ਬੰਗਲਾਦੇਸ਼ ਦੀ PM ਹਸੀਨਾ ਦਾ ਨੌਕਰ 284 ਕਰੋੜ ਰੁਪਏ ਦਾ ਮਾਲਕ, ਭ੍ਰਿਸ਼ਟਾਚਾਰ ਦੀ ਜਾਂਚ ਸ਼ੁਰੂ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨੌਕਰ ਕੋਲ 284 ਕਰੋੜ ਰੁਪਏ ਦੀ ਜਾਇਦਾਦ ਹੈ। ਉਸ ਕੋਲ ਇੱਕ ਨਿੱਜੀ ਹੈਲੀਕਾਪਟਰ ਹੈ ਅਤੇ ਇਸ ਦੀ ਵਰਤੋਂ ਕਿਤੇ ਵੀ ਯਾਤਰਾ ਕਰਨ ਲਈ ਕਰਦਾ ਹੈ।

Update: 2024-07-17 14:35 GMT

ਬੰਗਲਾਦੇਸ਼: ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨੌਕਰ ਕੋਲ 284 ਕਰੋੜ ਰੁਪਏ ਦੀ ਜਾਇਦਾਦ ਹੈ। ਉਸ ਕੋਲ ਇੱਕ ਨਿੱਜੀ ਹੈਲੀਕਾਪਟਰ ਹੈ ਅਤੇ ਇਸ ਦੀ ਵਰਤੋਂ ਕਿਤੇ ਵੀ ਯਾਤਰਾ ਕਰਨ ਲਈ ਕਰਦਾ ਹੈ। ਮੀਡੀਾ ਰਿਪੋਰਟਸ ਮੁਤਾਬਕ ਇਸ ਨੌਕਰ ਦਾ ਨਾਂ ਜਹਾਂਗੀਰ ਆਲਮ ਸੀ। ਉਹ ਪੀਐਮ ਹਸੀਨਾ ਦੇ ਘਰ ਮਹਿਮਾਨਾਂ ਨੂੰ ਪਾਣੀ ਪਰੋਸਦਾ ਸੀ।

ਜਹਾਂਗੀਰ ਨੇ ਹਸੀਨਾ ਦੇ ਦਫਤਰ ਅਤੇ ਘਰ 'ਚ ਕੀਤੇ ਗਏ ਕੰਮ ਦਾ ਹਵਾਲਾ ਦਿੰਦੇ ਹੋਏ ਕਈ ਲੋਕਾਂ ਤੋਂ ਰਿਸ਼ਵਤ ਲਈ ਸੀ। ਉਹ ਲੋਕਾਂ ਤੋਂ ਕੰਮ ਕਰਵਾਉਣ ਦੇ ਬਹਾਨੇ ਪੈਸੇ ਵਸੂਲਦਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਹਸੀਨਾ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਜਹਾਂਗੀਰ ਪਹਿਲਾਂ ਹੀ ਅਮਰੀਕਾ ਭੱਜ ਚੁੱਕਾ ਹੈ।

ਦਰਅਸਲ ਬੰਗਲਾਦੇਸ਼ 'ਚ ਸਾਬਕਾ ਫੌਜ ਮੁਖੀ, ਪੁਲਸ ਅਧਿਕਾਰੀ, ਟੈਕਸ ਅਧਿਕਾਰੀ ਅਤੇ ਕਈ ਸਰਕਾਰੀ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਦੇ ਨੌਕਰ ਦਾ ਨਾਮ ਵੀ ਇਸ ਸੂਚੀ ਵਿੱਚ ਹੈ।

ਪੀਐਮ ਹਸੀਨਾ ਨੇ ਕਿਹਾ, "ਮੇਰੇ ਘਰ ਕੰਮ ਕਰਨ ਵਾਲਾ ਵਿਅਕਤੀ ਅੱਜ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਉਸ ਨੇ ਇੰਨਾ ਪੈਸਾ ਕਿੱਥੋਂ ਕਮਾਇਆ? ਇੱਕ ਆਮ ਬੰਗਲਾਦੇਸ਼ੀ ਨੂੰ ਇੰਨੀ ਦੌਲਤ ਇਕੱਠੀ ਕਰਨ ਵਿੱਚ 13 ਹਜ਼ਾਰ ਸਾਲ ਲੱਗ ਸਕਦੇ ਹਨ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਦਰਅਸਲ, ਵਿਸ਼ਵ ਬੈਂਕ ਦੇ ਅਨੁਸਾਰ, 17 ਕਰੋੜ ਦੀ ਆਬਾਦੀ ਵਾਲੇ ਬੰਗਲਾਦੇਸ਼ ਵਿੱਚ ਪ੍ਰਤੀ ਵਿਅਕਤੀ ਆਮਦਨ 2.11 ਲੱਖ ਰੁਪਏ ਹੈ। ਸ਼ੇਖ ਹਸੀਨਾ ਦਾ ਨੌਕਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਵਿਰੋਧੀ ਧਿਰ ਸਰਕਾਰ ਨੂੰ ਘੇਰ ਰਹੀ ਹੈ।

ਬੰਗਲਾਦੇਸ਼ੀ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਬੁਲਾਰੇ ਵਾਹਿਦੁਜ਼ਮਾਨ ਨੇ ਕਿਹਾ ਕਿ ਜਦੋਂ ਹਸੀਨਾ ਦੇ ਨੌਕਰ ਕੋਲ ਇੰਨਾ ਪੈਸਾ ਹੈ, ਤਾਂ ਉਸ ਦੇ ਮਾਲਕ ਦੇ ਕੋਲ ਕਿੰਨਾ ਪੈਸਾ ਹੈ, ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਵੀ ਨੌਕਰ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸ ਨੂੰ ਹੁਣੇ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

Tags:    

Similar News