ਅਸਮਾਨ ’ਚ ਸਟੰਟ ਕਰਦਾ ਜਹਾਜ਼ ਡਿੱਗਿਆ, ਸਮੁੰਦਰ ’ਚ ਖਾਏ ਗੋਤੇ

ਫਰਾਂਸ ਦੇ ਆਸਮਾਨ ਵਿਚ ਉਡਾਰੀਆਂ ਭਰ ਰਿਹਾ ਜਹਾਜ਼ ਸਟੰਟ ਦਿਖਾਉਂਦੇ ਸਮੇਂ ਕ੍ਰੈਸ਼ ਹੋ ਕੇ ਸਮੁੰਦਰ ਵਿਚ ਡਿੱਗ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ ਕਿਉਂਕਿ ਉਹ ਸਮਾਂ ਰਹਿੰਦੇ ਜਹਾਜ਼ ਵਿਚੋਂ ਨਿਕਲਣ ਵਿਚ ਕਾਮਯਾਬ ਨਹੀਂ ਹੋ ਸਕਿਆ।;

Update: 2024-08-17 11:48 GMT

ਪੈਰਿਸ : ਫਰਾਂਸ ਦੇ ਆਸਮਾਨ ਵਿਚ ਉਡਾਰੀਆਂ ਭਰ ਰਿਹਾ ਜਹਾਜ਼ ਸਟੰਟ ਦਿਖਾਉਂਦੇ ਸਮੇਂ ਕ੍ਰੈਸ਼ ਹੋ ਕੇ ਸਮੁੰਦਰ ਵਿਚ ਡਿੱਗ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ ਕਿਉਂਕਿ ਉਹ ਸਮਾਂ ਰਹਿੰਦੇ ਜਹਾਜ਼ ਵਿਚੋਂ ਨਿਕਲਣ ਵਿਚ ਕਾਮਯਾਬ ਨਹੀਂ ਹੋ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰਾਂਸੀਸੀ ਹਵਾਈ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਫੂਗਾ ਮੈਜਿਸਟਰ ਜਹਾਜ਼ ਫਰਾਂਸੀਸੀ ਹਵਾਈ ਫ਼ੌਜ ਦੀ ਐਕਰੋਬੈਟਿਕ ਫਲਾਇੰਗ ਟੀਮ ਨਾਲ ਉਡਾਣ ਭਰ ਰਿਹਾ ਸੀ, ਇਸੇ ਦੌਰਾਨ ਅਚਾਨਕ ਇਹ ਜਹਾਜ਼ ਜਹਾਜ਼ ਕਰੈਸ਼ ਹੋ ਕੇ ਸਮੁੰਦਰ ਵਿਚ ਡਿੱਗ ਗਿਆ।

ਜਾਣਕਾਰੀ ਅਨੁਸਾਰ ਕ੍ਰੈਸ਼ ਹੋਣ ਵਾਲਾ ਫੂਗਾ ਮੈਜਿਸਟਰ ਜਹਾਜ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ। ਮੌਜੂਦਾ ਸਮੇਂ ਇਸ ਜਹਾਜ਼ ਨੂੰ ਫਰਾਂਸੀਸੀ ਹਵਾਈ ਫ਼ੌਜ ਵਿੱਚ ਸਿਖਲਾਈ ਲਈ ਵਰਤਿਆ ਜਾਂਦਾ ਹੈ। ਇਸ ਜਹਾਜ਼ ਵਿੱਚ ਕੋਈ ਇਜੈਕਸ਼ਨ ਸੀਟ ਨਹੀਂ ਹੁੰਦੀ, ਜਿਸ ਨਾਲ ਤੁਰੰਤ ਪਾਇਲਟ ਬਾਹਰ ਨਿਕਲ ਸਕੇ। ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਦੇ ਕੁਝ ਸਮੇਂ ਬਾਅਦ ਹੀ 65 ਸਾਲਾ ਪਾਇਲਟ ਦੀ ਲਾਸ਼ ਬਰਾਮਦ ਹੋ ਗਈ, ਜਿਸ ਤੋਂ ਬਾਅਦ ਏਅਰ ਫੋਰਸ ਹਵਾਈ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ।

ਇਸ ਹਾਦਸੇ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੱਲੋਂ ਵੀ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਸਾਂਝਾ ਕਰਦੇ ਹੋਏ ਦੋਹਾਂ ਪਾਇਲਟਾਂ ਨੂੰ ਸ਼ਰਧਾਂਜਲੀ ਦਿੱਤੀ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫਰਾਂਸ ਵਿੱਚ ਕੋਈ ਵੱਡਾ ਜਹਾਜ਼ ਹਾਦਸਾ ਹੋਇਆ ਹੋਵੇ। ਇਸ ਤੋਂ ਪਹਿਲਾਂ ਬੀਤੇ ਦਿਨੀਂ ਬੁੱਧਵਾਰ ਨੂੰ ਅਸਮਾਨ ਵਿਚ ਦੋ ਰਾਫੇਲ ਜਹਾਜ਼ਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਸੀ, ਜਿਸ ਦੌਰਾਨ ਦੋ ਪਾਇਲਟਾਂ ਦੀ ਮੌਤ ਹੋ ਗਈ ਸੀ।

Tags:    

Similar News