ਟਰੰਪ ਵੱਲੋਂ ਏਲੀਅਨਜ਼ ਬਾਰੇ ਫ਼ਾਈਲਾਂ ਜਨਤਕ ਕਰਨ ਦੇ ਹੁਕਮ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਧਰਤੀ ਉਤੇ ਮੰਡਰਾਉਣ ਵਾਲੀਆਂ ਉਡਣ ਤਸ਼ਤਰੀਆਂ ਯਾਨੀ ਯੂ.ਐਫ਼.ਓਜ਼ ਅਤੇ ਏਲੀਅਨਜ਼ ਨਾਲ ਸਬੰਧਤ ਜਾਣਕਾਰੀ ਜਨਤਕ ਕਰਨ ਦੇ ਹੁਕਮ ਦਿਤੇ ਗਏ ਹਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਧਰਤੀ ਉਤੇ ਮੰਡਰਾਉਣ ਵਾਲੀਆਂ ਉਡਣ ਤਸ਼ਤਰੀਆਂ ਯਾਨੀ ਯੂ.ਐਫ਼.ਓਜ਼ ਅਤੇ ਏਲੀਅਨਜ਼ ਨਾਲ ਸਬੰਧਤ ਜਾਣਕਾਰੀ ਜਨਤਕ ਕਰਨ ਦੇ ਹੁਕਮ ਦਿਤੇ ਗਏ ਹਨ। ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਰਾਸ਼ਟਰਪਤੀ ਨੇ ਰੱਖਿਆ ਮੰਤਰੀ ਅਤੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਦਿਤੀ ਕਿ ਹੋਰਨਾਂ ਗ੍ਰਹਿਆਂ ਨਾਲ ਸਬੰਧਤ ਜੀਵਾਂ, ਅਣਜਾਣ ਹਵਾਈ ਘਟਨਾਵਾਂ ਅਤੇ ਬੇਪਛਾਣ ਉਡਣ ਤਸ਼ਤਰੀਆਂ ਬਾਰੇ ਜਾਣਕਾਰੀ ਸਾਹਮਣੇ ਲਿਆਂਦੀ ਜਾਵੇ। ਟਰੰਪ ਨੇ ਇਹ ਨਹੀਂ ਦੱਸਿਆ ਕਿ ਕੀ ਖੁਫ਼ੀਆ ਦਸਤਾਵੇਜ਼ ਵੀ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣਗੇ।
ਉਡਣ ਤਸ਼ਤਰੀਆਂ ਬਾਰੇ ਵੀ ਲੋਕਾਂ ਨੂੰ ਮਿਲੇਗੀ ਜਾਣਕਾਰੀ
ਉਨ੍ਹਾਂ ਸਿਰਫ਼ ਐਨਾ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਸਬੰਧਤ ਹਰ ਕਿਸਮ ਦੀ ਜਾਣਕਾਰੀ ਜਨਤਕ ਕੀਤੀ ਜਾਵੇਗੀ। ਦੱਸ ਦੇਈਏ ਕਿ ਟਰੰਪ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਇਕ ਵਾਇਰਲ ਪੌਡਕਾਸਟ ਦੌਰਾਨ ਏਲੀਅਨਜ਼ ਦੀ ਹੋਣ ਬਾਰੇ ਜ਼ਿਕਰ ਕਰਦਿਆਂ ਖੁਫ਼ੀਆ ਜਾਣਕਾਰੀ ਜ਼ਾਹਰ ਕਰ ਦਿਤੀ। ਪੌਡਕਾਸਟ ਦੌਰਾਨ ਓਬਾਮਾ ਨੇ ਕਿਹਾ ਸੀ ਕਿ ਏਲੀਅਨਜ਼ ਦੀ ਹੋਂਦ ਮੌਜੂਦ ਹੈਪਰ ਉਨ੍ਹਾਂ ਨੇ ਕਦੇ ਕੋਈ ਏਲੀਅਨ ਨਹੀਂ ਦੇਖਿਆ ਅਤੇ ਉਨ੍ਹਾਂ ਨੂੰ ਏਰੀਆ 51 ਵਿਚ ਨਹੀਂ ਰੱਖਿਆ ਗਿਆ। ਏਰੀਆ 51 ਅਮਰੀਕਾ ਦਾ ਅਜਿਹਾ ਖੁਫ਼ੀਆ ਟਿਕਾਣਾ ਹੈ ਜਿਸ ਬਾਰੇ ਅੱਡ ਅੱਡ ਕਹਾਣੀਆਂ ਪ੍ਰਸਿੱਧ ਹਨ।