ਸ਼ਰਮਨਾਕ! ਪਾਕਿਸਤਾਨ 'ਚ ਅੰਮ੍ਰਿਤਧਾਰੀ ਸਿੱਖ ਬੱਚੀ ਦੀ ਪੱਤ ਰੋਲ਼ੀ

ਬੱਚੀ ਦੀ ਦਸਤਾਰ ਉਤਾਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ

Update: 2026-03-23 06:09 GMT

ਗੁਆਂਢੀ ਮੁਲਕ ਪਾਕਿਸਤਾਨ ਤੋਂ ਇੱਕ ਬਹੁਤ ਹੀ ਸ਼ਰਮਨਾਕ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਏ ਕੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਭਾਵੇਂ ਉਹ ਸਿੱਖ ਹੋਣ ਹਿੰਦੂ ਹੋਣ ਜਾਂ ਫਿਰ ਘੱਟ ਗਿਣਤੀਆਂ ਵਾਲੇ ਮੁਸਲਿਮ ਭਾਈਚਾਰੇ ਦੇ ਲੋਕ ਹੋਣ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਖ਼ਬਰ ਪਾਕਿਸਤਾਨ ਤੋਂ ਸਾਹਮਣੇ ਆਈ ਏ ਜਿੱਥੇ ਇੱਕ ਸਕੂਲੀ ਵਿਦਿਆਰਥਣ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਏ ਜਿਸ ਦਾ ਕਸੂਰ ਸਿਰਫ਼ ਸਕੂਲ ਦੀ ਪ੍ਰਾਰਥਨਾ ਵਿਚ ਨਾ ਖੜਾ ਹੋਣਾ ਸੀ

ਘਟਨਾ ਫ਼ੈਸਲਾਬਾਦ ਦੇ ਵਾਰਿਸਪੁਰਾ ਸਥਿਤ ਸੇਂਟ ਕੈਥ ਰੀਣ ਗਰਲਜ਼ ਹਾਈ ਸਕੂਲ ਦੀ ਹੈ। ਪੀੜਤ ਬੱਚੀ ਸਤਨਾਮ ਕੌਰ ਦੀ ਮਾਂ ਮਨਪ੍ਰੀਤ ਕੌਰ ਨੇ ਦੋਸ਼ ਲਾਇਆ ਹੈ ਕਿ ਸਕੂਲ ਪ੍ਰਬੰਧਕਾਂ ਨੇ ਉਸ ਦੀ ਧੀ 'ਤੇ ਈਸਾਈ ਪ੍ਰਾਰਥਨਾ ਕਰਨ ਲਈ ਦਬਾਅ ਪਾਇਆ। ਜਦੋਂ ਸਤਨਾਮ ਨੇ ਆਪਣਾ ਧਰਮ ਛੱਡਣ ਅਤੇ ਪ੍ਰਾਰਥਨਾ ਕਰਨ ਤੋਂ ਇਨਕਾਰ ਕੀਤਾ, ਤਾਂ ਅਧਿਆਪਕਾਂ ਨੇ ਵਿਦਿਆਰਥਣ ਦੀ ਨਾ ਸਿਰਫ਼ ਦਸਤਾਰ ਉਤਾਰੀ , ਸਗੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਸਤਨਾਮ ਕੌਰ ਅਸਥਮਾ ਦੀ ਮਰੀਜ਼ ਹੈ। ਕੁੱਟਮਾਰ ਕਾਰਨ ਜਦੋਂ ਉਹ ਬੇਹੋਸ਼ ਹੋ ਕੇ ਡਿੱਗ ਪਈ, ਤਾਂ ਅਧਿਆਪਕਾਂ ਨੇ ਉਸ ਦੀ ਮਦਦ ਕਰਨ ਆਈ ਉਸ ਦੀ ਭੈਣ ਨੂੰ ਵੀ ਰੋਕ ਦਿੱਤਾ ਅਤੇ ਇਸ ਨੂੰ ਮਹਿਜ਼ ਇੱਕ ਨਾਟਕ ਕਰਾਰ ਦਿੱਤਾ।

ਇਹ ਮਾਮਲਾ ਸਿਰਫ਼ ਸਕੂਲ ਤੱਕ ਹੀ ਸੀਮਤ ਨਹੀਂ ਹੈ। ਪੀੜਤ ਮਾਂ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਨੌਂ ਮਹੀਨੇ ਤੱਕ ਕੈਦ ਵਿੱਚ ਰੱਖ ਕੇ ਤਸ਼ੱਦਦ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪਾਕਿਸਤਾਨੀ ਸਿੱਖ ਆਗੂਆਂ ਵੱਲੋਂ ਇਸ ਪਰਿਵਾਰ ਨੂੰ ਕੋਈ ਸਾਰਥਕ ਮਦਦ ਨਹੀਂ ਮਿਲੀ।

ਪਰ ਹੁਣ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਨੇ ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ (ਪੁਰਾਣਾ ਲਾਇਲਪੁਰ) ਦੇ ਇੱਕ ਈਸਾਈ ਸਕੂਲ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਲੜਕੀ ਦੀ ਜਬਰੀ ਦਸਤਾਰ ਉਤਾਰਨ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਜਥੇਬੰਦੀ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਇੱਕ ਬਹੁਤ ਹੀ ਮੰਦਭਾਗੀ ਅਤੇ ਗੰਭੀਰ ਘਟਨਾ ਹੈ। ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਅਜਿਹਾ ਘਾਣ ਸੱਚਮੁੱਚ ਚਿੰਤਾਜਨਕ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਸੁਰੱਖਿਅਤ ਨਹੀਂ ਹਨ। ਪਰ ਇਸ ਸਭ ਦੇ ਬਾਵਜੂਦ ਸਭ ਤੋਂ ਨਿਰਾਸ਼ਾਜਨਕ ਅਤੇ ਹੈਰਾਨ ਕਰਨ ਵਾਲੀ ਗੱਲ ਏ ਹੈ ਕੇ ਅਖੀਰ ਇਸ ਮਾਮਲੇ ਚ ਜਿੱਥੇ ਜ਼ੁਲਮ ਦੀ ਇੰਤਹਾ ਹੋ ਗਈ ਹੋਵੇ ਉਸ ਵਿਚ ਪਾਕਿਸਤਾਨ ਸਥਿਤ ਭਾਈਚਾਰੇ ਵੱਲੋਂ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਗਈ ਤਾਂ ਦੇਖਣਾ ਹੋਵੇਗਾ ਕੇ ਮਾਮਲੇ ਦੀ ਵਧਦੀ ਗੰਭੀਰਤਾ ਤੋਂ ਬਾਅਦ ਕਿ ਪਾਕਿਸਤਾਨ ਸਿੱਖ ਭਾਈਚਾਰਾ ਇਸ ਪ੍ਰਤੀ ਕੋਈ ਰੁੱਖ ਅਪਣਾਉਂਦਾ ਹੈ ਕੀ ਇਸ ਮਾਮਲੇ ਚ ਅੰਤਰਰਾਸ਼ਟਰੀ ਸਿੱਖ ਭਾਈਚਾਰਾ ਆਪਣੀ ਚੁੱਪੀ ਨੂੰ ਤੋੜੇਗਾ ਤੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਸਿੱਖ ਬੱਚਿਆਂ ਦੇ ਹੋ ਰਹੇ ਇਸ ਤਸ਼ੱਦਦ ਦੀ ਆਵਾਜ਼ ਅੰਤਰਰਾਸ਼ਟਰੀ ਪੱਧਰ ਤੇ ਬੁਲੰਦ ਕਰੇਗਾ ਜਾ ਨਹੀਂ ਇਹ ਦੇਖਣ ਵਾਲਾ ਹੋਵੇਗਾ

ਤੁਹਾਡੀ ਇਸ ਪ੍ਰਤੀ ਕੀ ਰਾਏ ਏ ਕੀ ਪਾਕਿਸਤਾਨ ਸਰਕਾਰ ਨੂੰ ਇਸ ਪ੍ਰਤੀ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ ਕੀ ਪਾਕਿਸਤਾਨ ਸਰਕਾਰ ਤੇ ਪ੍ਰਸਾਸਨ ਨੂੰ ਸਕੂਲ ਪ੍ਰਬੰਧਕਾਂ ਤੇ ਸਖ਼ਤ ਕਾਰਵਾਈ ਕਰਦਿਆਂ ਹੋਰਨਾਂ ਅਜਿਹੇ ਮਨਸੂਬੇ ਵਾਲੇ ਲੋਕ ਵਿਚ ਇੱਕ ਅਕਸੇਮਪਲ ਸੈੱਟ ਕਰਨਾ ਚਾਹੀਦਾ ਏ ਤਾਂ ਜੋ ਆਉਣ ਵਾਲੇ ਸਮੇਂ ਚ ਕੋਈ ਵੀ ਅਜਿਹਾ ਨਾ ਕਰ ਸਕੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖ਼ਬਰਾਂ ਦੇ ਲਈ  

Tags:    

Similar News