ਰੂਸ ਵਿਚ ਤਿੰਨ ਥਾਵਾਂ ’ਤੇ ਅਤਿਵਾਦੀ ਹਮਲੇ, 15 ਜਣਿਆਂ ਦੀ ਗਈ ਜਾਨ

ਰੂਸ ਵਿਚ ਤਿੰਨ ਥਾਵਾਂ ’ਤੇ ਹੋਏ ਅਤਿਵਾਦੀ ਹਮਲਿਆਂ ਦੌਰਾਨ ਘੱਟੋ ਘੱਟ 15 ਜਣਿਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਹਮਲਾਵਰਾਂ ਨੇ ਇਕ ਚਰਚ, ਇਕ ਯਹੂਦੀ ਧਾਰਮਿਕ ਸਥਾਨ ਅਤੇ ਇਕ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਇਆ।;

Update: 2024-06-24 09:38 GMT

ਮਾਸਕੋ : ਰੂਸ ਵਿਚ ਤਿੰਨ ਥਾਵਾਂ ’ਤੇ ਹੋਏ ਅਤਿਵਾਦੀ ਹਮਲਿਆਂ ਦੌਰਾਨ ਘੱਟੋ ਘੱਟ 15 ਜਣਿਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਹਮਲਾਵਰਾਂ ਨੇ ਇਕ ਚਰਚ, ਇਕ ਯਹੂਦੀ ਧਾਰਮਿਕ ਸਥਾਨ ਅਤੇ ਇਕ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਦੱਸਿਆ ਕਿ ਜਵਾਬੀ ਕਾਰਵਾਈ ਦੌਰਾਨ 5 ਅਤਿਵਾਦੀ ਮਾਰੇ ਗਏ ਪਰ ਇਨ੍ਹਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਹਮਲਾਵਰਾਂ ਨੇ ਇਕ ਪਾਦਰੀ ਦਾ ਸਿਰ, ਧੜ ਤੋਂ ਵੱਖ ਕਰ ਦਿਤਾ।

3 ਧਾਰਮਿਕ ਥਾਵਾਂ ਅਤੇ ਇਕ ਪੁਲਿਸ ਥਾਣੇ ਨੂੰ ਬਣਾਇਆ ਨਿਸ਼ਾਨਾ

ਦਾਗਸਤਾਨ ਸੂਬੇ ਦੇ ਗਵਰਨਰ ਸਰਗੇਈ ਮੈਲੀਕੋਵ ਨੇ ਸੋਮਵਾਰ ਸਵੇਰੇ ਇਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਦੋ ਸ਼ਹਿਰਾਂ ਵਿਚ ਗਿਰਜਾ ਘਰਾਂ ’ਤੇ ਗੋਲੀਆਂ ਚਲਾਈਆਂ। ਪਹਿਲੀ ਵਾਰਦਾਤ ਡਰਬੈਂਟ ਸ਼ਹਿਰ ਦੀ ਚਰਚ ਵਿਚ ਵਾਪਰੀ ਅਤੇ ਇਸ ਮਗਰੋਂ ਯਹੂਦੀਆਂ ਦੀ ਇਬਾਦਤਗਾਹ ਨੂੰ ਨਿਸ਼ਾਨਾ ਬਣਾਇਆ ਗਿਆ। ਫਿਲਹਾਲ ਕਿਸੇ ਜਥੇਬੰਦੀ ਨੇ ਹਮਲਿਆਂ ਦੀ ਜ਼ਿੰਮੇਵਾਰ ਨਹੀਂ ਲਈ ਪਰ ਪੁਲਿਸ ਵੱਲੋਂ ਅਤਿਵਾਦੀ ਐਕਟ ਅਧੀਨ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਸੁਰੱਖਿਆ ਬਲਾਂ ਨੇ ਮਾਰ ਮੁਕਾਏ 5 ਹਮਲਾਵਰ

ਦੱਸਿਆ ਜਾ ਰਿਹਾ ਹੈ ਕਿ ਦਾਗਸਤਾਨ ਦੇ ਇਕ ਸਰਕਾਰੀ ਅਫਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੇ ਬੇਟੇ ਦੀ ਸ਼ਮੂਲੀਅਤ ਹਮਲਿਆਂ ਵਿਚ ਮੰਨੀ ਜਾ ਰਹੀ ਹੈ। ਮੈਲੀਕੋਵ ਨੇ ਕਿਹਾ ਕਿ ਖਿਤੇ ਵਿਚ ਹਾਲਾਤ ਕਾਬੂ ਹੇਠ ਹਨ ਅਤੇ ਅਤਿਵਾਦੀਆਂ ਦੀਆਂ ਲੁਕਣਗਾਹਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਮੈਲੀਕੋਵ ਨੇ ਦਾਅਵਾ ਕੀਤਾ ਕਿ ਹਮਲਿਆਂ ਦੀ ਸਾਜ਼ਿਸ਼ ਵਿਦੇਸ਼ੀ ਧਰਤੀ ’ਤੇ ਘੜੀ ਗਈ ਪਰ ਇਸ ਬਾਰੇ ਕੋਈ ਪੱਕਾ ਸਬੂਤ ਪੇਸ਼ ਨਾ ਕਰ ਸਕੇ। 

Tags:    

Similar News