ਅਮਰੀਕਾ ਚੋਣਾਂ : ਕਮਲਾ ਹੈਰਿਸ ਨੇ ਐਲਾਨੀ 1.7 ਖਰਬ ਡਾਲਰ ਖਰਚ ਕਰਨ ਦੀ ਯੋਜਨਾ

ਅਮਰੀਕਾ ਦੇ ਚੋਣ ਸਰਵੇਖਣ ਵਿਚ ਟਰੰਪ ਦੇ ਪੱਛੜਨ ਦਾ ਸਿਲਸਿਲਾ ਜਾਰੀ ਹੈ ਅਤੇ ਨੌਰਥ ਕੈਰੋਲਾਈਨਾ ਸੂਬੇ ਵਿਚ ਵੀ ਟਰੰਪ ਆਪਣੀ ਵਿਰੋਧੀ ਕਮਲਾ ਹੈਰਿਸ ਤੋਂ ਪਿੱਛੇ ਦੱਸੇ ਜਾ ਰਹੇ ਹਨ।;

Update: 2024-08-17 11:29 GMT

ਨੌਰਥ ਕੈਰੋਲਾਈਨਾ : ਅਮਰੀਕਾ ਦੇ ਚੋਣ ਸਰਵੇਖਣ ਵਿਚ ਟਰੰਪ ਦੇ ਪੱਛੜਨ ਦਾ ਸਿਲਸਿਲਾ ਜਾਰੀ ਹੈ ਅਤੇ ਨੌਰਥ ਕੈਰੋਲਾਈਨਾ ਸੂਬੇ ਵਿਚ ਵੀ ਟਰੰਪ ਆਪਣੀ ਵਿਰੋਧੀ ਕਮਲਾ ਹੈਰਿਸ ਤੋਂ ਪਿੱਛੇ ਦੱਸੇ ਜਾ ਰਹੇ ਹਨ।ਇਹ ਸੂਬਾ ਬਰਾਕ ਓਬਾਮਾ ਤੋਂ ਬਾਅਦ ਕੋਈ ਡੈਮੋਕ੍ਰੈਟਿਕ ਉਮੀਦਵਾਰ ਨਹੀਂ ਜਿੱਤ ਸਕਿਆ। ਦੂਜੇ ਪਾਸੇ ਕਮਲਾ ਹੈਰਿਸ ਨੇ ਨੌਰਥ ਕੈਰੋਲਾਈਨਾ ਵਿਚ ਚੋਣ ਰੈਲੀ ਕਰਦਿਆਂ ਆਮ ਲੋਕਾਂ ਵਾਸਤੇ 1.7 ਖਰਬ ਡਾਲਰ ਖਰਚ ਕਰਨ ਦਾ ਵਾਅਦਾ ਕਰ ਦਿਤਾ। ਰਾਸ਼ਟਰਪਤੀ ਬਣਨ ਮਗਰੋਂ ਪਹਿਲੇ 100 ਦਿਨ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਪੇਸ਼ ਕਰਦਿਆਂ ਕਮਲਾ ਹੈਰਿਸ ਨੇ ਕਿਹਾ ਕਿ ਜਦੋਂ ਅਰਥਚਾਰਾ ਮਜ਼ਬੂਤ ਹੋਵੇਗਾ ਤਾਂ ਅਮਰੀਕਾ ਵੀ ਮਜ਼ਬੂਤ ਹੋਵੇਗਾ। ਲੱਖਾਂ ਪਰਵਾਰਾਂ ਨੂੰ ਆਰਥਿਕ ਲਾਭ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁਲਕ ਦੀ ਆਮਦਨ ਅਤੇ ਖਰਚੇ ਵਿਚ ਵਧ ਰਚੇ ਖੱਪੇ ਨੂੰ ਘਟਾਉਣ ਦਾ ਵਾਅਦਾ ਵੀ ਕੀਤਾ।

ਮੱਧ ਵਰਗੀ ਪਰਵਾਰ ਨੂੰ ਵੱਧ ਤੋਂ ਵੱਧ ਲਾਭ ਦੇਣ ਦਾ ਯਤਨ

ਕਮਲਾ ਹੈਰਿਸ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ 2 ਹਜ਼ਾਰ ਡਾਲਰ ਤੱਕ ਦੀਆਂ ਦਵਾਈਆਂ ਸਿਰਫ ਬਜ਼ੁਰਗਾਂ ਨੂੰ ਨਹੀਂ ਸਗੋਂ ਅਮਰੀਕਾ ਦੇ ਹਰ ਵਸਨੀਕ ਨੂੰ ਮਿਲਣਗੀਆਂ। ਖੁਰਾਕੀ ਵਸਤਾਂ ਦੀਆਂ ਕੀਮਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਹੇਠਾਂ ਲਿਆਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੌਕਾਪ੍ਰਸਤ ਕੰਪਨੀਆਂ ਨੂੰ ਮੋਟੇ ਜੁਰਮਾਨੇ ਕੀਤੇ ਜਾਣਗੇ ਅਤੇ ਛੋਟੇ ਪੱਧਰ ’ਤੇ ਫੂਡ ਬਿਜ਼ਨਸ ਕਰਨ ਵਾਲਿਆਂ ਦੀ ਸਹਾਇਤਾ ਕੀਤੀ ਜਾਵੇਗੀ। ਦੂਜੇ ਪਾਸੇ ਕਮਲਾ ਹੈਰਿਸ ਦੀ ਵਧਦੀ ਮਕਬੂਲੀਅਤ ਤੋਂ ਚਿੰਤਤ ਡੌਨਲਡ ਟਰੰਪ ਨੇ ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਤੋਂ ਮਦਦ ਮੰਗੀ ਹੈ। ਅਮਰੀਕਾ ਵਿਚ ਹਿੰਦੂ ਭਾਈਚਾਰੇ ਦੀਆਂ ਵੋਟਾਂ ਸਣੇ ਹੋਰ ਕਈ ਵਰਗਾਂ ਵਿਚ ਤੁਲਸੀ ਗਬਾਰਡ ਦਾ ਚੰਗਾ ਰਸੂਖ ਮੰਨਿਆ ਜਾਂਦਾ ਹੈ। ਤੁਲਸੀ ਗਬਾਰਡ, ਕਮਲਾ ਹੈਰਿਸ ਦੀ ਵਿਰੋਧੀ ਵੀ ਹੈ। ਅਤੀਤ ਵਿਚ ਤੁਲਸੀ ਗਬਾਰਡ ਨੇ ਦੋਸ਼ ਲਾਇਆ ਸੀ ਕਿ ਸੈਨ ਫਰਾਂਸਿਸਕੋ ਦੀ ਜ਼ਿਲ੍ਹਾ ਅਟਾਰਨੀ ਹੁੰਦਿਆਂ ਭੰਗ ਬੀਜਣ ਵਾਲੇ ਸੈਂਕੜੇ ਲੋਕਾਂ ਨੂੰ ਕਮਲਾ ਹੈਰਿਸ ਨੇ ਜੇਲ ਭਿਜਵਾਇਆ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਦੇ ਭੰਗ ਦਾ ਸੁਆਦ ਦੇਖਿਆ ਤਾਂ ਹੱਸ ਕੇ ਦਿਖਾ ਦਿਤਾ।

Tags:    

Similar News