਨੇ ਕਿ ਕ੍ਰਿਕਟ ਚ ਵਿਸ਼ਵ ਕੱਪ ਜਿੱਤਣ ਮਗਰੋਂ ਵਿਰਾਟ ਅਤੇ ਅਨੁਸ਼ਕਾ ਵੱਲੋਂ ਇਸਕਾਨ ਮੰਦਰ ਚ ਨਤਮਸਤਕ ਹੋਏ ਸਨ, ਦਰਅਸਲ ਇਹ ਵੀਡੀਓ ਇੱਕ ਸਾਲ ਪੁਰਾਣੀ ਹੈ ਜਿਸ ਚ ਦੋਵੇਂ ਇੱਕ ਸਾਲ ਪਹਿਲਾਂ ਲੰਡਨ ਦੇ ਇਸ ਮੰਦਰ ਵਿੱਚ ਗਏ ਸਨ। ਦਾਅਵਿਆਂ ਅਨੁਸਾਰ, ਇਹ ਵੀਡੀਓ ਤਾਜ਼ਾ ਨਹੀਂ ਹੈ। ਇਹ ਵੀਡੀਓ ਪਿਛਲੇ ਸਾਲ 17 ਜੂਨ ਦੀ ਹੈ ਜਦੋਂ ਵਿਰਾਟ ਅਤੇ ਅਨੁਸ਼ਕਾ ਨੇ ਕੀਰਤਨ ਵਿੱਚ ਹਿੱਸਾ ਲਿਆ ਸੀ। ਉਹ ਦੋਵੇਂ ਉਨ੍ਹਾਂ ਦਿਨਾਂ 'ਚ ਲਗਾਤਾਰ ਕਈ ਮੰਦਰਾਂ 'ਚ ਜਾ ਰਹੇ ਸਨ। ਅਜਿਹੇ 'ਚ ਲੋਕ ਫਿਰ ਤੋਂ ਪੁਰਾਣੀ ਵੀਡੀਓ ਨੂੰ ਕ੍ਰੈਡਿਟ ਦੇ ਕੇ ਭੰਬਲਭੂਸੇ 'ਚ ਪਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਕੈਪਸ਼ਨ 'ਚ ਕੋਈ ਸੱਚਾਈ ਨਹੀਂ ਹੈ । 

ਇੰਝ ਮਿਲੇ ਸਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ

ਦੱਸਦਈਏ ਕਿ 2018 ਚ ਅਨੁਸ਼ਕਾ ਸ਼ਰਮਾ ਦੀ ਫਿਲਮ ' ਸੂਈ ਧਾਗਾ ' ਰਿਲੀਜ਼ ਹੋਈ ਸੀ । ਇਸ ਫਿਲਮ 'ਚ ਉਹ ਵਰੁਣ ਧਵਨ ਨਾਲ ਨਜ਼ਰ ਆਈ ਸੀ । ਇਸ ਫਿਲਮ ਦੀ ਸ਼ੂਟਿੰਗ ਅਨੁਸ਼ਕਾ ਦੇ ਪ੍ਰੋਡਕਸ਼ਨ ਹਾਊਸ ਦੇ ਅਧੀਨ ਹੋਈ ਹੋਈ ਸੀ । ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਆਪਣੇ ਖੇਡ ਅਤੇ ਬੱਲੇਬਾਜ਼ੀ ਦੇ ਹੁਨਰ ਕਾਰਨ ਦੁਨੀਆ ਚ ਪ੍ਰਸਿੱਧ ਨੇ ਜਿਸ ਕਾਰਣ ਉਨ੍ਹਾਂ ਨੂੰ ਇੱਕ ਸ਼ੈਂਪੂ ਦੀ ਐਡ ਲਈ ਇੱਕ ਵੱਡੀ ਕੰਪਨੀ ਵੱਲੋਂ ਆਫਰ ਕੀਤਾ ਗਿਆ ਸੀ , ਦੱਸਦਈਏ ਕਿ ਇਸ ਐਡ ਲਈ ਅਨੁਸ਼ਕਾ ਸ਼ਰਮਾ ਨੂੰ ਆਫਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਵੱਲੋਂ ਇਸ ਵਿਗਿਆਪਨ ਚ ਕੰਮ ਕਰਨ ਤੋਂ ਬਾਅਦ ਇੱਕ ਦੂਜੇ ਨੂੰ ਡੇਟ ਕੀਤਾ ਗਿਆ ਅਤੇ ਦੋਹਾਂ ਨੇ 6 ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ। ਜਿਸ ਤੋਂ ਬਾਅਦ ਹੁਣ ਇਹ ਜੋੜਾ ਨੇ ਇੱਕ ਧੀ ਨੂੰ ਜਨਮ ਦਿੱਤਾ ਜਿਸਦਾ ਨਾਮ ਇਨ੍ਹਾਂ ਵੱਲੋਂ ਵਾਮਿਕਾ ਰੱਖਿਆ ਗਿਆ ।

 

Tags:    

Similar News