Trump ਨੇ ਲਾਹੀ ਸੰਗ-ਸ਼ਰਮ, openly abuses
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਫ਼ੌਰਡ ਫ਼ੈਕਟਰੀ ਦੇ ਇਕ ਵਰਕਰ ਨੂੰ ਸ਼ਰ੍ਹੇਆਮ ਗਾਲ੍ਹਾਂ ਕੱਢੀਆਂ
ਵਾਸ਼ਿੰਗਟਨ ਡੀ.ਸੀ. : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਫ਼ੌਰਡ ਫ਼ੈਕਟਰੀ ਦੇ ਇਕ ਵਰਕਰ ਨੂੰ ਸ਼ਰ੍ਹੇਆਮ ਗਾਲ੍ਹਾਂ ਕੱਢੀਆਂ। ਫ਼ੈਕਟਰੀ ਦੇ ਵਰਕਰ ਨੇ ਟਰੰਪ ਦੀ ਫੇਰੀ ਦੌਰਾਨ ਉਚੀ ਆਵਾਜ਼ ਵਿਚ ਰਾਸ਼ਟਰਪਤੀ ਨੂੰ ਪੀਡੋਫ਼ਾਈਲ ਪ੍ਰੋਟੈਕਟਰ ਯਾਨੀ ਬੱਚਿਆਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਦਾ ਰਾਖਾ ਦੱਸਿਆ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ 40 ਸਾਲ ਦੇ ਟੀ.ਜੀ. ਸਬੂਲਾ ਨੂੰ ਨੌਕਰੀ ਤੋਂ ਮੁਅੱਤਲ ਕਰ ਦਿਤਾ ਗਿਆ ਪਰ ਉਸ ਦਾ ਕਹਿਣਾ ਹੈ ਕਿ ਆਪਣੇ ਕੀਤੇ ਉਤੇ ਕੋਈ ਅਫ਼ਸੋਸ ਨਹੀਂ। ਇਸ ਦੇ ਉਲਟ ਰਾਸ਼ਟਰਪਤੀ ਦੇ ਹੁੰਗਾਰੇ ਦੀ ਚੁਫ਼ੇਰਿਉਂ ਨਿਖੇਧੀ ਹੋ ਰਹੀ ਹੈ।
ਫ਼ੌਰਡ ਦੀ ਫ਼ੈਕਟਰੀ ਵਿਚ ਵਰਕਰ ਨੇ ਲਾਏ ਗੰਭੀਰ ਦੋਸ਼
ਦੂਜੇ ਪਾਸੇ ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਅੱਜ ਟੈਰਿਫ਼ਸ ਬਾਰੇ ਫ਼ੈਸਲਾ ਸੁਣਾਇਆ ਜਾਣਾ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਜੇ ਸੁਪਰੀਮ ਕੋਰਟ ਨੇ ਟਰੰਪ ਵੱਲੋਂ ਵੱਖ ਵੱਖ ਮੁਲਕਾਂ ’ਤੇ ਲੱਗੀਆਂ ਟੈਰਿਫ਼ਸ ਨਾਜਾਇਜ਼ ਕਰਾਰ ਦਿਤੀਆਂ ਤਾਂ ਅਮਰੀਕਾ ਨੂੰ ਅਰਬਾਂ ਡਾਲਰ ਵਾਪਸ ਕਰਨੇ ਪੈ ਸਕਦੇ ਹਨ। ਖੁਦ ਡੌਨਲਡ ਟਰੰਪ ਸੁਪਰੀਮ ਕੋਰਟ ਦੇ ਸੰਭਾਵਤ ਫੈਸਲੇ ਬਾਰੇ ਚਿੰਤਤ ਨਜ਼ਰ ਆਏ। ਟਰੰਪ ਦਾ ਦਾਅਵਾ ਹੈ ਕਿ ਟੈਰਿਫ਼ਸ ਰਾਹੀਂ ਅਮਰੀਕਾ ਨੂੰ 600 ਅਰਬ ਡਾਲਰ ਤੋਂ ਵੱਧ ਰਕਮ ਮਿਲੀ ਅਤੇ ਇਹ ਪੈਸਾ ਮੁਲਕ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਵੇਗਾ।