ਸਿਐਟਲ ਵਿਖੇ ਭਾਰਤੀ ਕੌਂਸਲੇਟ ਵਿਚ ਸ਼ੁਰੂ ਹੋਈ ਵੀਜ਼ਾ ਅਤੇ ਪਾਸਪੋਰਟ ਸੇਵਾ

ਅਮਰੀਕਾ ਦੇ ਸਿਐਟਲ ਸ਼ਹਿਰ ਵਿਖੇ ਸਥਿਤ ਭਾਰਤੀ ਕੌਂਸਲੇਟ ਵੱਲੋਂ ਵੀਜ਼ਾ ਅਰਜ਼ੀਆਂ ਲੈਣ ਦਾ ਸਿਲਸਿਲਾ ਵੀ ਆਰੰਭ ਦਿਤਾ ਗਿਆ ਹੈ ਜਿਸ ਨਾਲ ਭਾਈਚਾਰੇ ਦੇ ਲੋਕਾਂ ਨੂੰ ਬੇਹੱਦ ਫਾਇਦਾ ਹੋਵੇਗਾ।;

Update: 2024-07-13 11:26 GMT

ਹਿਊਸਟਨ : ਅਮਰੀਕਾ ਦੇ ਸਿਐਟਲ ਸ਼ਹਿਰ ਵਿਖੇ ਸਥਿਤ ਭਾਰਤੀ ਕੌਂਸਲੇਟ ਵੱਲੋਂ ਵੀਜ਼ਾ ਅਰਜ਼ੀਆਂ ਲੈਣ ਦਾ ਸਿਲਸਿਲਾ ਵੀ ਆਰੰਭ ਦਿਤਾ ਗਿਆ ਹੈ ਜਿਸ ਨਾਲ ਭਾਈਚਾਰੇ ਦੇ ਲੋਕਾਂ ਨੂੰ ਬੇਹੱਦ ਫਾਇਦਾ ਹੋਵੇਗਾ। ਕੌਂਸਲੇਟ ਵਿਚ ਵੀਜ਼ਾ ਅਤੇ ਪਾਸਪੋਰਟ ਸੇਵਾ ਆਰੰਭੇ ਜਾਣ ਮੌਕੇ ਸਿਐਟਲ ਦੇ ਮੇਅਰ ਬਰੂਸ ਹਾਰੈਲ, ਪੋਰਟ ਕਮਿਸ਼ਨਰ ਸੈਮ ਚੋਅ ਅਤੇ ਸੂਬਾ ਅਸੈਂਬਲੀ ਦੀ ਮੈਂਬਰ ਵੰਦਨਾ ਸਲੈਟਰ ਮੌਜੂਦ ਰਹੇ। ਮੇਅਰ ਹਾਰੈਲ ਵੱਲੋਂ ਪਹਿਲੇ ਬਿਨੈਕਾਰਾਂ ਨੂੰ ਪਾਸਪੋਰਟ ਅਤੇ ਵੀਜ਼ਾ ਸੌਂਪਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਐਟਲ ਵਿਚ ਵਸਦੇ ਭਾਰਤੀ ਮੂਲ ਦੇ ਲੋਕ ਦੋਹਾਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਹੋਰ ਗੂੜ੍ਹਾ ਬਣਾਉਣ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਇਸ ਦੇ ਨਾਲ ਸ਼ਹਿਰ ਦੀ ਤਰੱਕੀ ਵਿਚ ਭਾਰਤੀ ਮੂਲ ਦੇ ਲੋਕਾਂ ਵੱਲੋਂ ਲਾਮਿਸਾਲ ਸਹਿਯੋਗ ਦਿਤਾ ਜਾ ਰਿਹਾ ਹੈ। ਸਿਐਟਲ ਤੋਂ ਇਲਾਵਾ ਬੈਲਵਿਊ ਵਿਖੇ ਅਰਜ਼ੀਆਂ ਪੇਸ਼ ਕਰਨ ਦੀ ਸਹੂਲਤ ਦਿਤੀ ਜਾ ਰਹੀ ਹੈ।

ਅਮਰੀਕਾ ਵਿਚ ਵਸਦੇ ਲੋਕਾਂ ਨੂੰ ਮਿਲੀ ਨਵੀਂ ਸਹੂਲਤ

ਸਿਐਟਲ ਅਤੇ ਬੈਲਵਿਊ ਦੋਹਾਂ ਵੀਜ਼ਾ ਐਪਲੀਕੇਸ਼ਨ ਕੇਂਦਰਾਂ ਨੂੰ ਭਾਰਤ ਦੇ ਵਿਦੇਸ਼ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਵੀ.ਐਫ.ਐਸ. ਗਲੋਬਲ ਵੱਲੋਂ ਚਲਾਇਆ ਜਾ ਰਿਹਾ ਹੈ। ਸਿਐਟਲ ਕੌਂਸਲੇਟ ਵਿਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਅਮਰੀਕਾ ਦੇ ਉਤਰ ਪੱਛਮੀ ਰਾਜਾਂ ਵਿਚ ਵਸਤੇ ਭਾਰਤੀ ਮੂਲ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਭਾਰਤ ਸਰਕਾਰ ਦੀਆਂ ਤਰਜੀਹਾਂ ਵਿਚ ਸ਼ਾਮਲ ਹੈ। ਸਿਐਟਲ ਅਤੇ ਬੈਲਵਿਊ ਦੇ ਕੇਂਦਰ ਭਾਰਤੀ ਲੋਕਾਂ ਦਾ ਕੰਮ ਬੇਹੱਦ ਸੁਖਾਲਾ ਬਣਾ ਦੇਣਗੇ। ਘੱਟੋ ਘੱਟ 9 ਰਾਜਾਂ ਨੂੰ ਸਿਐਟਲ ਦੇ ਵੀਜ਼ਾ ਸੈਂਟਰ ਨਾਲ ਜੋੜਿਆ ਗਿਆ ਹੈ ਜਿਨ੍ਹਾਂ ਵਿਚ ਅਲਾਸਕਾ, ਈਡਾਹੋ, ਮੌਨਟੈਨਾ, ਨੇਬਰਾਸਕਾ, ਓਰੇਗਾਨ, ਸਾਊਥ ਡੈਕੋਟਾ, ਵਾਸ਼ਿੰਗਟਨ ਅਤੇ ਵਯੋਮਿੰਗ ਸ਼ਾਮਲ ਹਨ।

Tags:    

Similar News