ਅਮਰੀਕਾ ਵੱਲੋਂ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ
ਅਮਰੀਕਾ ਨੇ ਪਾਕਿਸਤਾਨ ’ਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਬਣਾਉਣ ਦਾ ਦੋਸ਼ ਲਾਉਂਦਿਆਂ ਯੋਜਨਾ ਨਾਲ ਸਬੰਧਤ 4 ਪਾਕਿਸਤਾਨੀ ਕੰਪਨੀਆਂ ’ਤੇ ਬੈਨ ਲਾ ਦਿਤਾ;
ਵਾਸ਼ਿੰਗਟਨ : ਅਮਰੀਕਾ ਨੇ ਪਾਕਿਸਤਾਨ ’ਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਬਣਾਉਣ ਦਾ ਦੋਸ਼ ਲਾਉਂਦਿਆਂ ਯੋਜਨਾ ਨਾਲ ਸਬੰਧਤ 4 ਪਾਕਿਸਤਾਨੀ ਕੰਪਨੀਆਂ ’ਤੇ ਬੈਨ ਲਾ ਦਿਤਾ ਜਿਨ੍ਹਾਂ ਵਿਚ ਸਰਕਾਰ ਅਧੀਨ ਕੰਮ ਕਰਨ ਵਾਲੀ ਐਰੋਸਪੇਸ ਅਤੇ ਡਿਫੈਂਸ ਏਜੰਸੀ ਐਨ.ਡੀ.ਸੀ. ਵੀ ਸ਼ਾਮਲ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਪਾਕਿਸਤਾਨ ਦੀਆਂ ਉਨ੍ਹਾਂ ਚਾਰ ਕੰਪਨੀਆਂ ’ਤੇ ਪਾਬੰਦੀ ਲਾਈ ਜਾ ਰਹੀ ਹੈ ਜੋ ਤਬਾਹਕੁੰਨ ਮਿਜ਼ਾਈਲ ਤਿਆਰ ਕਰਨ ਦੇ ਪ੍ਰੋਗਰਾਮ ਵਿਚ ਸ਼ਾਮਲ ਹਨ।
ਲੰਮੀ ਦੂਰੀ ਦੀ ਮਿਜ਼ਾਈਲ ਬਣਾਉਣ ਦਾ ਦੋਸ਼ ਲਾਇਆ
ਇਨ੍ਹਾਂ ਵਿਚ ਐਫੀਲੀਏਟਸ ਇੰਟਰਨੈਸ਼ਨਲ, ਅਖਤਰ ਐਂਡ ਸੰਨਜ਼ ਪ੍ਰਾਈਵੇਟ ਲਿਮ ਅਤੇ ਰਾਕਸਾਈਡ ਐਂਟਰਪ੍ਰਾਈਜ਼ ਸ਼ਾਮਲ ਹਨ। ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਅਮਰੀਕਾ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਨਾਲ ਮੁਲਕ ਦੀ ਖੇਤਰੀ ਸਥਿਰਤਾ ਦਾ ਨੁਕਸਾਨ ਹੋਵੇਗਾ। ਮਥਿਊ ਮਿਲਰ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੀਆਂ ਸ਼ਾਹੀਨ ਸੀਰੀਜ਼ ਵਾਲੀਆਂ ਮਿਜ਼ਾਈਲਾਂ ਐਨ.ਡੀ.ਸੀ. ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਰਾਚੀ ਦੀ ਅਖਤਰ ਐਂਡ ਸਨਜ਼ ਕੰਪਨੀ ਵਿਰੁੱਧ ਦੋਸ਼ ਹੈ ਕਿ ਉਸ ਨੇ ਮਿਜ਼ਾਈਲ ਨਾਲ ਸਬੰਧਤ ਮਸ਼ੀਨਾਂ ਖਰੀਦਣ ਵਿਚ ਐਨ.ਡੀ.ਸੀ. ਦੀ ਮਦਦ ਕੀਤੀ।
ਚਾਰ ਕੰਪਨੀਆਂ ’ਤੇ ਪਾਬੰਦੀ ਲਾਉਣ ਦਾ ਐਲਾਨ
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਅਮਰੀਕਾ ਨੇ ਤਿੰਨੀ ਚਾਇਨੀਜ਼ ਕੰਪਨੀਆਂ ’ਤੇ ਵੀ ਬੈਨ ਲਾਇਆ ਜਿਨ੍ਹਾਂ ਵੱਲੋਂ ਮਿਜ਼ਾਈਲ ਪ੍ਰੋਗਰਾਮ ਵਾਸਤੇ ਤਕਨੀਕ ਮੁਹਈਆ ਕਰਵਾਈ ਜਾ ਰੀ ਸੀ। ਇਥੇ ਦਸਣਾ ਬਣਦਾ ਹੈਕਿ 2019 ਵਿਚ ਪਾਕਿਸਤਾਨ ਵੱਲੋਂ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਸ਼ਾਹੀਨ 1 ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਜੋ 650 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਇਸ ਮਗਰੋਂ ਸ਼ਾਹੀਨ 2 ਅਤੇ ਸ਼ਾਹੀਨ 3 ਦੇ ਪ੍ਰੀਖਣ ਵੀ ਪਾਕਿਸਤਾਨ ਕਰ ਚੁੱਕਾ ਹੈ।