America ਵਿੱਚ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਵੱਡੀ ਪੱਧਰ 'ਤੇ ਪ੍ਰਦਰਸ਼ਨ

By :  Gill
Update: 2026-02-06 01:33 GMT


ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸਾਸ਼ਨ ਵੱਲੋਂ ਪ੍ਰਵਾਸੀਆਂ ਪ੍ਰਤੀ ਅਪਣਾਈ ਧੱਕੇਸ਼ਾਹੀ ਵਾਲੀ ਨੀਤੀ ਵਿਰੁੱਧ ਵੱਡੀ ਪੱਧਰ 'ਤੇ ਪ੍ਰਦਰਸ਼ਨ ਹੋਣ ਦੀ ਖਬਰ ਹੈ। ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਨੇ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ ਜਿਸ ਦੇ ਹੁੰਗਾਰੇ ਵਜੋਂ ਹੇਠਲੇ ਮੈਨਹਟਨ ਵਿੱਚ ਫੋਲੀ ਸਕੁਏਅਰ ਵਿੱਚ ਲੋਕਾਂ ਦਾ ਵੱਡਾ ਇਕੱਠ ਹੋਇਆ ਜਿਥੇ ਬੁਲਾਰਿਆਂ ਨੇ ਟਰੰਪ ਪ੍ਰਸਾਸ਼ਨ ਦੀ ਨਿੰਦਾ ਕਰਦਿਆਂ ਲੋਕਾਂ ਨੂੰ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਵੱਖ ਵੱਖ ਤਰਾਂ ਦੇ ਬੈਨਰ ਚੁੱਕੇ ਹੋਏ ਸਨ ਜਿਨਾਂ ਉਪਰ ਇਮੀਗ੍ਰੇਸ਼ਨ ਦਹਿਸ਼ਤ ਵਿਰੁੱਧ ਨਾਅਰੇ ਲਿਖੇ ਹੋਏ ਸਨ। ਉਪਰੰਤ ਨਿਊ ਯਾਰਕ ਸ਼ਹਿਰ ਬੋਰੌਘ ਵਿੱਚ ਮਾਰਚ ਕੀਤਾ ਗਿਆ।

ਇਕ ਬੁਲਾਰੇ ਨੇ ਕਿਹਾ ਕਿ ਅਸੀਂ ਇਥੇ ਇਮੀਗ੍ਰੇਸ਼ਨ ਧੱਕੇਸ਼ਾਹੀ ਦਾ ਵਿਰੋਧ ਕਰਨ ਆਏ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਦਫਤਰਾਂ ਵਿੱਚ ਬੈਠੇ ਲੋਕ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਕੁਝ ਨਹੀਂ ਕਰਨਗੇ। ਇਸ ਲਈ ਇਹ ਜਿੰਮੇਵਾਰੀ ਅਸੀਂ ਆਪਣੇ ਹੱਥਾਂ ਵਿਚ ਲੈ ਲਈ ਹੈ। ਅਸੀਂ ਲੋਕ ਹਾਂ ਜੋ ਇਸ ਨੂੰ ਰੋਕਾਂਗੇ। ਇਸ ਤੋਂ ਬਾਅਦ ਇਕੱਤਰ ਲੋਕਾਂ ਨੇ 'ਬੰਦ ਕਰੋ,ਬੰਦੋ ਕਰੋ ਦੇ ਨਾਅਰੇ ਲਾਉਣ ਸ਼ੁਰੂ ਕਰ ਦਿੱਤੇ। ਬੁਲਾਰਿਆਂ ਨੇ ਕਿਹਾ ਕਿ ਉਹ ਆਪਣੇ ਤੇ ਆਪਣੇ ਗਵਾਂਢੀਆਂ ਦੇ ਵਿਅਕਤੀਗਤ ਅਧਿਕਾਰਾਂ ਲਈ ਇਥੇ ਇਕੱਠੇ ਹੋਏ ਹਨ। ਇਹ ਸਾਹ ਲੈਣ ਵਾਂਗ ਹੈ ਜੋ ਸਾਡੇ ਲਈ ਅਹਿਮ ਹੈ।

ਦੇਸ਼ ਭਰ ਵਿੱਚ ਵਿਦਿਆਰਥੀਆਂ ਨੇ ਵੀ ਕਲਾਸਾਂ ਦਾ ਬਾਈਕਾਟ ਕੀਤਾ ਹਾਲਾਂ ਕਿ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਵਿਰੁੱਧ ਸੰਭਾਵੀ ਪ੍ਰਦਰਸ਼ਨਾਂ ਦੇ ਮੱਦੇਨਜਰ ਕੁਝ ਸਕੂਲਾਂ ਨੇ ਪਹਿਲਾਂ ਹੀ ਕਲਾਸਾਂ ਰੱਦ ਕਰ ਦਿੱਤੀਆਂ ਸਨ। ਸੈਨ ਮੈਟੀਓ ਕਾਊਂਟੀ, ਕੈਲੀਫੋਰਨੀਆ ਦੇ ਸੈਨ ਮੈਟੀਓ ਯੁਨੀਅਨ ਹਾਈ ਸਕੂਲ ਡਿਸਟ੍ਰਿਕਟ, ਯੁਨੀਵਰਸਿਟੀ ਆਫ ਵਿਕਾਨਸਿਨ-ਮੈਡੀਸਨ , ਐਰੀਜ਼ੋਨਾ ਤੇ ਜਾਰਜੀਆ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕਲਾਸਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਕੋਲੋਰਾਡੋ ਵਿੱਚ ਸਕੂਲ ਡਿਸਟ੍ਰਿਕਟਸ ਵੱਲੋਂ ਪਹਿਲਾਂ ਹੀ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਸਨ। ਬ੍ਰਿਮਿੰਘਮ,ਮਿਸ਼ੀਗੰਨ ਵਿੱਚ ਗਰੋਵਸ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਵੇਰ ਦੀਆਂ ਕਲਾਸਾਂ ਦਾ ਬਾਈਕਾਟ ਕੀਤਾ ਤੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।

ਕੈਪਸ਼ਨ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਪ੍ਰਦਰਸ਼ਨ ਦਾ ਇਕ ਦ੍ਰਿਸ਼

Similar News