ਅਮਰੀਕਾ ’ਚ ਟਰੰਪ ਦੀ ਹਮਾਇਤੀ ਔਰਤ ਨੇ ਸਾੜੀ ਕੁਰਾਨ
ਡੌਨਲਡ ਟਰੰਪ ਦੀ ਕੱਟੜ ਹਮਾਇਤੀ ਮਹਿਲਾ ਵੱਲੋਂ ਕੁਰਾਨ ਨੂੰ ਅੱਗ ਲਾਉਣ ਅਤੇ ਮੁਸਲਮਾਨਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ
ਟੈਕਸਸ : ਡੌਨਲਡ ਟਰੰਪ ਦੀ ਕੱਟੜ ਹਮਾਇਤੀ ਮਹਿਲਾ ਵੱਲੋਂ ਕੁਰਾਨ ਨੂੰ ਅੱਗ ਲਾਉਣ ਅਤੇ ਮੁਸਲਮਾਨਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਵੈਲਨਟੀਨਾ ਗੋਮੇਜ਼ ਨੂੰ ਫਾਇਰ ਗੰਨ ਨਾਲ ਇਸਲਾਮ ਦੇ ਧਾਰਮਿਕ ਗ੍ਰੰਥ ਨੂੰ ਅੱਗ ਲਾਉਂਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਵੈਲਨਟੀਨਾ ਕਹਿੰਦੀ ਹੈ ਕਿ ਉਹ ਟੈਕਸਸ ਵਿਚੋਂ ਇਸਲਾਮ ਦਾ ਖਾਤਮਾ ਕਰ ਦੇਵੇਗੀ, ਪ੍ਰਮਾਤਮਾ ਇਸ ਕੰਮ ਵਿਚ ਮੇਰੀ ਮਦਦ ਕਰੇ। ਮੁਸਲਮਾਨ ਲੋਕ ਈਸਾਈ ਮੁਲਕਾਂ ਉਤੇ ਕਾਬਜ਼ ਹੋਣ ਲਈ ਬਲਾਤਕਾਰ ਅਤੇ ਕਤਲ ਕਰ ਰਹੇ ਹਨ।
ਟੈਕਸਸ ਸੂਬੇ ਵਿਚ ਚੋਣ ਲੜ ਚੁੱਕੀ ਹੈ ਵੈਲਨਟੀਨਾ ਗੋਮੇਜ਼
ਵੈਲਨਟੀਨਾ ਵੱਲੋਂ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਉਸ ਨੂੰ ਅਮਰੀਕਾ ਦੀ ਸੰਸਦ ਵਿਚ ਪਹੁੰਚਾਇਆ ਜਾਵੇ। ਉਹ 2026 ਦੀਆਂ ਮੱਧਕਾਲੀ ਚੋਣਾਂ ਦੌਰਾਨ ਟੈਕਸਸ ਦੇ 31ਵੇਂ ਚੋਣ ਜ਼ਿਲ੍ਹੇ ਤੋਂ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਚਾਹੁੰਦੀ ਹੈ। ਚੇਤੇ ਰਹੇ ਕਿ ਵੈਲਨਟੀਨਾ ਨੇ ਦਸੰਬਰ 2024 ਦੌਰਾਨ ਨਿਊ ਯਾਰਕ ਵਿਖੇ ਪੁਤਲੇ ਨੂੰ ਗੋਲੀਆਂ ਮਾਰਨ ਦਾ ਡਰਾਮਾ ਵੀ ਕੀਤਾ ਸੀ ਅਤੇ ਪੁਤਲੇ ਨੂੰ ਪ੍ਰਵਾਸੀ ਵਜੋਂ ਦਿਖਾਇਆ ਗਿਆ। ਉਸ ਨੇ ਕਿਹਾ ਸੀ ਕਿ ਅਮਰੀਕਾ ਵਾਸੀਆਂ ਵਿਰੁੱਧ ਹਿੰਸਕ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਚੌਰਾਹੇ ਵਿਚ ਖੜ੍ਹੇ ਕਰ ਕੇ ਫਾਹੇ ਟੰਗਿਆ ਜਾਵੇ। ਭੜਕਾਊ ਬਿਆਨਾਂ ਕਰ ਕੇ ਉਸ ਦੀ ਵੀਡੀਓ ਨੂੰ ਹਟਾ ਦਿਤਾ ਗਿਆ ਜਿਸ ਮਗਰੋਂ ਉਸ ਨੇ ਕਿਹਾ ਸੀ ਕਿ ਵੀਡੀਓ ’ਤੇ ਪਾਬੰਦੀ ਦਰਸਾਉਂਦੀ ਹੈ ਕਿ ਉਹ ਸੱਤਾ ਵਾਸਤੇ ਸਭ ਤੋਂ ਵੱਡਾ ਖਤਰਾ ਪੈਦਾ ਕਰ ਰਹੇ ਹਨ।
ਸੋਸ਼ਲ ਮੀਡੀਆ ’ਤੇ ਵੀਡੀਓ ਵੀ ਸ਼ੇਅਰ ਕੀਤੀ
ਵੈਲਨਟੀਨਾ ਵੱਲੋਂ ਇਕ ਵਾਰ ਸਮÇਲੰਗੀਆਂ ਨਾਲ ਸਬੰਧਤ ਕਿਤਾਬਾਂ ਸਾੜਨ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ। ਉਹ ਆਪਣੀਆਂ ਇਨ੍ਹਾਂ ਹਰਕਤਾਂ ਨਾਲ ਵੋਟਾਂ ਹਾਸਲ ਨਾ ਕਰ ਸਕੀ ਅਤੇ ਰਿਪਬਲਿਕਨ ਪਾਰਟੀ ਦੀ ਅੰਦਰੂਨੀ ਚੋਣ ਵਿਚ ਸਿਰਫ਼ 7.4 ਫੀ ਸਦੀ ਵੋਟਾਂ ਹੀ ਹਾਸਲ ਕਰ ਸਕੀ। ਉਮੀਦਵਾਰੀ ਹਾਸਲ ਕਰਨ ਵਿਚ ਅਸਫ਼ਲ ਰਹਿਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ ’ਤੇ ਸਰਗਰਮ ਰਹੀ ਅਤੇ ਹੁਣ ਫਿਰ ਡਰਾਮਾ ਕਰਨਾ ਸ਼ੁਰੂ ਕਰ ਦਿਤਾ ਹੈ।