ਕਿਰਤੀਆਂ ਦਾ ਸੋਸ਼ਣ ਕਾਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਕਿਰਤੀਆਂ ਦਾ ਸੋਸ਼ਣ ਕਾਰਨ ਵਾਲੇ ਲੋਕਾਂ ਉੱਤੇ ਪੁਲਿਸ ਸਖ਼ਤੀ ਵਰਤ ਰਹੀ ਹੈ। ਕਿਰਤੀ ਸਤਨਾਮ ਸਿੰਘ ਦੀ ਮੌਤ ਤੋਂ ਬਾਅਦ ਇਟਲੀ ਦੀ ਪੁਲਿਸ ਸਖ਼ਤ ਹੋ ਗਈ। ਪੁਲਿਸ ਵੱਲੋਂ ਕਈ ਫਾਰਮਾਂ ਉੱਤੇ ਛਾਪੇਮਾਰੀ ਕੀਤੀ।;

Update: 2024-07-18 09:24 GMT

ਇਟਲੀ: ਕਿਰਤੀਆਂ ਦਾ ਸੋਸ਼ਣ ਕਾਰਨ ਵਾਲੇ ਲੋਕਾਂ ਉੱਤੇ ਪੁਲਿਸ ਸਖ਼ਤੀ ਵਰਤ ਰਹੀ ਹੈ। ਕਿਰਤੀ ਸਤਨਾਮ ਸਿੰਘ ਦੀ ਮੌਤ ਤੋਂ ਬਾਅਦ ਇਟਲੀ ਦੀ ਪੁਲਿਸ ਸਖ਼ਤ ਹੋ ਗਈ। ਪੁਲਿਸ ਵੱਲੋਂ ਕਈ ਫਾਰਮਾਂ ਉੱਤੇ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਵਿਰੋਨਾ ਵਿਖੇ ਗੁਆਰਦੀਆ ਦੀ ਫਿਨਾਂਨਸਾ ਪੁਲਸ ਨੇ 33 ਭਾਰਤੀ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਕੇ ਸਬੰਧਤ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਲਾਸੀਓ ਸੂਬੇ ਦੀ ਗੁਆਰਦੀਆ ਦੀ ਫਿਨਾਂਨਸਾ ਨੇ ਇਲਾਕੇ ਵਿੱਚ ਕਈ ਖੇਤੀ ਫਾਰਮਾਂ ਵਿੱਚ ਛਾਪੇਮਾਰੀ ਕੀਤੀ, ਜਿਸ ਤਹਿਤ ਇੱਕ 5 ਮੈਂਬਰੀ ਅਜਿਹਾ ਗਿਰੋਹ ਕਾਬੂ ਕੀਤਾ ਜਿਹੜਾ ਕਿ ਕੱਚੇ ਕਾਮਿਆਂ ਦਾ ਸੋ਼ਸ਼ਣ ਹੀ ਨਹੀ ਕਰਦਾ ਸੀ ਸਗੋਂ ਉਹਨਾਂ ਤੋਂ ਕੰਮ ਕਰਵਾਉਣ ਲਈ ਅਫੀਮ ਨਸ਼ਾ ਵੀ ਖਾਣ ਨੂੰ ਮਜ਼ਬੂਰ ਕਰਦਾ ਸੀ। ਇਹ ਕਾਮੇ ਨਸ਼ੇ ਦੀ ਲੋਰ ਵਿੱਚ ਕੰਮ ਤੇਜੀ ਨਾਲ ਕਰਕੇ ਮਾਲਕਾਂ ਨੂੰ ਦੇਣ।

ਕਿਰਤੀਆਂ ਨਾਲ ਅਣ-ਮਨੁੱਖੀ ਵਿਵਹਾਰ

ਕਿਰਤੀਆਂ ਨਾਲ ਅਣ-ਮਨੁੱਖੀ ਵਿਵਹਾਰ ਕਰਨ ਵਾਲੇ 5 ਲੋਕਾਂ ਦੇ ਗਿਰੋਹ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ 25 ਹੋਰ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਇਹਨਾਂ 5 ਵਿੱਚੋਂ 3 ਜੇ਼ਲ ਤੇ 2 ਘਰ ਦੀ ਸਜ਼ਾ ਭੁਗਤ ਰਹੇ ਹਨ।ਇਹ ਲੋਕ ਰੋਮ ਤੋਂ ਕੁਝ ਦੂਰੀ ਤੇ ਇਲਾਕਾ ਅਰਦੀਆ,ਅੰਸੀਓ ਤੇ ਨੇਤੂਨੋ ਆਦਿ ਏਰੀਏ ਵਿੱਚ ਕੱਚੇ ਕਿਰਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ।

ਡਰੱਗ ਵੀ ਕੀਤੀ ਬਰਾਮਦ

ਪੁਲਸ ਨੇ ਇਹਨਾਂ ਖਿਲਾਫ਼ ਗੈਰ-ਕਾਨੂੰਨੀ ਇਮੀਗ੍ਰੇਸ਼ਨ,ਭ੍ਰਿਸ਼ਟਾਚਾਰ,ਤਸਕਰੀ,ਤੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਆਦਿ ਦੋਸ਼ ਦਰਜ ਕੀਤੇ ਹਨ।ਇਟਲੀ ਪੁਲਸ ਨੇ ਕਾਫ਼ੀ ਮਿਸ਼ਤੈਦੀ ਨਾਲ ਇਸ ਸਾਰੇ ਗਿਰੋਹ ਨੂੰ ਕਾਬੂ ਕਰਕੇ ਇਹਨਾਂ ਕੋਲੋ 90 ਕਿਲੋਗ੍ਰਾਮ ਅਫੀਮ ਵੀ ਬਰਾਮਦ ਕੀਤੀ ਹੈ।ਪੁਲਸ ਅਨੁਸਾਰ ਇਹ ਗਿਰੋਹ ਜਿਸ ਵਿੱਚ ਭਾਰਤੀ ਵੀ ਸ਼ਾਮਲ ਹਨ ਗੈਰ-ਕਾਨੂੰਨੀ ਕਿਰਤੀਆਂ ਨੂੰ ਪੇਪਰ ਦੁਆਉਣ ਲਈ 300 ਯੂਰੋ 5000 ਯੂਰੋ ਦੀ ਰਕਮ ਵਸੂਲ ਕਰਦਾ ਸੀ ।

ਨਸ਼ੇ ਕਾਰਨ ਕਿਰਤੀਆਂ ਦੀ ਹੋ ਰਹੀ ਸਿਹਤ ਖਰਾਬ

ਬੇਵੱਸੀ ਤੇ ਲਾਚਾਰੀ ਦੇ ਆਲਮ ਵਿੱਚ ਬਹੁਤੇ ਕਿਰਤੀ ਨਸ਼ਾ ਕਰਕੇ ਹੀ ਕੰਮ ਕਰਦੇ ਸਨ ਜਿਸ ਨਾਲ ਕਿ ਕਿਰਤੀਆਂ ਦੇ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਸੀ।ਇਟਲੀ ਪੁਲਸ ਦਿਨੋਂ -ਦਿਨ ਅਜਿਹੇ ਅਨਸਰਾਂ ਖਿਲਾਫ਼ ਸਿਕੰਜਾ ਕੱਸ ਦੀ ਜਾ ਰਹੀ ਹੈ ਜਿਹੜੇ ਕਿ ਕਿਰਤੀਆਂ ਦਾ ਸੋ਼ਸ਼ਣ ਕਰਨਾ ਆਮ ਜਿਹਾ ਹੀ ਸਮਝਦੇ ਸਨ।ਆਉਣ ਵਾਲੇ ਦਿਨਾਂ ਵਿੱਚ ਹਾਲੇ ਹੋਰ ਅਜਿਹੇ ਗੌਰਖ ਧੰਦੇ ਨੂੰ ਚਲਾਉੁਣ ਵਾਲੇ ਬੇਨਿਕਾਬ ਹੋ ਸਕਦੇ ਹਨ।

Tags:    

Similar News