America ਵਿਚ immigration ਛਾਪਿਆਂ ਦੌਰਾਨ ਮਾਹੌਲ ਤਣਾਅਪੂਰਨ

ਅਮਰੀਕਾ ਦੇ ਮਿਨੀਆਪੌਲਿਸ ਸ਼ਹਿਰ ਵਿਚ ਇੰਮੀਗ੍ਰੇਸ਼ਨ ਅਫ਼ਸਰਾਂ ਅਤੇ ਵਿਖਾਵਾਕਾਰੀਆਂ ਵਿਚਾਲੇ ਟਕਰਾਅ ਮਗਰੋਂ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਫ਼ੌਜ ਤੈਨਾਤ ਕਰਨ ਦੀ ਚਿਤਾਵਨੀ ਦਿਤੀ ਗਈ ਹੈ

Update: 2026-01-16 13:51 GMT

ਮਿਨੀਆਪੌਲਿਸ : ਅਮਰੀਕਾ ਦੇ ਮਿਨੀਆਪੌਲਿਸ ਸ਼ਹਿਰ ਵਿਚ ਇੰਮੀਗ੍ਰੇਸ਼ਨ ਅਫ਼ਸਰਾਂ ਅਤੇ ਵਿਖਾਵਾਕਾਰੀਆਂ ਵਿਚਾਲੇ ਟਕਰਾਅ ਮਗਰੋਂ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਫ਼ੌਜ ਤੈਨਾਤ ਕਰਨ ਦੀ ਚਿਤਾਵਨੀ ਦਿਤੀ ਗਈ ਹੈ। ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਸਕੂਲ ਬੱਸਾਂ ਘੇਰੀਆਂ ਜਾ ਰਹੀਆਂ ਹਨ ਅਤੇ ਤਾਜ਼ਾ ਘਟਨਾਕ੍ਰਮ ਮਿਨੇਸੋਟਾ ਸੂਬੇ ਦੇ ਸੇਂਟ ਪੌਲ ਸ਼ਹਿਰ ਵਿਚ ਵਾਪਰਿਆ। ਸਕੂਲ ਬਸਾਂ ਵਿਚ ਸਵਾਰ ਬੱਚਿਆਂ ਦੇ ਇੰਮੀਗ੍ਰੇਸ਼ਨ ਸਟੇਟਸ ਚੈੱਕ ਕੀਤੇ ਜਾ ਰਹੇ ਹਨ ਜਦਕਿ ਵਿਖਾਵਾਕਾਰੀਆਂ ਨੂੰ ਅਜਿਹੀ ਕਾਰਵਾਈ ਬਿਲਕੁਲ ਵੀ ਮਨਜ਼ੂਰ ਨਹੀਂ। ਇਸੇ ਦੌਰਾਨ ਸੇਂਟ ਪੌਲ ਪਬਲਿਕ ਸਕੂਲਜ਼ ਨੇ ਸੋਸ਼ਲ ਮੀਡੀਆ ਰਾਹੀਂ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਬੱਚੇ ਸਕੂਲ ਨਹੀਂ ਆਉਣਾ ਚਾਹੁੰਦੇ ਉਹ ਵਰਚੁਅਲ ਕਲਾਸਾਂ ਲਾ ਸਕਦੇ ਹਨ।

ਟਰੰਪ ਵੱਲੋਂ ਮਿਨੇਸੋਟਾ ਵਿਚ ਫ਼ੌਜ ਲਾਉਣ ਦੀ ਚਿਤਾਵਨੀ

ਉਧਰ ਡੌਨਲਡ ਟਰੰਪ ਨੇ ਕਿਹਾ ਕਿ ਜੇ ਮਿਨੇਸੋਟਾ ਸੂਬੇ ਦੇ ਭ੍ਰਿਸ਼ਟ ਸਿਆਸਤਦਾਨ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਤੇ ਬਾਗੀਆਂ ਨੂੰ ਆਈਸ ਏਜੰਟਾਂ ਉਤੇ ਹਮਲਾ ਕਰਨ ਤੋਂ ਰੋਕਿਆ ਨਹੀਂ ਜਾਂਦਾ ਤਾਂ ਸਦੀਆਂ ਪੁਰਾਣਾ ਬਗਾਵਤ ਐਕਟ ਲਾਗੂ ਕਰਨ ਲਈ ਮਜਬੂਰ ਹੋ ਜਾਣਗੇ। ਪਹਿਲੀ ਵਾਰ 1792 ਵਿਚ ਪਾਸ ਐਕਟ ਨੂੰ 1871 ਵਿਚ ਸੋਧਿਆ ਗਿਆ ਅਤੇ ਇਹ ਕਾਨੂੰਨ ਅਮਰੀਕਾ ਦੇ ਰਾਸ਼ਟਰਪਤੀ ਨੂੰ ਕੌਮੀ ਪੱਧਰ ’ਤੇ ਕਿਸੇ ਬਗਾਵਤ ਜਾਂ ਹਿੰਸਾ ਨੂੰ ਕੰਟਰੋਲ ਕਰਨ ਲਈ ਫ਼ੌਜ ਤੈਨਾਤ ਕਰਨ ਦੀ ਤਾਕਤ ਦਿੰਦਾ ਹੈ। ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਮਿਨੇਸੋਟਾ ਇਕਾਈ ਦੀ ਲੀਗਲ ਡਾਇਰੈਕਟਰ ਟੈਰੇਜ਼ਾ ਨੈਲਸਨ ਨੇ ਟਰੰਪ ਦੀ ਚਿਤਾਵਨੀ ਨੂੰ ਸਰਾਸਰ ਗੈਰਵਾਜਬ ਕਰਾਰ ਦਿਤਾ। ਸਿਰਫ਼ ਇਥੇ ਹੀ ਬੱਸ ਨੇ ਯੂਨੀਅਨ ਵੱਲੋਂ ਵੀਰਵਾਰ ਨੂੰ ਟਰੰਪ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਯੂ.ਐਸ. ਸਿਟੀਜ਼ਨਜ਼ ਦੇ ਹੱਕਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ।

ਸਕੂਲ ਬੱਸਾਂ ਰੋਕ ਕੇ ਬੱਚਿਆਂ ਦੀ ਚੈਕਿੰਗ ਕਰ ਰਹੇ ਆਈਸ ਏਜੰਟ

ਦੂਜੇ ਉਧਰ ਮਿਨੀਆਪੌਲਿਸ ਸ਼ਹਿਰ ਦੀ ਲੋਕ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਅਤੇ ਇੰਮੀਗ੍ਰੇਸ਼ਨ ਐਂਡ ਐਨਫ਼ੋਰਸਮੈਂਟ ਵਾਲਿਆਂ ਦੇ ਛਾਪਿਆਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਕਮਾਂਡਰ ਗ੍ਰੈਗਰੀ ਬੌਵੀਨੋ ਮੁਤਾਬਕ ਫੈਡਰਲ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਦੇ ਕੰਮ ਵਿਚ ਅੜਿੱਕਾ ਪਾਉਣ ਅਤੇ ਹਿੰਸਕ ਸਰਗਰਮੀਆਂ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲਾਂ ਵਿਚ ਸੁੱਟਿਆ ਜਾ ਰਿਹਾ ਹੈ। ਮਿਨੀਆਪੌਲਿਸ ਸ਼ਹਿਰ ਵਿਚ ਆਈਸ ਏਜੰਟਾਂ ਦੀ ਗਿਣਤੀ ਵਧਾ ਕੇ ਤਿੰਨ ਹਜ਼ਾਰ ਕੀਤੀ ਗਈ ਹੈ ਜੋ ਫ਼ੌਜੀਆਂ ਵਰਗੀ ਵਰਦੀ ਵਿਚ ਨਕਾਬਪੋਸ਼ ਹੋਕ ਕੇ ਗਸ਼ਤ ਕਰਦੇ ਦੇਖੇ ਜਾ ਸਕਦੇ ਹਨ। ਮਿਨੇਸੋਟਾ ਸੂਬੇ ਵਿਚ ਚੱਲ ਰਹੀ ਮੁਹਿੰਮ ਨੂੰ ਨਸਲੀ ਵਿਤਕਰਾ ਦੱਸਿਆ ਜਾ ਰਿਹਾ ਹੈ ਪਰ ਡਿਪਾਰਟਮੈਂਟ ਆਫ਼ ਹੋਮਲੇਂਡ ਸਕਿਉਰਿਟੀ ਦਾ ਕਹਿਣਾ ਹੈ ਕਿ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਤੱਕ ਮੁਹਿੰਮ ਜਾਰੀ ਰਹੇਗੀ।

Tags:    

Similar News