ਕੌਣ ਹੈ ਤੰਤਰ ਦੀ ਦੇਵੀ?, ਜੋ ਹਰ ਸਮੱਸਿਆਂ ਨੂੰ ਕਰਦੀ ਹੈ ਦੂਰ, ਜਾਣੋ

ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਤੰਤਰ ਵਿਦਿਆ ਦਾ ਵਿਸ਼ੇਸ਼ ਸਥਾਨ ਹੈ। ਗ੍ਰੰਥਾਂ ਵਿੱਚ 10 ਤੰਤਰ ਵਿਦਿਆ ਦਾ ਉਲੇਖ ਮਿਲਦਾ ਹੈ। ਜਿਵੇ ਕਾਲੀ , ਤਾਰਾ, ਸ਼ੋਡਸ਼ੀ , ਭੁਵਨੇਸ਼ਵਰੀ, ਭੈਰਵੀ, ਧੂਮਾਵਤੀ, ਬੰਗਲਾਮੁੱਖੀ, ਕਮਲਾ ਆਦਿ। ਤੰਤਰ ਦੀ ਦੁਨੀਆਂ ਵਿੱਚ ਮਾਂ ਬਗਲਾਮੁਖੀ ਦਾ ਵਿਸ਼ੇਸ਼ ਸਥਾਨ ਹੈ।

Update: 2024-07-02 09:39 GMT

ਚੰਡੀਗੜ੍ਹ: ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਤੰਤਰ ਵਿਦਿਆ ਦਾ ਵਿਸ਼ੇਸ਼ ਸਥਾਨ ਹੈ। ਗ੍ਰੰਥਾਂ ਵਿੱਚ 10 ਤੰਤਰ ਵਿਦਿਆ ਦਾ ਉਲੇਖ ਮਿਲਦਾ ਹੈ। ਜਿਵੇ ਕਾਲੀ , ਤਾਰਾ, ਸ਼ੋਡਸ਼ੀ , ਭੁਵਨੇਸ਼ਵਰੀ, ਭੈਰਵੀ, ਧੂਮਾਵਤੀ, ਬੰਗਲਾਮੁੱਖੀ, ਕਮਲਾ ਆਦਿ। ਤੰਤਰ ਦੀ ਦੁਨੀਆਂ ਵਿੱਚ ਮਾਂ ਬਗਲਾਮੁਖੀ ਦਾ ਵਿਸ਼ੇਸ਼ ਸਥਾਨ ਹੈ। ਤੰਤਰ ਦੀ ਦੇਵੀ ਬਗਲਾਮੁਖੀ ਨੂੰ ਮੰਨਿਆ ਜਾਂਦਾ ਹੈ।

ਮਾਂ ਬਗਲਾਮੁਖੀ ਯੰਤਰ ਨੂੰ ਚਮਤਕਾਰੀ ਮੰਨਿਆ ਜਾਂਦਾ ਹੈ। ਤੰਤਰ ਵਿਦਿਆ ਦੇ ਗਿਆਤਾ ਦਾ ਕਹਿਣਾ ਹੈ ਕਿ ਮਾਂ ਦੇ ਯੰਤਰ ਵਿੱਚ ਇੰਨ੍ਹੀ ਸ਼ਕਤੀ ਹੈ ਕਿ ਇਹ ਤੂਫਾਨ ਨਾਲ ਵੀ ਟੱਕਰ ਲੈ ਸਕਦਾ ਹੈ। ਕਥਾਵਾਂ ਵਿੱਚ ਲਿੱਖਿਆ ਹੈ ਕਿ ਸਤਯੁੱਗ ਵਿੱਚ ਇਕ ਭਿਆਨਕ ਤੂਫਾਨ ਉੱਠਿਆ ਸੀ ਅਤੇ ਇਸ ਦੌਰਾਨ ਹੀ ਭਗਵਾਨ ਵਿਸ਼ਨੂੰ ਤਪ ਕਰਨ ਵਾਲੇ ਸਨ। ਜਿਸ ਸਰੋਵਰ ਦੇ ਕਿਨਾਰੇ ਭਗਵਾਨ ਵਿਸ਼ਨੂੰ ਤਪ ਕਰ ਰਹੇ ਸਨ ਉਥੇ ਮਾਂ ਬਗਲਾਮੁਖੀ ਹੋਈ ਦਾ ਅਵਤਾਰ ਹੋਇਆ।

ਬਗਲਾਮੁਖੀ ਸਾਧਨਾ ਸ਼ਰਤਾਂ

ਬ੍ਰਹਮਚਾਰੀ ਦਾ ਪਾਲਣ

ਪੀਲੇ ਕੱਪੜੇ ਧਾਰਨ ਕਰੋ

ਇਕ ਸਮੇਂ ਭੋਜਨ ਕਰੋ।

ਵਾਲ ਨਹੀ ਕੱਟਣੇ।

ਮੰਤਰ ਦਾ ਉਚਾਰਨ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਕਰੋ।

ਦੀਪਕ ਦੀ ਬੱਤੀ ਹਲਦੀ ਜਾ ਪੀਲੇ ਰੰਗ ਵਿੱਚ ਲਪੇਟ ਕੇ ਸੁਖ ਲਵੋ।

36 ਮਣਕਿਆ ਵਾਲੀ ਮਾਲਾ ਨਾਲ ਜਾਪ ਕਰੋ

ਸਾਧਨਾ ਇਕਾਂਤ ਥਾਂ ਉੱਤੇ ਕਰੋ।

ਮੰਤਰ ਦਾ ਇਕ ਲੱਖ ਵਾਰ ਜਾਪ ਕਰਨ ਨਾਲ ਇਹ ਸਿੱਧ ਹੋ ਜਾਵੇਗਾ।

ਨੋਟ- ਮਾਂ ਬਗਲਾਮੁਖੀ ਦੀ ਸਾਧਨਾ ਕਿਸੇ ਮਹਾਪੁਰਸ਼ ਦੀ ਦੇਖ ਰੇਖ ਵਿੱਚ ਹੀ ਕਰੋ।

Tags:    

Similar News