ਜ਼ਿਆਦਾ ਔਰਤਾਂ ਨਾਲ ਯੌਨ ਸਬੰਧ ਬਣਾਉਣ ’ਚ ਇਸ ਦੇਸ਼ ਦੇ ਲੋਕ ਮੋਹਰੀ!

ਇਕ ਵਿਅਕਤੀ ਨੂੰ ਆਪਣੀ ਪੂਰੀ ਜ਼ਿੰਦਗੀ ਵਿਚ ਕਿੰਨੀ ਵਾਰ ਜਾਂ ਕਿੰਨੇ ਲੋਕਾਂ ਨਾਲ ਯੌਨ ਸਬੰਧ ਬਣਾਉਣੇ ਚਾਹੀਦੇ ਹਨ, ਇਸ ਨੂੰ ਲੈ ਕੇ ਇਕ ਸਰਵੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਜੇਕਰ ਤੁਹਾਨੂੰ ਇਹ ਸਵਾਲ ਪੁੱਛਿਆ ਜਾਵੇ ਤਾਂ ਇਹ ਸੁਣਨ ਵਿਚ ਬਹੁਤ ਅਜ਼ੀਬ ਲਗਦਾ ਹੈ ਪਰ ਨੌਜਵਾਨ ਇਸ ਸਵਾਲ ਦਾ ਜਵਾਬ ਦੇਣ ਵਿਚ ਕਾਫ਼ੀ ਆਨੰਦ ਮਹਿਸੂਸ ਕਰਦੇ ਹਨ।

Update: 2024-08-18 11:32 GMT

ਲੰਡਨ : ਇਕ ਵਿਅਕਤੀ ਨੂੰ ਆਪਣੀ ਪੂਰੀ ਜ਼ਿੰਦਗੀ ਵਿਚ ਕਿੰਨੀ ਵਾਰ ਜਾਂ ਕਿੰਨੇ ਲੋਕਾਂ ਨਾਲ ਯੌਨ ਸਬੰਧ ਬਣਾਉਣੇ ਚਾਹੀਦੇ ਹਨ, ਇਸ ਨੂੰ ਲੈ ਕੇ ਇਕ ਸਰਵੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਜੇਕਰ ਤੁਹਾਨੂੰ ਇਹ ਸਵਾਲ ਪੁੱਛਿਆ ਜਾਵੇ ਤਾਂ ਇਹ ਸੁਣਨ ਵਿਚ ਬਹੁਤ ਅਜ਼ੀਬ ਲਗਦਾ ਹੈ ਪਰ ਨੌਜਵਾਨ ਇਸ ਸਵਾਲ ਦਾ ਜਵਾਬ ਦੇਣ ਵਿਚ ਕਾਫ਼ੀ ਆਨੰਦ ਮਹਿਸੂਸ ਕਰਦੇ ਹਨ।

ਸਰਵੇ ਵਿਚ ਖ਼ੁਲਾਸਾ ਹੋਇਆ ਹੈ ਕਿ ਜ਼ਿਆਦਾਤਰ ਲੋਕ ਹਨ ਜੋ ਇਕ ਤੋਂ ਵੱਧ ਸਾਥੀ ਨਾਲ ਸੈਕਸ ਕਰਨਾ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਸਰੀਰਕ ਅਤੇ ਮਾਨਸਿਕ ਸਿਹਤ ਲਈ ਇਹ ਜ਼ਰੂਰੀ ਹੈ। ਇਕ ਰਿਪੋਰਟ ਦੇ ਅਨੁਸਾਰ ਯੂਕੇ ਵਿਚ ਕਰਵਾਏ ਗਏ ਇਕ ਨਵੇਂ ਸਰਵੇਖਣ ਵਿਚ ਇਹ ਖੁਲਾਸਾ ਹੋਇਆ ਹੈ ਕਿ ਇਕ ਵਿਅਕਤੀ ਦੇ ਜੀਵਨ ਕਾਲ ਵਿਚ ਔਸਤਨ ਕਿੰਨੇ ਜਿਨਸੀ ਸਹਿਭਾਗੀਆਂ ਹੋਣਗੇ। ਇਸ ਦਾ ਨਤੀਜਾ ਤੁਹਾਨੂੰ ਹੈਰਾਨ ਕਰ ਕੇ ਰੱਖ ਦੇਵੇਗਾ।

ਹੈਲਥਕੇਅਰ ਕੰਪਨੀ ਯੂਰੋਕਲਿਨਿਕਸ ਨੇ ਲੋਕਾਂ ਦੀ ਸੈਕਸ ਜੀਵਨ ਸਬੰਧੀ ਜਾਣਨ ਵਾਸਤੇ ਯੂਕੇ ਵਿਚ 2 ਹਜ਼ਾਰ ਲੋਕਾਂ ਦਾ ਸਰਵੇ ਕੀਤਾ ਗਿਆ, ਜਿਸ ਵਿਚ ਸਾਹਮਣੇ ਆਇਆ ਹੈ ਕਿ 25 ਫ਼ੀਸਦੀ ਲੋਕਾਂ ਨੇ ਆਪਣੇ ਜੀਵਨ ਕਾਲ ਵਿੱਚ ਦੋ ਤੋਂ ਚਾਰ ਲੋਕਾਂ ਨਾਲ ਸੈਕਸ ਕੀਤਾ ਹੈ।

ਹੈਰਾਨੀ ਦੀ ਗੱਲ ਹੈ ਕਿ 14 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਸਿਰਫ ਇਕ ਵਿਅਕਤੀ ਨਾਲ ਸੈਕਸ ਕੀਤਾ। ਉਸੇ ਸਮੇਂ 2 ਪ੍ਰਤੀਸ਼ਤ ਲੋਕਾਂ ਨੇ ਆਪਣੇ ਆਪ ਨੂੰ ਸੈਕਸ ਦੇ ਮਾਮਲੇ ਵਿਚ ਵਧੇਰੇ ਕਿਰਿਆਸ਼ੀਲ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਬਹੁਤ ਸਾਰੇ ਲੋਕਾਂ ਨਾਲ ਸੈਕਸ ਕਰਨ ਦੀ ਗੱਲ ਕਬੂਲੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਸੈਕਸ ਦੇ ਮਾਮਲੇ ਵਿਚ ਬਹੁਤ ਸਰਗਰਮ ਹਨ ਅਤੇ ਆਪਣੇ ਜੀਵਨ ਕਾਲ ਵਿਚ ਬਹੁਤ ਸਾਰੇ ਲੋਕਾਂ ਨਾਲ ਸੌਂ ਚੁੱਕੇ ਹਨ, ਜਿਨ੍ਹਾਂ ਦੀ ਗਿਣਤੀ 70 ਤੋਂ 90 ਦੇ ਵਿਚਕਾਰ ਹੋ ਸਕਦੀ ਹੈ। ਉਸੇ ਸਮੇਂ 4 ਫ਼ੀਸਦੀ ਲੋਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਹੁਣ ਤੱਕ ਕਿੰਨੇ ਲੋਕਾਂ ਨਾਲ ਸੈਕਸ ਕਰ ਚੁੱਕੇ ਹਨ। ਉਹ ਕੋਈ ਇਸ ਦਾ ਹਿਸਾਬ ਨਹੀਂ ਰੱਖਦੇ। ਉਨ੍ਹਾਂ ਦਾ ਕਹਿਣਾ ਹੈ ਕਿ ਸੈਕਸ ਕਰਦੇ ਸਮੇਂ ਇਸ ਚੀਜ਼ ਨੂੰ ਉਨ੍ਹਾਂ ਨੇ ਕਦੇ ਗਿਣਿਆ ਨਹੀਂ।

ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਆਪਣੇ ਸਾਥੀ ਤੋਂ ਇਲਾਵਾ ਸਭ ਤੋਂ ਜ਼ਿਆਦਾ ਯੌਨ ਸਬੰਧ ਵਿਚ ਬਣਾਉਣ ਵਿਚ ਲੰਡਨ ਵਾਸੀ ਸਭ ਤੋਂ ਮੂਹਰੇ ਹਨ, ਜਿਨ੍ਹਾਂ ਵਿੱਚੋਂ 5 ਫ਼ੀਸਦੀ ਲੋਕ ਅਜਿਹੇ ਹਨ, ਜਿਨ੍ਹਾ ਨੇ ਆਪਣੇ ਜੀਵਨ ਵਿਚ 91 ਤੋਂ ਵੱਧ ਲੋਕਾਂ ਨਾਲ ਸੈਕਸ ਕੀਤਾ ਹੈ। ਇਨ੍ਹਾਂ ਵਿਚੋਂ 3 ਫ਼ੀਸਦੀ ਲੋਕਾਂ ਦੀ ਉਮਰ 35 ਤੋਂ 44 ਸਾਲ ਦੇ ਵਿਚਕਾਰ ਪਾਈ ਗਈ ਹੈ।

Tags:    

Similar News