America ’ਚ ਪੱਕਾ ਹੋਣ ਦੀ ਖੁਸ਼ੀ ਵੀ ਨਾ ਮਾਣ ਸਕਿਆ ਸਿੱਖ ਨੌਜਵਾਨ

Update: 2025-12-31 13:06 GMT

ਸਿਐਟਲ : ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲਣ ਦੀਆਂ ਖੁਸ਼ੀਆਂ ਹਾਲੇ ਰੱਜ ਕੇ ਮਾਣੀਆਂ ਵੀ ਨਹੀਂ ਸਨ ਕਿ ਮੌਤ ਨੇ ਬੂਹੇ ’ਦੇ ਦਸਤਕ ਦੇ ਦਿਤੀ ਅਤੇ ਓਤਿੰਦਰ ਸਿੰਘ ਤੂਰ ਆਪਣੇ ਪਰਵਾਰ ਨੂੰ ਰੋਂਦਾ ਕੁਰਲਾਉਂਦਾ ਛੱਡ ਗਿਆ। ਵਾਸ਼ਿੰਗਟਨ ਸੂਬੇ ਦੇ ਸਤਨਾਮ ਸਿੰਘ ਮਾਂਗਟ ਨੇ ਦੱਸਿਆ ਕਿ ਉਸ ਦੇ ਭਰਾ ਨੂੰ 2025 ਵਿਚ ਹੀ ਅਮਰੀਕਾ ਦੀ ਨਾਗਰਿਕਤਾ ਮਿਲੀ ਅਤੇ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਹੀ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਓਤਿੰਦਰ ਸਿੰਘ ਤੂਰ ਨੇ ਅਚਨਚੇਤ ਦਮ ਤੋੜਿਆ

ਨਾਗਰਿਕਤਾ ਮਿਲਣ ਮਗਰੋਂ ਓਤਿੰਦਰ ਸਿੰਘ ਤੂਰ ਉਰਫ਼ ਕੈਰੀ ਨੇ ਆਪਣੇ ਅਤੇ ਆਪਣੇ ਪਰਵਾਰ ਨਾਲ ਕਈ ਵਾਅਦੇ ਕੀਤੇ ਜੋ ਹੁਣ ਕਦੇ ਪੂਰੇ ਨਹੀਂ ਹੋ ਸਕਣਗੇ। ਓਤਿੰਦਰ ਸਿੰਘ ਪਿਊਐਲਪ ਦੇ ਗੁਰਦਵਾਰਾ ਸਾਹਿਬ ਵਿਚ ਗਤਕਾ ਕੋਚ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਸਣੇ ਅਨੁਸ਼ਾਸਨ ਵਿਚ ਰਹਿਣ ਦੀ ਸਿਖਲਾਈ ਵੀ ਦਿੰਦਾ। ਅਮਰੀਕਾ ਦੀ ਨਾਗਰਿਕਤਾ ਹਾਸਲ ਹੋਣ ਮਗਰੋਂ ਪੰਜਾਬ ਗੇੜਾ ਲਾਉਣ ਦੀ ਇੱਛਾ ਵੀ ਓਤਿੰਦਰ ਸਿੰਘ ਦੇ ਨਾਲ ਹੀ ਚਲੀ ਗਈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਇੰਡਿਆਨਾ ਸੂਬੇ ਦੇ ਗਰੀਨਵੁੱਡ ਵਿਖੇ ਮਹਿਕਪ੍ਰੀਤ ਸਿੰਘ ਅਕਾਲ ਚਲਾਣਾ ਕਰ ਗਿਆ।

Tags:    

Similar News