ਟਰੰਪ ਨੂੰ ਲੱਗੀ ਪ੍ਰਵਾਸੀਆਂ ਦੀ ਹਾਅ, ਦੇਖ ਲਉ ਹਾਲ
ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਸਰੀਰਕ ਹਾਲਤ ਬਾਰੇ ਟਿੱਚਰਾਂ ਕਰਨ ਵਾਲੇ ਡੌਨਲਡ ਟਰੰਪ ਜਾਪਾਨ ਫੇਰੀ ਦੌਰਾਨ ਬੌਂਦਲੇ ਨਜ਼ਰ ਆਏ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਦਾ ਮੂੰਹ ਅੱਡਿਆ ਰਹਿ ਗਿਆ
ਟੋਕੀਓ : ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਸਰੀਰਕ ਹਾਲਤ ਬਾਰੇ ਟਿੱਚਰਾਂ ਕਰਨ ਵਾਲੇ ਡੌਨਲਡ ਟਰੰਪ ਜਾਪਾਨ ਫੇਰੀ ਦੌਰਾਨ ਬੌਂਦਲੇ ਨਜ਼ਰ ਆਏ ਅਤੇ ਜਾਪਾਨ ਦੀ ਪ੍ਰਧਾਨ ਮੰਤਰੀ ਦਾ ਮੂੰਹ ਅੱਡਿਆ ਰਹਿ ਗਿਆ ਜਦੋਂ ਉਹ ਦੱਸੇ ਰਾਹ ’ਤੇ ਅੱਗੇ ਨਾ ਵਧ ਸਕੇ ਅਤੇ ਹੋਰ ਪਾਸੇ ਹੀ ਚਲੇ ਗਏ। ਫੌਜੀ ਬੈਂਡ ਵੱਜਣਾ ਸ਼ੁਰੂ ਹੋਇਆ ਤਾਂ ਟਰੰਪ ਨੇ ਮਾਣ ਨਾਲ ਸੈਲਿਊਟ ਕੀਤਾ ਅਤੇ ਅੱਗੇ ਵਧਣਾ ਸ਼ੁਰੂ ਕਰ ਦਿਤਾ। ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਟਰੰਪ ਸਾਹਬ ਅੱਗੇ ਵਧਦੇ ਗਏ।
ਜਾਪਾਨ ਦੀ ਪ੍ਰਧਾਨ ਮੰਤਰੀ ਦਾ ਮੂੰਹ ਅੱਡਿਆ ਰਹਿ ਗਿਆ
ਟਰੰਪ ਐਨੇ ਅੱਗੇ ਚਲੇ ਗਏ ਕਿ ਡਾਇਸ ਪਿੱਛੇ ਰਹਿ ਗਿਆ। ਜਦੋਂ ਇਕ ਗਾਰਡ ਵੱਲੋਂ ਉਨ੍ਹਾਂ ਨੂੰ ਵਾਪਸ ਲਿਆਉਣ ਦਾ ਯਤਨ ਕੀਤਾ ਗਿਆ ਤਾਂ ਟਰੰਪ ਨੇ ਪੂਰਨ ਸਵੈਵਿਸ਼ਵਾਸ ਦਿਖਾਉਣ ਦਾ ਯਤਨ ਕੀਤਾ ਅਤੇ ਤਕਾਇਚੀ ਦੇ ਇਸ਼ਾਰਾ ’ਤੇ 90 ਡਿਗਰੀ ਮੁੜ ਗਏ। ਘਟਨਾ ਨੂੰ ਅੱਖੀਂ ਦੇਖਣ ਵਾਲੇ ਇਸ ਨੂੰ ਹੈਰਾਨਕੁੰਨ ਦੱਸ ਰਹੇ ਹਨ ਅਤੇ ਆਨਲਾਈਨ ਵੀਡੀਓ ਬਾਰੇ ਵੰਨ ਸੁਵੰਨੀਆਂ ਟਿੱਪਣੀਆਂ ਆ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਡੌਨਲਡ ਟਰੰਪ ਦੀ ਮੌਤ ਦੀਆਂ ਅਫ਼ਵਾਹਾਂ ਸੋਸ਼ਲ ਮੀਡੀਆ ’ਤੇ ਐਨੀ ਤੇਜ਼ੀ ਨਾਲ ਫੈਲੀਆਂ ਸਨ ਕਿ ਅੰਤਮ ਸਸਕਾਰ ਦੀ ਤਰੀਕ ਬਾਰੇ ਚਰਚੇ ਹੋਣੇ ਸ਼ੁਰੂ ਹੋ ਗਏ। ਅਫ਼ਵਾਹਾਂ ਫੈਲਣ ਮਗਰੋਂ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਇਸ ਵੇਲੇ ਜਿੰਨੀ ਚੰਗੀ ਹੈ, ਪੂਰੀ ਜ਼ਿੰਦਗੀ ਵਿਚ ਐਨਾ ਬਿਹਤਰ ਮਹਿਸੂਸ ਨਹੀਂ ਕੀਤਾ।
ਬਾਇਡਨ ਵਾਂਗ ਰਾਹ ਭੁੱਲ ਗਏ ਅਮਰੀਕਾ ਦੇ ਰਾਸ਼ਟਰਪਤੀ
ਮੌਤ ਦੀਆਂ ਅਫ਼ਵਾਹਾਂ ਲਗਾਤਾਰ ਫੈਲਣ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਜੋਅ ਬਾਇਡਨ ਕਈ-ਕਈ ਦਿਨ ਸਾਹਮਣੇ ਨਹੀਂ ਸੀ ਆਉਂਦੇ ਅਤੇ ਮੀਡੀਆ ਕਹਿੰਦਾ ਸੀ ਕਿ ਉਹ ਚੜ੍ਹਦੀਕਲਾ ਵਿਚ ਹਨ ਪਰ ਅਸਲੀਅਤ ਇਹ ਹੁੰਦੀ ਸੀ ਕਿ ਬਾਇਡਨ ਸਾਹਿਬ ਦੇ ਡਾਇਪਰ ਬਦਲੇ ਜਾ ਰਹੇ ਹੁੰਦੇ ਸਨ। ਮੈਂ, 24 ਘੰਟੇ ਵਾਸਤੇ ਵੀ ਜਨਤਕ ਤੌਰ ’ਤੇ ਨਜ਼ਰ ਨਾ ਆਵਾਂ ਤਾਂ ਮੀਡੀਆ ਵਿਚ ਰੌਲਾ ਪੈ ਜਾਂਦਾ ਹੈ। ਅਜਿਹਾ ਦੋਗਲਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚੇਤੇ ਰਹੇ ਕਿ ਹਾਲ ਹੀ ਵਿਚ ਟਰੰਪ ਨੇ ਮੀਡੀਆ ਸਾਹਮਣੇ ਪ੍ਰਵਾਨ ਕੀਤਾ ਸੀ ਕਿ ਉਨ੍ਹਾਂ ਨੇ ਸਰੀਰ ਦੀ ਐਮ.ਆਰ.ਆਈ. ਕਰਵਾਈ ਪਰ ਕਿਹੜੇ ਹਿੱਸੇ ਦੀ ਕਰਵਾਏ ਇਸ ਬਾਰੇ ਕੋਈ ਜ਼ਿਕਰ ਨਾ ਕੀਤਾ।