Paris Olympics Opening Ceremony: ਪ੍ਰਭੂ ਯਿਸੂ ਦੇ ਆਖ਼ਰੀ ਭੋਜਨ ਦੀ ਨਕਲ ਕਰਨ ਵਾਲੇ ਪ੍ਰਦਰਸ਼ਨ ਨੇ ਪੈਦਾ ਕੀਤਾ ਵਿਵਾਦ

ਯਿਸੂ ਮਸੀਹ ਦਾ ਆਖਰੀ ਰਾਤ ਦਾ ਭੋਜਨ ਯਾਨੀ ਪ੍ਰਭੂ ਯਿਸੂ ਈਸਾਈ ਧਰਮ ਦੀਆਂ ਸਭ ਤੋਂ ਪਵਿੱਤਰ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਉਹ ਭੋਜਨ ਹੈ ਜੋ ਯਿਸੂ ਨੇ ਆਪਣੇ ਸਲੀਬ ਉੱਤੇ ਚੜ੍ਹਾਉਣ ਤੋਂ ਪਹਿਲਾਂ ਯਰੂਸ਼ਲਮ ਵਿੱਚ ਆਪਣੇ ਚੇਲਿਆਂ ਨਾਲ ਖਾਧਾ ਸੀ। ਜਦੋਂ ਕੋਈ ਵਿਅਕਤੀ ਮਨੋਰੰਜਨ ਦੇ ਉਦੇਸ਼ਾਂ ਲਈ ਉਲਟ ਲਿੰਗ ਦੇ ਕੱਪੜੇ ਪਾਉਂਦਾ ਹੈ ਤਾਂ ਇਸਨੂੰ "ਡਰੈਗ" ਕਿਹਾ ਜਾਂਦਾ ਹੈ। ਡਰੈਗ ਰਾਣੀਆਂ ਆਮ ਤੌਰ 'ਤੇ ਮਰਦ ਹੁੰਦੀਆਂ ਹਨ;

Update: 2024-07-27 06:08 GMT

ਚੰਡੀਗੜ੍ਹ : ਪੈਰਿਸ ਵਿੱਚ 2024 ਓਲੰਪਿਕ ਸ਼ੁਰੂ ਹੋ ਗਿਆ। ਸ਼ੁਕਰਵਾਰ ਨੂੰ ਰੰਗਾਰੰਗ ਉਦਘਾਟਨ ਸਮਾਰੋਹ ਦੇ ਜ਼ਰੀਏ 33 ਵੇਂ ਓਲੰਪਿਕ ਖੇਡਾਂ ਦਾ ਆਰੰਭ ਕੀਤਾ ਗਿਆ ਹੈ। ਯਿਸੂ ਮਸੀਹ ਦਾ ਆਖਰੀ ਰਾਤ ਦਾ ਭੋਜਨ ਯਾਨੀ ਪ੍ਰਭੂ ਯਿਸੂ ਈਸਾਈ ਧਰਮ ਦੀਆਂ ਸਭ ਤੋਂ ਪਵਿੱਤਰ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਉਹ ਭੋਜਨ ਹੈ ਜੋ ਯਿਸੂ ਨੇ ਆਪਣੇ ਸਲੀਬ ਉੱਤੇ ਚੜ੍ਹਾਉਣ ਤੋਂ ਪਹਿਲਾਂ ਯਰੂਸ਼ਲਮ ਵਿੱਚ ਆਪਣੇ ਚੇਲਿਆਂ ਨਾਲ ਖਾਧਾ ਸੀ। ਜਦੋਂ ਕੋਈ ਵਿਅਕਤੀ ਮਨੋਰੰਜਨ ਦੇ ਉਦੇਸ਼ਾਂ ਲਈ ਉਲਟ ਲਿੰਗ ਦੇ ਕੱਪੜੇ ਪਾਉਂਦਾ ਹੈ ਤਾਂ ਇਸਨੂੰ "ਡਰੈਗ" ਕਿਹਾ ਜਾਂਦਾ ਹੈ। ਡਰੈਗ ਰਾਣੀਆਂ ਆਮ ਤੌਰ 'ਤੇ ਮਰਦ ਹੁੰਦੀਆਂ ਹਨ। ਪ੍ਰੋਗਰਾਮ ਵਿੱਚ ਡਰੈਗ ਦੇ ਕੱਪੜੇ ਪਾ ਕੇ ਅੰਤਿਮ ਭੋਜਨ ਦੀ ਨਕਲ ਕੀਤੀ ਗਈ ਜਿਸ ਦੀ ਸਾਰੇ ਪਾਸੇ ਆਲੋਚਨਾ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ਉੱਤੇ ਇਸ ਨੂੰ ਈਸਾਈ ਲੋਕਾਂ ਦਾ ਅਪਮਾਨ ਦੱਸ ਰਹੇ ਹਨ। ਕਈ ਲੋਕ ਇਸ ਘਟਨਾ ਤੋਂ ਬਾਅਦ ਗੁੱਸਾ ਵੀ ਜਾਹਿਰ ਕਰ ਰਹੇ ਹਨ। ਡਰੈਗ ਕੁਈਨ ਆਮ ਤੌਰ ਉੱਤੇ ਪੁਰਸ਼ ਹੁੰਦੇ ਹਨ ਜੋ ਮੰਨੋਰੰਜਨ ਲਈ ਫੀਮੇਲ ਦੇ ਕੱਪੜੇ ਪਾ ਕੇ ਭੇਸ ਬਦਲਦੇ ਹਨ। ਇਹ ਲੋਕ ਮੈਕਅਪ ਕਰਦੇ ਹਨ ਅਤੇ ਫੀਮਲੇ ਬਣਦੀਆ ਹਨ।

ਇਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਵਿਵਾਦ ਵਿੱਚ ਪ੍ਰੋਗਰਾਮ ਦੌਰਾਨ ਡਰੈਗ ਕੁਈਨ ਦੇ ਰੂਪ ਵਿੱਚ ਯਿਸ਼ੂ ਦੀ ਨਕਲ ਕਰ ਰਿਹਾ ਹੈ। ਇਸ ਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਘਟਨਾ ਦੀ ਕਈ ਵੱਡੇ ਸਖਸ਼ੀਅਤਾਂ ਨੇ ਨਿੰਦਾ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਗਵਾਨ ਯਿਸ਼ੂ ਦੀ ਇਸ ਤਰ੍ਹਾਂ ਨਕਲ ਨਹੀ ਕੀਤੀ ਜਾ ਸਕਦੀ।

Tags:    

Similar News