ਦੁਬਈ ਦੀ ਰਾਜਕੁਮਾਰੀ ਨੇ ਨਵਾਂ ‘ਡਾਈਵੋਰਸ’ ਪਰਫਿਊਮ ਕੀਤਾ ਲਾਂਚ
ਦੁਬਈ ਦੀ ਰਾਜਕੁਮਾਰੀ ਸ਼ੇਖਾ ਮਾਹਰਾ ਮੁਹੰਮਦ ਰਾਸ਼ਿਦ ਅਲ ਮਕਤੂਮ ਵੱਲੋਂ ਲਾਂਚ ਕੀਤਾ ਗਿਆ ਇਕ ਪਰਫਿਊਮ ਇਸ ਸਮੇਂ ਕਾਫ਼ੀ ਚਰਚਾ ਵਿਚ ਛਾਇਆ ਹੋਇਆ ਏ। ਦਰਅਸਲ ਇਹ ਪਰਫਿਊਮ ਨਵੀਂ ਰੇਂਜ ਰਾਜਕੁਮਾਰੀ ਵੱਲੋਂ ਆਪਣੇ ਤਲਾਕ ਤੋਂ ਬਾਅਦ ਲਾਂਚ ਕੀਤੀ ਗਈ ਐ ਅਤੇ ਪਰਫਿਊਮ ਦਾ ਨਾਮ ਵੀ ‘ਡਾਈਵੋਰਸ’ ਰੱਖਿਆ ਗਿਆ ਏ।;
ਆਬੂਧਾਬੀ : ਦੁਬਈ ਦੀ ਰਾਜਕੁਮਾਰੀ ਸ਼ੇਖਾ ਮਾਹਰਾ ਮੁਹੰਮਦ ਰਾਸ਼ਿਦ ਅਲ ਮਕਤੂਮ ਵੱਲੋਂ ਲਾਂਚ ਕੀਤਾ ਗਿਆ ਇਕ ਪਰਫਿਊਮ ਇਸ ਸਮੇਂ ਕਾਫ਼ੀ ਚਰਚਾ ਵਿਚ ਛਾਇਆ ਹੋਇਆ ਏ। ਦਰਅਸਲ ਇਹ ਪਰਫਿਊਮ ਨਵੀਂ ਰੇਂਜ ਰਾਜਕੁਮਾਰੀ ਵੱਲੋਂ ਆਪਣੇ ਤਲਾਕ ਤੋਂ ਬਾਅਦ ਲਾਂਚ ਕੀਤੀ ਗਈ ਐ ਅਤੇ ਪਰਫਿਊਮ ਦਾ ਨਾਮ ਵੀ ‘ਡਾਈਵੋਰਸ’ ਰੱਖਿਆ ਗਿਆ ਏ। ਰਾਜਕੁਮਾਰੀ ਵੱਲੋਂ ਇਸ ਪਰਫਿਊਮ ਦੀ ਲਾਂਚਿੰਗ ਦਾ ਐਲਾਨ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੀਤਾ ਗਿਆ। ਦੇਖੋ ਪੂਰੀ ਖ਼ਬਰ।
ਦੁਬਈ ਦੀ ਰਾਜਕੁਮਾਰੀ ਸ਼ੇਖ਼ਾ ਮਾਹਰਾ ਮੁਹੰਮਦ ਰਾਸ਼ਿਦ ਅਲ ਮਕਤੂਮ ਵੱਲੋਂ ਪਰਫਿਊਮ ਦੀ ਨਵੀਂ ਰੇਂਜ ਲਾਂਚ ਕੀਤੀ ਗਈ ਐ, ਜਿਸ ਦਾ ਨਾਮ ਡਾਇਵੋਰਸ ਰੱਖਿਆ ਗਿਆ ਏ। ਦਰਅਸਲ ਰਾਜ ਕੁਮਾਰੀ ਨੇ ਇਸ ਸਾਲ ਜੁਲਾਈ ਵਿਚ ਇਕ ਇੰਸਟਾਗ੍ਰਾਮ ਪੋਸਟ ਵਿਚ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ। ਆਪਣੇ ਬ੍ਰਾਂਡ ਮਾਹਰਾ ਐਮ 1 ਦੇ ਤਹਿਤ ਲਾਂਚ ਕੀਤੇ ਗਏ ਇਸ ਨਵੇਂ ਪਰਫਿਊਮ ਦਾ ਸਬੰਧ ਸਿੱਧਾ ਉਸ ਦੇ ਹਾਲ ਹੀ ਵਿਚ ਹੋਏ ਹਾਈ ਪ੍ਰੋਫਾਈਲ ਤਾਲਕ ਦੇ ਨਾਲ ਐ। 30 ਸਾਲਾ ਰਾਜ ਕੁਮਾਰੀ ਵੱਲੋਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਪਰਫਿਊਮ ਦਾ ਇਕ ਟੀਜ਼ਰ ਵੀ ਸਾਂਝਾ ਕੀਤਾ ਗਿਆ ਏ, ਜਿਸ ਵਿਚ ਕਾਲੀ ਬੋਤਲ ’ਤੇ ਡਾਇਵੋਰਸ ਸ਼ਬਦ ਲਿਖਿਆ ਹੋਇਆ ਦਿਖਾਈ ਦੇ ਰਿਹਾ ਏ। ਹਾਲਾਂਕਿ ਦੁਬਈ ਦੇ ਬਜ਼ਾਰ ਵਿਚ ਇਸ ਪਰਫਿਊਮ ਦੀ ਕੀਮਤ ਦਾ ਖ਼ੁਲਾਸਾ ਨਹੀਂ ਕੀਤਾ ਗਿਆ।
ਦੁਬਈ ਦੀ ਰਾਜਕੁਮਾਰੀ ਸ਼ੇਖ ਮਾਹਰਾ ਨੇ ਇਸੇ ਸਾਲ ਜੁਲਾਈ ਵਿਚ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਪਤੀ ਨੂੰ ਤਲਾਕ ਦੇਣ ਤੋਂ ਬਾਅਦ ਇੰਟਰਨੈੱਟ ’ਤੇ ਭੂਚਾਲ ਲਿਆ ਦਿੱਤਾ ਸੀ। ਉਸ ਨੇ ਆਪਣੀ ਪੋਸਟ ਵਿਚ ਲਿਖਿਆ ਸੀ ‘‘ਪਿਆਰੇ ਪਤੀ, ਕਿਉਂਕਿ ਤੁਸੀਂ ਦੂਜੇ ਸਾਥੀਆਂ ਦੇ ਨਾਲ ਰੁੱਝੇ ਹੋਏ ਹੋ, ਮੈਂ ਆਪਣੇ ਤਲਾਕ ਦਾ ਐਲਾਨ ਕਰਦੀ ਹਾਂ। ਮੈਂ ਤੁਹਾਨੂੰ ਤਲਾਕ ਦਿੰਦੀ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ। ਆਪਣਾ ਖ਼ਿਆਲ ਰੱਖਣਾ, ਤੁਹਾਡੀ ਸਾਬਕਾ ਪਤਨੀ।’’ ਸ਼ੇਖ਼ ਮਾਹਿਰਾ ਦੀ ਇਹ ਪੋਸਟ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਅਤੇ ਇਸ ਤੋਂ ਬਾਅਦ ਦੁਨੀਆ ਭਰ ਵਿਚ ਆਨਲਾਈਨ ਤਲਾਕ ਨੂੰ ਲੈ ਕੇ ਇਕ ਵੱਡੀ ਚਰਚਾ ਵੀ ਛਿੜ ਗਈ ਸੀ। ਸ਼ੇਖ ਮਾਹਰਾ ਦੇ ਇੰਸਟਾਗ੍ਰਾਮ ’ਤੇ 10 ਲੱਖ ਤੋਂ ਵੱਧ ਫਾਲੋਅਰਜ਼ ਨੇ।
ਦੱਸ ਦਈਏ ਕਿ ਸ਼ੇਖ਼ ਮਾਹਰਾ ਸ਼ੇਖ਼ ਦੇ 26 ਬੱਚਿਆਂ ਵਿਚੋਂ ਇਕ ਐ ਅਤੇ ਉਸ ਦੀ ਮਾਂ ਦਾ ਨਾਮ ਗ੍ਰੀਗੋਰਕੋਸ ਐ ਜੋ ਗ੍ਰੀਸ ਦੀ ਰਹਿਣ ਵਾਲੀ ਐ। ਗ੍ਰੀਗੋਰਕੋਸ ਅਤੇ ਸ਼ੇਖ਼ ਰਾਸ਼ਿਦ ਅਲ ਮਕਤੂਮ ਵਿਚਾਲੇ ਵੀ ਤਲਾਕ ਹੋ ਚੁੱਕਿਆ ਏ। ਸ਼ੇਖ਼ ਮਾਹਿਰਾ ਦੇ ਪਿਤਾ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੁਨੀਆ ਦੇ ਸਭ ਤੋਂ ਅਮੀਰ ਬਾਦਸ਼ਾਹਾਂ ਵਿਚੋਂ ਐ, ਜਿਨ੍ਹਾਂ ਦੀ ਕੁੱਲ ਜਾਇਦਾਦ 18 ਬਿਲੀਅਨ ਡਾਲਰ ਦੇ ਕਰੀਬ ਐ ਅਤੇ ਉਹ ਯੂਏਈ ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸਾਸ਼ਕ ਨੇ।