ਕੈਨੇਡੀਅਨ ਗੱਡੀਆਂ ’ਤੇ 2 ਅਪ੍ਰੈਲ ਤੋਂ ਟੈਰਿਫ਼ ਲਾਉਣਗੇ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਵਿਚ ਤਿਆਰ ਹੋਣ ਵਾਲੀਆਂ ਗੱਡੀਆਂ ’ਤੇ 2 ਅਪ੍ਰੈਲ ਤੋਂ ਟੈਰਿਫ਼ ਲਾਉਣ ਦਾ ਐਲਾਨ ਕੀਤਾ ਗਿਆ ਹੈ।;

Update: 2025-02-15 11:14 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਵਿਚ ਤਿਆਰ ਹੋਣ ਵਾਲੀਆਂ ਗੱਡੀਆਂ ’ਤੇ 2 ਅਪ੍ਰੈਲ ਤੋਂ ਟੈਰਿਫ਼ ਲਾਉਣ ਦਾ ਐਲਾਨ ਕੀਤਾ ਗਿਆ ਹੈ। ਓਵਲ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ 1 ਅਪ੍ਰੈਲ ਤੋਂ ਟੈਕਸ ਲਾਉਣਾ ਚਾਹੁੰਦੇ ਸਨ ਪਰ ਥੋੜ੍ਹਾ ਵਹਿਮੀ ਹੋਣ ਕਾਰਨ 2 ਅਪ੍ਰੈਲ ਤੋਂ ਟੈਰਿਫ਼ ਲਾਉਣ ਦਾ ਫੈੇਸਲਾ ਲਿਆ। ਟਰੰਪ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ, ‘‘ਕੀ ਤੁਸੀਂ ਜਾਣਦੇ ਹੋ ਕਿ ਸਾਡਾ ਕਿੰਨਾ ਨੁਕਸਾਨ ਹੋ ਰਿਹਾ ਹੈ? ਸਿਰਫ਼ ਇਕ ਦਿਨ ਵਿਚ ਵੱਡੀ ਰਕਮ ਦਾ ਨੁਕਸਾਨ ਹੋ ਜਾਂਦਾ ਹੈ ਪਰ ਹੁਣ 2 ਅਪ੍ਰੈਲ ਤੋਂ ਟੈਰਿਫਜ਼ ਲਾਗੂ ਹੋ ਜਾਣਗੀਆਂ।’’

ਅਮਰੀਕਾ ਦੇ ਰਾਸ਼ਟਰਪਤੀ ਨੇ ਖੁਦ ਨੂੰ ਵਹਿਮੀ ਵੀ ਦੱਸਿਆ

ਟਰੰਪ ਵੱਲੋਂ ਕੈਨੇਡੀਅਨ ਕਾਰਖਾਨਿਆਂ ਵਿਚ ਤਿਆਰ ਹੋਣ ਵਾਲੀਆਂ ਗੱਡੀਆਂ ਉਤੇ ਲੱਗਣ ਵਾਲੇ ਟੈਕਸ ਬਾਰੇ ਸਪੱਸ਼ਟ ਤੌਰ ’ਤੇ ਕੋਈ ਜ਼ਿਕਰ ਨਾ ਕੀਤਾ ਗਿਆ ਪਰ ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਨੇ 50 ਫ਼ੀ ਸਦੀ ਜਾਂ 100 ਫ਼ੀ ਸਦੀ ਅੰਕੜੇ ਦਾ ਜ਼ਿਕਰ ਕੀਤਾ ਸੀ। ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਨੇ ਆਟੋ ਇੰਡਸਟਰੀ ਸਾਡੇ ਤੋਂ ਖੋਹ ਲਈ ਪਰ ਹੁਣ ਅਸੀਂ ਡੈਟਰਾਇਟ ਵਿਖੇ ਆਪਣੀਆਂ ਗੱਡੀਆਂ ਤਿਆਰ ਕਰਾਂਗੇ। ਟਰੰਪ ਦਾ ਤਾਜ਼ਾ ਐਲਾਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਉਤੇ ਟੈਰਿਫ਼ਜ਼ ਦਾ ਐਲਾਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ ਜਦਕਿ 1 ਫ਼ਰਵਰੀ ਤੋਂ ਲੱਗਣ ਵਾਲੀਆਂ ਟੈਰਿਫ਼ਜ਼ ਨੂੰ 30 ਦਿਨ ਵਾਸਤੇ ਟਾਲ ਦਿਤਾ ਗਿਆ ਸੀ।

Tags:    

Similar News