ਵਿਸ਼ਵ ਦੇ ਸਭ ਤੋਂ ਖ਼ਤਰਨਾਕ ਬਾਡੀ ਬਿਲਡਰ ਦਾ ਦੇਹਾਂਤ
ਦੁਨੀਆ ਭਰ ਵਿਚ ਮਸ਼ਹੂਰ ਬੇਲਾਰੂਸ ਦੇ ਬਾਡੀ ਬਿਲਡਰ ਇਲੀਆ ਗੋਲੇਮ ਯੇਫੀਮਚੇਕ ਦਾ ਦੇਹਾਂਤ ਹੋ ਗਿਆ। 36 ਸਾਲਾਂ ਦੇ ਇਲੀਆ ਆਪਣੇ ਸਰੀਰ ਦੇ ਸਾਈਜ਼ ਦੀ ਵਜ੍ਹਾ ਕਰਕੇ ਦੁਨੀਆ ਭਰ ਵਿਚ ਮਸ਼ਹੂਰ ਸਨ। ਉਨ੍ਹਾਂ ਨੇ ਆਪਣੇ ਜ਼ਬਰਦਸਤ ਸਰੀਰ ਦੀ ਵਜ੍ਹਾ ਕਰਕੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਬਾਡੀ ਬਿਲਡਰ ਦਾ ਖ਼ਿਤਾਬ ਹਾਸਲ ਕੀਤਾ ਸੀ।;
ਮਿਨਸਕ : ਦੁਨੀਆ ਭਰ ਵਿਚ ਮਸ਼ਹੂਰ ਬੇਲਾਰੂਸ ਦੇ ਬਾਡੀ ਬਿਲਡਰ ਇਲੀਆ ਗੋਲੇਮ ਯੇਫੀਮਚੇਕ ਦਾ ਦੇਹਾਂਤ ਹੋ ਗਿਆ। 36 ਸਾਲਾਂ ਦੇ ਇਲੀਆ ਆਪਣੇ ਸਰੀਰ ਦੇ ਸਾਈਜ਼ ਦੀ ਵਜ੍ਹਾ ਕਰਕੇ ਦੁਨੀਆ ਭਰ ਵਿਚ ਮਸ਼ਹੂਰ ਸਨ। ਉਨ੍ਹਾਂ ਨੇ ਆਪਣੇ ਜ਼ਬਰਦਸਤ ਸਰੀਰ ਦੀ ਵਜ੍ਹਾ ਕਰਕੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਬਾਡੀ ਬਿਲਡਰ ਦਾ ਖ਼ਿਤਾਬ ਹਾਸਲ ਕੀਤਾ ਸੀ।
ਬੇਲਾਰੂਸ ਦੇ ਮਸ਼ਹੂਰ ਬਾਡੀ ਬਿਲਡਰ ਇਲੀਆ ਗੋਲੇਮ ਯੇਫੀਮਚੇਕ ਦਾ ਦੇਹਾਂਤ ਹੋ ਗਿਆ। ਮਹਿਜ਼ 36 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਹ ਆਪਣੇ ਸਰੀਰ ਦੀ ਸਾਈਜ਼ ਕਰਕੇ ਵਿਸ਼ਵ ਭਰ ਵਿਚ ਮਸ਼ਹੂਰ ਸਨ। ਉਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਖ਼ਤਰਨਾਕ ਬਾਡੀ ਬਿਲਡਰ ਦਾ ਖ਼ਿਤਾਬ ਵੀ ਮਿਲਿਆ ਹੋਇਆ ਸੀ। ਇਲੀਆ ਅਕਸਰ ਹੀ ਸੋਸ਼ਲ ਮੀਡੀਆ ’ਤੇ ਐਕਸਰਸਾਈਜ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸੀ ਅਤੇ ਉਨ੍ਹਾਂ ਦੇ ਲੱਖਾਂ ਦੀ ਗਿਣਤੀ ਵਿਚ ਫਾਲੋਅਰਜ਼ ਨੇ। ਬਾਡੀ ਬਿਲਡਿੰਗ ਦੀ ਦੁਨੀਆ ਵਿਚ ਇਲੀਆ ਗੋਲੇਮ ਦੇ ਨਾਂਅ ਤੋਂ ਉਨ੍ਹਾਂ ਨੂੰ ਸ਼ੌਹਰਤ ਹਾਸਲ ਹੋਈ ਜਦਕਿ ਉਨ੍ਹਾਂ ਦਾ ਅਸਲੀ ਨਾਮ ਇਲੀਆ ਯੇਫੀਨਿਸ਼ਕ ਸੀ।
ਇਕ ਜਾਣਕਾਰੀ ਅਨੁਸਾਰ ਇਲੀਆ ਦੀ ਮੌਤ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ। ਉਨ੍ਹਾਂ ਦੀ ਪਤਨੀ ਅੰਨਾ ਨੇ ਦੱਸਿਆ ਕਿ 6 ਸਤੰਬਰ ਦੀ ਸਵੇਰ ਗੋਲੇਮ ਦੀ ਧੜਕਣ ਰੁਕਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਹ ਵਿਚ ਤਕਲੀਫ਼ ਦੇ ਚਲਦਿਆਂ ਹਸਪਤਾਲ ਲਿਜਾਇਆ ਗਿਆ ਪਰ ਦੋ ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਲੀਆ ਦੇ ਸਰੀਰ ਦੇ ਆਕਾਰ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਏ ਕਿ ਉਨ੍ਹਾਂ ਦੀ ਛਾਤੀ 61 ਇੰਚ ਦੀ ਸੀ ਅਤੇ ਬਾਂਹ 25 ਇੰਚ ਦੀ ਸੀ। ਉਨ੍ਹਾਂ ਦੀ ਵੇਟਲਿਫਟਿੰਗ 700 ਪੌਂਡ ਸਕਵਾਟ, 700 ਪੌਂਡ ਡੈਡਲਿਫਟ ਅਤੇ 600 ਪੌਂਡ ਬੈਂਚ ਪ੍ਰੈੱਸ ਸੀ। ਆਪਣੇ ਇਸੇ ਵਿਸ਼ਾਲ ਸਰੀਰ ਕਰਕੇ ਉਹ ਦੁਨੀਆ ਭਰ ਵਿਚ ਕਾਫ਼ੀ ਜ਼ਿਆਦਾ ਮਸ਼ਹੂਰ ਸਨ। 160 ਕਿਲੋਗ੍ਰਾਮ ਦੇ ਇਲੀਆ ਨੂੰ ਆਪਣਾ ਵਜ਼ਨ ਬਣਾਏ ਰੱਖਣ ਲਈ ਦਿਨ ਵਿਚ ਸੱਤ ਵਾਰ ਖਾਣਾ ਪੈਂਦਾ ਸੀ ਅਤੇ 16500 ਕੈਲੋਰੀ ਵਧਾਉਣੀ ਪੈਂਦੀ ਸੀ।
ਬੇਲਾਰੂਸ ਦੇ ਗੋਲੇਮ ਨੂੰ ਛੋਟੀ ਉਮਰ ਵਿਚ ਹੀ ਸਰੀਰਕ ਕਸਰਤ ਦਾ ਸ਼ੌਕ ਹੋ ਗਿਆ ਸੀ। ਉਹ ਆਪਣੀ ਪੜ੍ਹਾਈ ਦੇ ਲਈ ਚੈੱਕ ਗਣਰਾਜ ਗਏ ਅਤੇ ਉਥੇ ਵੀ ਉਨ੍ਹਾਂ ਨੇ ਆਪਣੀ ਕਸਰਤ ਜਾਰੀ ਰੱਖੀ। ਚੈੱਕ ਗਣਰਾਜ ਵਿਚ 6 ਫੁੱਟ ਦੇ ਗੋਲੇਮ ਨੇ ਡਾਈਟ ਅਤੇ ਕਸਰਤ ਦੇ ਜ਼ਰੀਏ ਆਪਣੇ ਸਰੀਰ ਨੂੰ ਵਿਸ਼ਾਲ ਬਣਾ ਲਿਆ। ਗੋਲੇਮ ਦਾ ਟੀਚਾ ਆਪਣੇ ਆਦਰਸ਼ ਸਿਲਵੇਸਟਰ ਅਤੇ ਆਰਨੋਲਡ ਸ਼ਵਾਰਜਨੇਗਰ ਵਰਗਾ ਦਿਸਣ ਦਾ ਸੀ। ਇਲੀਆ ਗੋਲੇਮ ਦੇ ਕਰੀਅਰ ਨੂੰ ਉਨ੍ਹਾਂ ਦੇ ਸਾਥੀਆਂ ਨੇ ਫਿਟਨੈੱਸ ਅਤੇ ਤਾਕਤ ਦੇ ਪ੍ਰਤੀ ਸਮਰਪਣ ਦੇ ਲਈ ਯਾਦ ਕੀਤਾ ਏ। ਬੇਲਾਰੂਸ ਅਤੇ ਚੈੱਕ ਗਣਰਾਜ ਵਿਚ ਉਨ੍ਹਾਂ ਨੂੰ ਬਾਡੀ ਬਿਲਡਿੰਗ ਨੂੰ ਬੜ੍ਹਾਵਾ ਦੇਣ ਦੇ ਲਈ ਵੀ ਜਾਣਿਆ ਜਾਂਦਾ ਏ।
ਦੱਸ ਦਈਏ ਕਿ ਹੁਣ ਇਲੀਆ ਗੋਲੇਮ ਦੀ ਮੌਤ ਨੂੰ ਲੈਕੇ ਉਨ੍ਹਾਂ ਦੇ ਪ੍ਰਸੰਸ਼ਕਾਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਏ, ਉਹ ਆਪਣੇ ਪਿਆਰੇ ਅਤੇ ਆਦਰਸ਼ ਬਾਡੀ ਬਿਲਡਰ ਦੀ ਮੌਤ ਤੋਂ ਬੇਹੱਦ ਦੁਖੀ ਨੇ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਨੇ।