ਅਮਰੀਕਾ : ਜਨਵਰੀ ਨੂੰ ਤਾਮਿਲ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਮਤਾ ਪੇਸ਼

ਅਮਰੀਕਾ ਵਿਚ ਜਨਵਰੀ ਮਹੀਨੇ ਨੂੰ ਤਾਮਿਲ ਲੈਂਗੁਏਜ ਅਤੇ ਹੈਰੀਟੇਜ ਮੰਥ ਵਜੋਂ ਮਨਾਉਣ ਲਈ ਮੰਗਲਵਾਰ ਨੂੰ ਸੰਸਦ ਵਿਚ ਇਕ ਮਤਾ ਪੇਸ਼ ਕੀਤਾ ਗਿਆ।;

Update: 2025-01-15 13:23 GMT

ਵਾਸ਼ਿੰਗਟਨ : ਅਮਰੀਕਾ ਵਿਚ ਜਨਵਰੀ ਮਹੀਨੇ ਨੂੰ ਤਾਮਿਲ ਲੈਂਗੁਏਜ ਅਤੇ ਹੈਰੀਟੇਜ ਮੰਥ ਵਜੋਂ ਮਨਾਉਣ ਲਈ ਮੰਗਲਵਾਰ ਨੂੰ ਸੰਸਦ ਵਿਚ ਇਕ ਮਤਾ ਪੇਸ਼ ਕੀਤਾ ਗਿਆ। ਭਾਰਤੀ ਮੂਲ ਦੇ ਰਾਜਾ ਕ੍ਰਿਸ਼ਨਾਮੂਰਤੀ ਵੱਲੋਂ ਪੇਸ਼ ਮਤੇ ਦਾ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ 14 ਮੈਂਬਰਾਂ ਨੇ ਹਮਾਇਤ ਕੀਤੀ ਜਿਨ੍ਹਾਂ ਵਿਚ ਇਲਹਾਨ ਉਮਰ ਦਾ ਨਾਂ ਵੀ ਸ਼ਾਮਲ ਹੈ। ਰਾਜਾ ਕ੍ਰਿਸ਼ਨਾਮੂਰਤੀ ਨੇ ਸੰਸਦ ਵਿਚ ਮਤਾ ਪੇਸ਼ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿਚ ਤਾਮਿਲ ਬੋਲੀ ਬੋਲਣ ਵਾਲਿਆਂ ਦੀ ਗਿਣਤੀ 8 ਕਰੋੜ ਹੈ ਅਤੇ ਇਨ੍ਹਾਂ ਵਿਚੋਂ 3 ਲੱਖ 60 ਹਜ਼ਾਰ ਅਮਰੀਕਾ ਵਿਚ ਵਸਦੇ ਹਨ। ਸਿਰਫ਼ ਐਨਾ ਹੀ ਨਹੀਂ ਤਾਮਿਲ ਦੁਨੀਆਂ ਦੀ ਸਭ ਤੋਂ ਪੁਰਾਣੀ ਬੋਲੀ ਵੀ ਹੈ ਅਤੇ ਤਾਮਿਲ ਲੋਕਾਂ ਦਾ ਪੋਂਗਲ ਤਿਉਹਾਰ ਬੇਹੱਦ ਖਾਸ ਹੈ।

ਰਾਜਾ ਕ੍ਰਿਸ਼ਨਾਮੂਰਤੀ ਦੇ ਮਤੇ ਦੀ 14 ਸੰਸਦ ਮੈਂਬਰਾਂ ਵੱਲੋਂ ਹਮਾਇਤ

ਅਮਰੀਕਾ ਵਿਚ ਤਾਮਿਲ ਬੋਲਣ ਵਾਲਿਆਂ ਦੀ ਸੰਸਥਾ ਤਾਮਿਲ ਅਮੈਰਿਕਨਜ਼ ਯੂਨਾਈਟਡ ਵੱਲੋਂ ਰਾਜਾ ਕ੍ਰਿਸ਼ਨਾਮੂਰਤ ਦਾ ਖਾਸ ਤੌਰ ’ਤੇ ਸ਼ੁਕਰੀਆ ਅਦਾ ਕੀਤਾ ਗਿਆ। ਸੰਸਥਾ ਨੇ ਤਾਮਿਲ ਮੂਲ ਦੇ ਅਮਰੀਕੀਆਂ ਨੂੰ ਮਤਾ ਪਾਸ ਕਰਵਾਉਣ ਲਈ ਪੂਰਾ ਜ਼ੋਰ ਲਾਉਣ ਦਾ ਸੱਦਾ ਦਿਤਾ। ਇਕ ਹੋਰ ਸੰਸਥਾ ਫੈਡਰੇਸ਼ਨ ਆਫ਼ ਤਾਮਿਲ ਸੰਗਮ ਆਫ਼ ਨੌਰਥ ਅਮੈਰਿਕਾ ਵੱਲੋਂ ਵੀ ਮਤੇ ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਾਮੂਰਤੀ ਪਹਿਲੀ ਵਾਰ 2017 ਵਿਚ ਇਲੀਨੌਇ ਦੇ ਕਾਂਗਰਸ ਜ਼ਿਲ੍ਹੇ ਤੋਂ ਚੁਣੇ ਗਏ ਸਨ।

ਭਾਰਤ ਵਿਰੋਧੀ ਮੰਨੀ ਜਾਂਦੀ ਇਲਹਾਨ ਉਮਰ ਵੀ ਹੱਕ ਵਿਚ ਨਿੱਤਰੀ

ਉਨ੍ਹਾਂ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਦੋ ਕਮੇਟੀਆਂ ਦਾ ਮੈਂਬਰ ਵੀ ਬਣਾਇਆ ਗਿਆ। ਰਾਜਾ ਕ੍ਰਿਸ਼ਨਾਮੂਰਤੀ ਦਾ ਜਨਮ 1973 ਵਿਚ ਦਿੱਲੀ ਵਿਖੇ ਹੋਇਆ ਅਤੇ ਉਹ ਬਚਪਨ ਵਿਚ ਹੀ ਆਪਣੇ ਮਾਪਿਆਂ ਨਾਲ ਅਮਰੀਕਾ ਆ ਗਏ। ਉਨ੍ਹਾਂ ਨੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਮਕੈਨੀਕਲ ਇੰਜਨੀਅਰਿੰਗ ਕੀਤੀ ਅਤੇ ਬਾਅਦ ਵਿਚ ਹਾਵਰਡ ਲਾਅ ਸਕੂਲ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਕੌਮੀ ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਇਲੀਨੌਇ ਦੇ ਡਿਪਟੀ ਟ੍ਰੈਜ਼ਰਰ ਵਜੋਂ ਕੰਮ ਕਰ ਰਹੇ ਸਨ।

Tags:    

Similar News