ਜੇਬ ‘ਚ ਪਿਆ ਮੋਬਾਈਲ ਲੈ ਸਕਦਾ ਹੈ ਤੁਹਾਡੀ ਜਾਨ

ਮੋਬਾਈਲ ਜੋ ਕਿ ਅੱਜ ਦੇ ਸਮੇਂ ‘ਚ ਹਰ ਇੱਕ ਇਨਸਾਨ ਦੀ ਜ਼ਰੂਰਤ ਬਣ ਚੁੱਕਾ ਹੈ।ਮੋਬਾਈਲ ਦੇ ਜ਼ਰੀਏ ਅਸੀਂ ਦੇਸ਼ ਦੇ ਕਿਸੇ ਵੀ ਕੋਨੇ ‘ਚ ਬੈਠੇ ਸ਼ਖਸ ਨਾਲ ਸੰਪਰਕ ਕਰ ਸਕਦੇ ਹਾਂ।

Update: 2024-07-01 13:39 GMT

ਚੰਡੀਗੜ੍ਹ:ਮੋਬਾਈਲ ਜੋ ਕਿ ਅੱਜ ਦੇ ਸਮੇਂ ‘ਚ ਹਰ ਇੱਕ ਇਨਸਾਨ ਦੀ ਜ਼ਰੂਰਤ ਬਣ ਚੁੱਕਾ ਹੈ।ਮੋਬਾਈਲ ਦੇ ਜ਼ਰੀਏ ਅਸੀਂ ਦੇਸ਼ ਦੇ ਕਿਸੇ ਵੀ ਕੋਨੇ ‘ਚ ਬੈਠੇ ਸ਼ਖਸ ਨਾਲ ਸੰਪਰਕ ਕਰ ਸਕਦੇ ਹਾਂ।ਉਥੇ ਹੀ ਸਮਾਰਟ ਫੋਨ ‘ਤੇ ਇੰਟਰਨੈੱਟ ਦੀ ਸੁਵਿਧਾ ਨੇ ਤਾਂ ਹਰ ਕੰਮ ਨੂੰ ਸੁਖਾਲਾ ਬਣਾ ਦਿੱਤਾ। ਇੰਨੇ ਫਾਇਦੇ ਵਾਲੇ ਸਮਾਰਟ ਫੋਨ ਕਦੇ ਕਈ ਘਾਤਕ ਨੁਕਸਾਨ ਵੀ ਹਨ। ਮੋਬਾਈਲ ਤੋਂ ਨਿਕਲਣ ਵਾਲੇ ਰੇਡੀਏਸ਼ਨ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਆਓ ਜਾਣਦੇ ਹਾਂ ਮੋਬਾਈਲ ਦੀ ਰੇਡੀਏਸ਼ਨ ਕਿੰਨੀ ਹੋਣੀ ਚਾਹੀਦੀ ਹੈ ਤੇ ਇਹ ਸਾਡੀ ਸਿਹਤ ਲਈ ਕਿੰਨਾ ਖ਼ਤਰਨਾਕ ਹੋ ਸਕਦੀ ਹੈ। ਇਹ ਵੀ ਜਾਣੋ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਅੱਜ ਦੇ ਇਸ ਦੌਰ ‘ਚ ਮੋਬਾਈਲ ਦੀ ਵਰਤੋਂ ਹਰ ਇਕ ਇਨਸਾਨ ਕਰ ਰਿਹੈ।ਇਥੇ ਤੱਕ ਹੀ ਮਹਿੰਗੇ ਮੋਬਾਈਲ ਇਨਸਾਨ ਦੇ ਸਟੇਟਸ ਸਿੰਬਲ ਨੂੰ ਦਿਖਾਉਂਦੇ ਨੇ।ਅੱਜ ਮੋਬਾਈਲ ਦੀ ਵਰਤੋਂ ਸਿਰਫ ਗੱਲਬਾਤ ਲਈ ਨਹੀਂ ਸਗੋਂ ਬਿਸਨੈੱਸ ਦੇ ਲਈ ਵੀ ਹੋ ਰਹੀ ਹੈ। ਇੱਕ ਪਾਸੇ ਜਿਥੇ ਸਮਾਰਟਫੋਨ ਦੇ ਕਈ ਫ਼ਾਇਦੇ ਹਨ ਪਰ ਇਸ ਦੇ ਕੁਝ ਨੁਕਸਾਨ ਵੀ ਹਨ। ਮੋਬਾਈਲ ਫੋਨਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਨੂੰ ਮਨੁੱਖਾਂ ਲਈ ਘਾਤਕ ਦੱਸਿਆ ਜਾਂਦਾ ਹੈ। ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਸਿਹਤ ਲਈ ਜ਼ਹਿਰ ਤੋਂ ਘੱਟ ਨਹੀਂ ਹੈ।ਮੋਬਾਈਲ ਦੀ ਰੇਡੀਏਸ਼ਨ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ।

ਤਕਨੀਕ ਭਾਸ਼ਾ ਵਿੱਚ ਕਿਸੇ ਵੀ ਡਿਵਾਈਸ ਨੂੰ ਇੱਕ ਦੂਜੇ ਨਾਲ ਜੁੜਨ ਲਈ ਇੱਕ ਨੈਟਵਰਕ ਦੀ ਲੋੜ ਹੁੰਦੀ ਹੈ। ਮੋਬਾਈਲ ਫ਼ੋਨ ਵੀ ਇਸੇ ਤਰ੍ਹਾਂ ਕੰਮ ਕਰਦੇ ਨੇ। ਮੋਬਾਈਲ ਫ਼ੋਨ ਨੈੱਟਵਰਕ ਲਈ ਦੂਰਸੰਚਾਰ ਕੰਪਨੀਆਂ ਵੱਖ-ਵੱਖ ਖੇਤਰਾਂ ਵਿੱਚ ਲੋੜ ਅਨੁਸਾਰ ਟਾਵਰ ਲਗਾਉਂਦੀਆਂ ਹਨ। ਨੈੱਟਵਰਕ ਦੇ ਮਾਮਲੇ ਵਿੱਚ, ਰੇਡੀਏਸ਼ਨ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਪਹਿਲੀ ਟਾਵਰ ਤੋਂ ਨਿਕਲਣ ਵਾਲੀ ਰੇਡੀਏਸ਼ਨ ਅਤੇ ਦੂਜੀ ਮੋਬਾਈਲ ਤੋਂ ਨਿਕਲਣ ਵਾਲੀ ਰੇਡੀਏਸ਼ਨ। ਤੁਸੀਂ ਟਾਵਰ ਦੀ ਰੇਡੀਏਸ਼ਨ ਦੀ ਜਾਂਚ ਖੁਦ ਨਹੀਂ ਕਰ ਸਕਦੇ, ਪਰ ਤੁਸੀਂ ਇਸਨੂੰ ਆਪਣੇ ਫ਼ੋਨ ਨਾਲ ਚੈੱਕ ਕਰ ਸਕਦੇ ਹੋ। ਟਾਵਰ ਦੀ ਰੇਡੀਏਸ਼ਨ ਸਾਡੇ ਨਾਲ ਸਿੱਧੇ ਸੰਪਰਕ 'ਚ ਨਹੀਂ ਹੁੰਦੀ, ਇਸ ਲਈ ਸਰੀਰ 'ਤੇ ਇਸ ਦਾ ਮਾੜਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ ਪਰ ਜੇ ਫ਼ੋਨ 24 ਘੰਟੇ ਸਾਡੇ ਕੋਲ ਰਹਿੰਦਾ ਹੈ ਤਾਂ ਇਸ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ।

ਮੋਬਾਈਲ ਦੀ ਵਰਤੋਂ ਕਰਦੇ ਸਮੇਂ ਇਸ ਵਿੱਚੋਂ ਵਿਸ਼ੇਸ਼ ਕਿਸਮ ਦੀਆਂ ਤਰੰਗਾਂ ਜਿਸ ਨੂੰ ਇਲੈਕਟਰੋਮੈਗਨੈਟਿਕ ਰੇਡੀਏਸ਼ਨ ਕਹਿੰਦੇ ਨੇ ਨਿਕਲਦੀਆਂ ਹਨ, ਜੋ ਇਨਸਾਨ ਲਈ ਹਾਨੀਕਾਰਕ ਮੰਨੀਆਂ ਜਾਂਦੀਆਂ ਹਨ। ਜੇ ਤੁਸੀਂ ਆਪਣੇ ਮੋਬਾਈਲ ਫੋਨ ਦੀ ਰੇਡੀਏਸ਼ਨ ਚੈੱਕ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਮੋਬਾਈਲ ਤੋਂ *#07# ਡਾਇਲ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਇਸ ਨੰਬਰ ਨੂੰ ਡਾਇਲ ਕਰੋਗੇ, ਰੇਡੀਏਸ਼ਨ ਨਾਲ ਜੁੜੀ ਜਾਣਕਾਰੀ ਮੋਬਾਈਲ ਸਕ੍ਰੀਨ 'ਤੇ ਦਿਖਾਈ ਦੇਵੇਗੀ। ਇਸ ਵਿੱਚ ਰੇਡੀਏਸ਼ਨ ਦੇ ਪੱਧਰ ਨੂੰ ਦੋ ਤਰੀਕਿਆਂ ਨਾਲ ਦਰਸਾਇਆ ਗਿਆ ਹੈ। ਇੱਕ ਹੈ

ਸਭ ਤੋਂ ਪਹਿਲਾਂ ਸਰੀਰ ਨਾਲ ਮੋਬਾਈਲ ਦਾ ਸੰਪਰਕ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ। ਫ਼ੋਨ ਨੂੰ ਕਦੇ ਵੀ ਕਮੀਜ਼ ਜਾਂ ਟੀ-ਸ਼ਰਟ ਦੀ ਜੇਬ ਵਿੱਚ ਨਾ ਰੱਖੋ। ਹਾਲਾਂਕਿ ਫੋਨ ਨੂੰ ਪੈਂਟ ਦੀ ਜੇਬ 'ਚ ਰੱਖਣਾ ਵੀ ਠੀਕ ਨਹੀਂ ਹੈ। ਇਸ ਨੂੰ ਬੈਗ 'ਚ ਰੱਖੋ ਤਾਂ ਬਿਹਤਰ ਹੈ। ਜੇ ਤੁਸੀਂ ਕਿਸੇ ਦਫਤਰ ਵਿੱਚ ਕੰਮ ਕਰਦੇ ਹੋ, ਤਾਂ ਆਪਣੇ ਡੈਸਕ 'ਤੇ ਮੋਬਾਈਲ ਰੱਖੋ ਅਤੇ ਗੱਲ ਕਰਨ ਲਈ ਲੈਂਡਲਾਈਨ ਦੀ ਵਰਤੋਂ ਕਰੋ।ਦੂਜੇ ਪਾਸੇ ਵਰਤੋਂ ਵਿੱਚ ਨਾ ਹੋਣ 'ਤੇ ਮੋਬਾਈਲ ਫੋਨ ਨੂੰ ਬੰਦ ਕਰ ਦੇਣਾ ਹਰ ਕਿਸੇ ਲਈ ਸੰਭਵ ਨਹੀਂ ਹੈ, ਪਰ ਰਾਤ ਨੂੰ ਸੌਂਦੇ ਸਮੇਂ ਤੁਸੀਂ ਆਪਣਾ ਮੋਬਾਈਲ ਬੰਦ ਕਰ ਸਕਦੇ ਹੋ।

ਮੋਬਾਈਲ ਤੇ ਗੱਲਬਾਤ ਕਰਦੇ ਸਮੇਂ ਹੈਂਡਸ ਫ੍ਰੀ ਸਪੀਕਰ ਜਾਂ ਈਅਰ ਫੋਨ ਦੀ ਵਰਤੋਂ ਕਰਨਾ ਬਿਹਤਰ ਹੋਵੇਗਾ। ਜੇਕਰ ਤੁਸੀਂ ਹੈਂਡਸ-ਫ੍ਰੀ ਸਪੀਕਰ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ, ਤਾਂ ਫ਼ੋਨ ਨੂੰ ਕੰਨ ਤੋਂ ਲਗਭਗ 1-2 ਸੈਂਟੀਮੀਟਰ ਦੂਰ ਰੱਖ ਕੇ ਗੱਲ ਕਰੋ ਜਾਂ ਫਿਰ ਛੋਟੇ- ਮੋਟੇ ਕੰਮਾਂ ਲਈ, ਕਾਲ ਕਰਨ ਦੀ ਬਜਾਏ ਵਟਸਐਪ ਜਾਂ ਮੈਸੇਜ ਦੀ ਵਰਤੋਂ ਕਰਨੀ ਚਾਹੀਦੀ ਹੈ।

ਕੁੱਝ ਅਜਿਹੀਆਂ ਸਥਿਤੀਆਂ ਵੀ ਜਿਸ ਤੋਂ ਬਚਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਰੀਰ ‘ਤੇ ਕਾਫੀ ਜ਼ਿਆਦਾ ਮਾੜਾ ਪ੍ਰਭਾਵ ਪੈ ਸਕਦਾ।ਜਦੋਂ ਤੁਸੀ ਮੋਬਾਈਲ ਨੂੰ ਚਾਰਜ ਕਰਦੇ ਹੋ ਤਾਂ ਉਸ ਸਮੇਂ ਮੋਬਾਈਲ 'ਤੇ ਗੱਲ ਨਾ ਕਰੋ ਕਿਉਂਕਿ ਅਜਿਹੀ ਸਥਿਤੀ ਵਿਚ ਮੋਬਾਈਲ ਤੋਂ ਨਿਕਲਣ ਵਾਲੇ ਰੇਡੀਏਸ਼ਨ ਦਾ ਪੱਧਰ 10 ਗੁਣਾ ਵੱਧ ਜਾਂਦਾ ਹੈ।ਦੂਜੇ ਪਾਸੇ ਮੋਬਾਈਲ ਦਾ ਸਿਗਨਲ ਕਮਜ਼ੋਰ ਹੋਣ ਤੇ ਬੈਟਰੀ ਬਹੁਤ ਘੱਟ ਹੋਣ 'ਤੇ ਵੀ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਅਜਿਹੇ ਮਾਮਲਿਆਂ ਵਿਚ ਵੀ ਰੇਡੀਏਸ਼ਨ ਕਾਫੀ ਵਧ ਜਾਂਦੀ ਹੈ।

Similar News