US : immigration ਅਫ਼ਸਰਾਂ ਦੇ ਹੋਟਲ ’ਤੇ ਵਿਖਾਵਾਕਾਰੀਆਂ ਨੇ ਬੋਲਿਆ ਧਾਵਾ
ਇੰਮੀਗ੍ਰੇਸ਼ਨ ਏਜੰਟਾਂ ਦੀ ਧੱਕੇਸ਼ਾਹੀ ਤੋਂ ਅੱਕੇ ਵਿਖਾਵਾਕਾਰੀਆਂ ਨੇ ਮਿਨੇਸੋਟਾ ਦੇ ਉਸ ਹੋਟਲ ਵਿਚ ਵੱਡੇ ਪੱਧਰ ’ਤੇ ਭੰਨ-ਤੋੜ ਕੀਤੀ ਜਿਥੇ ਫ਼ੈਡਰਲ ਅਫ਼ਸਰ ਠਹਿਰੇ ਹੋਏ ਸਨ
ਮਿਨੀਆਪੌਲਿਸ : ਇੰਮੀਗ੍ਰੇਸ਼ਨ ਏਜੰਟਾਂ ਦੀ ਧੱਕੇਸ਼ਾਹੀ ਤੋਂ ਅੱਕੇ ਵਿਖਾਵਾਕਾਰੀਆਂ ਨੇ ਮਿਨੇਸੋਟਾ ਦੇ ਉਸ ਹੋਟਲ ਵਿਚ ਵੱਡੇ ਪੱਧਰ ’ਤੇ ਭੰਨ-ਤੋੜ ਕੀਤੀ ਜਿਥੇ ਫ਼ੈਡਰਲ ਅਫ਼ਸਰ ਠਹਿਰੇ ਹੋਏ ਸਨ। 37 ਸਾਲਾ ਆਈ.ਸੀ.ਯੂ. ਨਰਸ ਦੀ ਬਾਰਡਰ ਏਜੰਟਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਇਕ ਦਿਨ ਬਾਅਦ ਬੋਲੇ ਧਾਵੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਸ਼ੀਸ਼ੇ ਤੋੜ ਦਿਤੇ ਅਤੇ ਹਰ ਪਾਸੇ ਪੇਂਟ ਸਪ੍ਰੇਅ ਕਰਨ ਲੱਗੇ। ਕੁਝ ਲੋਕ ਅੰਦਰ ਦਾਖਲ ਹੋ ਗਏ ਜਦਕਿ ਕੁਝ ਮਿਨੀਆਪੌਲਿਸ ਦੇ ਹਿਲਟਨ ਹੋਟਲ ਦੇ ਬਾਹਰ ਖੜ੍ਹੇ ਹੋ ਕੇ ਨਾਹਰੇਬਾਜ਼ੀ ਕਰ ਰਹੇ ਸਨ। ਭੀੜ ਨੇ ਹੋਟਲ ਦੇ ਮੁੱਖ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣ ਦਾ ਯਤਨ ਕੀਤਾ ਪਰ ਅਸਫ਼ਲ ਰਹੇ ਅਤੇ ਭੰਨ ਤੋੜ ਦਾ ਸਿਲਸਿਲਾ ਇਕ ਘੰਟੇ ਤੱਕ ਜਾਰੀ ਰਿਹਾ। ਹਾਲਾਤ ਬੇਕਾਬੂ ਹੁੰਦੇ ਵੇਖ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਨੇ ਮੋਰਚਾ ਸੰਭਾਲ ਲਿਆ ਅਤੇ ਹੰਝੂ ਗੈਸ ਦੇ ਗੋਲੇ ਦਾਗਣ ਲੱਗੇ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਘੱਟੋ ਘੱਟ ਦੋ ਵਿਖਾਵਾਕਾਰੀਆਂ ਨੇ ਫੈਡਰਲ ਏਜੰਟਾਂ ਨੇ ਹਿਰਾਸਤ ਵਿਚ ਲੈ ਲਿਆ।
ਵੱਡੇ ਪੱਧਰ ’ਤੇ ਕੀਤੀ ਭੰਨ-ਤੋੜ, 2 ਜਣੇ ਗ੍ਰਿਫ਼ਤਾਰ
ਇਸੇ ਦੌਰਾਨ ਇਕ ਫੈਡਰਲ ਏਜੰਟ ਭੀੜ ਨੂੰ ਸ਼ਾਂਤ ਕਰਨ ਦੇ ਯਤਨ ਕਰਦਾ ਨਜ਼ਰ ਆਇਆ ਜਦਕਿ ਉਸ ਦੇ ਚਿਹਰੇ ਤੋਂ ਲਹੂ ਵਗ ਰਿਹਾ ਸੀ। ਇਥੇ ਦਸਣਾ ਬਣਦਾ ਹੈ ਕਿ ਹੋਟਲ ਹਿਲਟਨ, ਯੂਨੀਵਰਸਿਟੀ ਆਫ਼ ਮਿਨੇਸੋਟਾ ਦੇ ਕੈਂਪਸ ਤੋਂ ਕੁਝ ਮਿੰਟ ਦੀ ਦੂਰੀ ਹੈ। ਉਧਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਕਸ ਪ੍ਰਿਟੀ ਦੀ ਮੌਤ ਮਗਰੋਂ ਟਿੱਪਣੀ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੀ ਗੋਲੀਬਾਰੀ ਪਸੰਦ ਨਹੀਂ ਕਰਦੇ ਪਰ ਉਨ੍ਹਾਂ ਨੂੰ ਇਹ ਵੀ ਪਸੰਦ ਨਹੀਂ ਕਿ ਕੋਈ ਸ਼ਖਸ ਭਰੀ ਹੋਈ ਪਸਤੌਲ ਲੈ ਕੇ ਮੁਜ਼ਾਹਰੇ ਵਿਚ ਸ਼ਾਮਲ ਹੋਵੇ। ਐਲਕਸ ਪ੍ਰਿਟੀ ਦੀ ਮੌਤ ਮਗਰੋਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਕਿਹਾ ਕਿ ਉਹ 9 ਐਮ.ਐਮ ਵਾਲੀ ਸੈਮੀਆਟੋਮੈਟਿਕ ਹੈਂਡ ਗੰਨਲੈ ਕੇ ਉਨ੍ਹਾਂ ਵੱਲੋਂ ਵਧਿਆ।
ਟਰੰਪ ਵੱਲੋਂ ਇੰਮੀਗ੍ਰੇਸ਼ਨ ਅਫ਼ਸਰ ਹਟਾਉਣ ਦੇ ਸੰਕੇਤ
ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਨੇ ਇੰਮੀਗ੍ਰੇਸ਼ਨ ਅਫ਼ਸਰਾਂ ਦਾ ਪੱਖ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਸਵੈ ਰੱਖਿਆ ਲਈ ਗੋਲੀ ਚਲਾਈ ਕਿਉਂਕਿ ਐਲਕਸ ਪ੍ਰਿਟੀ ਹਿੰਸਕ ਤਰੀਕੇ ਨਾਲ ਪੇਸ਼ ਆ ਰਿਹਾ ਸੀ। ਦੂਜੇ ਪਾਸੇ ਮਿਨੀਆਪੌਲਿਸ ਪੁਲਿਸ ਦਾ ਕਹਿਣਾ ਹੈ ਕਿ ਐਲਕਸ ਦਾ ਕੋਈ ਗੰਭੀਰ ਅਪਰਾਧਕ ਰਿਕਾਰਡ ਨਹੀਂ ਸੀ ਅਤੇ ਕਾਨੂੰਨੀ ਤਰੀਕੇ ਨਾਲ ਪਸਤੌਲ ਰੱਖੀ ਹੋਈ ਸੀ। ਮਾਮਲਾ ਗੁੰਝਲਦਾਰ ਬਣਿਆ ਹੋਇਆ ਅਤੇ ਪੁਲਿਸ ਨੂੰ ਸਮਝ ਨਹੀਂ ਆ ਰਹੀ ਐਲਕਸ ਨੂੰ ਨਿਹੱਥਾ ਕਰਨ ਮਗਰੋਂ ਪਹਿਲੀ ਗੋਲੀ ਕਿਹੜੀ ਪਸਤੌਲ ਵਿਚੋਂ ਚੱਲੀ। ਇਥੇ ਦਸਣਾ ਬਣਦਾ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕÇਲੰਟਨ ਗੋਲੀਬਾਰੀ ਦੌਰਾਨ ਹੋਈ ਮੌਤ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰ ਚੁੱਕੇ ਹਨ ਜਦਕਿ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮਿਨੀਆਪੌਲਿਸ ਵਿਚੋਂ ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਹਟਾਉਣ ਦੇ ਸੰਕੇਤ ਦਿਤੇ ਗਏ ਹਨ।