ਟਰੰਪ ਅਤੇ ਕਮਲਾ ਹੈਰਿਸ ਦਰਮਿਆਨ ਪਹਿਲੀ ਬਹਿਸ 10 ਸਤੰਬਰ ਨੂੰ

ਅਮਰੀਕਾ ਚੋਣਾਂ ਵਿਚੋਂ ਜੋਅ ਬਾਇਡਨ ਦੇ ਹਟਣ ਮਗਰੋਂ ਡੌਨਲਡ ਟਰੰਪ ਅਤੇ ਕਮਲਾ ਹੈਰਿਸ ਦਰਮਿਆਨ ਪਹਿਲੀ ਬਹਿਸ 10 ਸਤੰਬਰ ਨੂੰ ਹੋ ਰਹੀ ਹੈ।

Update: 2024-08-09 11:47 GMT

ਵਾਸ਼ਿੰਗਟਨ : ਅਮਰੀਕਾ ਚੋਣਾਂ ਵਿਚੋਂ ਜੋਅ ਬਾਇਡਨ ਦੇ ਹਟਣ ਮਗਰੋਂ ਡੌਨਲਡ ਟਰੰਪ ਅਤੇ ਕਮਲਾ ਹੈਰਿਸ ਦਰਮਿਆਨ ਪਹਿਲੀ ਬਹਿਸ 10 ਸਤੰਬਰ ਨੂੰ ਹੋ ਰਹੀ ਹੈ। ਏ.ਬੀ.ਸੀ. ਨਿਊਜ਼ ਨੇ ਇਸ ਗੱਲ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ ਆਹਮੋ-ਸਾਹਮਣੀ ਬਹਿਸ ਵਿਚ ਆਮ ਲੋਕ ਵੀ ਮੌਜੂਦ ਹੋਣਗੇ। ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹਿਸ ਹੋਣੀ ਬੇਹੱਦ ਜ਼ਰੂਰੀ ਹੈ। ਬਹਿਸ ਦੀ ਲੋਕੇਸ਼ਨ ਅਤੇ ਇਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿਚ ਪਤਾ ਲੱਗ ਜਾਵੇਗੀ।

ਕਮਲਾ ਹੈਰਿਸ ਨਾਲ ਘੱਟੋ ਘੱਟ 3 ਬਹਿਸ ਵਿਚ ਸ਼ਾਮਲ ਹੋਣਾ ਚਾਹੁੰਦੇ ਨੇ ਟਰੰਪ

ਟਰੰਪ ਨੇ ਦਾਅਵਾ ਕੀਤਾ ਕਿ ਦੁਨੀਆਂ ਆਲਮੀ ਜੰਗ ਦੀਆਂ ਬਰੂਹਾਂ ’ਤੇ ਪੁੱਜ ਚੁੱਕੀ ਹੈ ਅਤੇ ਕਮਲਾ ਹੈਰਿਸ ਤੋਂ ਹਾਲਾਤ ਸੰਭਾਲੇ ਨਹੀਂ ਜਾਣੇ। ਟਰੰਪ ਨੇ ਕਮਲਾ ਹੈਰਿਸ ਨੂੰ ਕਮਜ਼ੋਰ ਉਮੀਦਵਾਰ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਲਈ ਲੋੜੀਂਦੀਆਂ ਵੋਟਾਂ ਵੀ ਨਹੀਂ ਮਿਲੀਆਂ। ਇਥੇ ਦਸਣਾ ਬਣਦਾ ਹੈ ਕਿ ਕਮਲਾ ਹੈਰਿਸ ਨੇ ਏ.ਬੀ.ਬੀ ਨਿਊਜ਼ ਦੀ ਮੇਜ਼ਬਾਨੀ ਵਾਲੀ ਬਹਿਸ ਵਾਸਤੇ ਪਹਿਲਾਂ ਹੀ ਹਾਮੀ ਭਰ ਦਿਤੀ ਸੀ। ਕਮਲਾ ਹੈਰਿਸ ਨੇ ਖੁਸ਼ੀ ਜ਼ਾਹਰ ਕੀਤੀ ਕਿ ਟਰੰਪ ਬਹਿਸ ਵਾਸਤੇ ਸਹਿਮਤ ਹੋ ਗਏ। ਇਹ ਪੁੱਛੇ ਜਾਣ ਕਿ ਕੀ ਉਹ ਟਰੰਪ ਨਾਲ ਹੋਰ ਥਾਵਾਂ ’ਤੇ ਬਹਿਸ ਲਈ ਵੀ ਤਿਆਰ ਹਨ ਤਾਂ ਕਮਲਾ ਹੈਰਿਸ ਨੇ ਦੱਸਿਆ ਕਿ 4 ਸਤੰਬਰ ਦੀ ਬਹਿਸ ਵਿਚ ਉਹ ਸ਼ਾਮਲ ਨਹੀਂ ਹੋ ਸਕਣਗੇ ਪਰ 10 ਸਤੰਬਰ ਦੀ ਬਹਿਸ ਤੋਂ ਬਾਅਦ ਇਕ ਹੋਰ ਬਹਿਸ ਵਿਚ ਲਾਜ਼ਮੀ ਤੌਰ ’ਤੇ ਪੁੱਜਣਗੇ।

Tags:    

Similar News