ਸਿੱਖ ਵਿਦਿਆਰਥੀ ਨੂੰ ਦਾੜ੍ਹੀ ਕਟਵਾਏ ਬਿਨਾਂ ਸਰਜਰੀ ਕਲਾਸ 'ਚ ਜਾਣ ਤੋਂ ਰੋਕਿਆ
ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਾਹਰ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਦੀ ਹੁੰਦੀ ਹੈ। ਇਸ ਮੌਕੇ ਪੰਜਾਬ ਤੋਂ ਉਜ਼ਬੇਕਿਸਤਾਨ ਪੜ੍ਹਨ ਗਏ ਸਿੱਖ ਵਿਦਿਆਰਥੀ ਨੂੰ ਉੱਥੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ;
ਤਾਸ਼ਕੰਦ (ਚਰਨ ਕਮਲ ਸਿੰਘ ਮਾਨ) : ਇੰਟ੍ਰੋਡਕਸ਼ਂਨ : ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਾਹਰ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਦੀ ਹੁੰਦੀ ਹੈ। ਇਸ ਮੌਕੇ ਪੰਜਾਬ ਤੋਂ ਉਜ਼ਬੇਕਿਸਤਾਨ ਪੜ੍ਹਨ ਗਏ ਸਿੱਖ ਵਿਦਿਆਰਥੀ ਨੂੰ ਉੱਥੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਮੁੱਦਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਕੋਲ ਚੁੱਕਿਆ ਹੈ। ਆਓ ਵੇਖਦੇ ਹਾਂ ਕਿ ਹੈ ਪੂਰਾ ਮਾਮਲਾ
ਸ਼ਾਰਟਸ : ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬਾਹਰ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲਿਆਂ ਦੀ ਹੁੰਦੀ ਹੈ। ਇਸ ਮੌਕੇ ਪੰਜਾਬ ਤੋਂ ਉਜ਼ਬੇਕਿਸਤਾਨ ਪੜ੍ਹਨ ਗਏ ਸਿੱਖ ਵਿਦਿਆਰਥੀ ਨੂੰ ਉੱਥੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਮੁੱਦਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਕੋਲ ਚੁੱਕਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਤਲਵੰਡੀ ਸਾਬੋ ਤੋਂ ਇੱਕ ਸਿੱਖ ਵਿਦਿਆਰਥੀ ਹਰਸ਼ਦੀਪ ਸਿੰਘ ਜੋ ਉਜ਼ਬੇਕਿਸਤਾਨ (ੂਜ਼ਬੲਕਿਸਟੳਨ ) ਵਿੱਚ ਪੜ੍ਹ ਰਿਹਾ ਹੈ, ਨੇ ਮੈਨੂੰ ਸੂਚਿਤ ਕੀਤਾ ਹੈ ਕਿ ਤਾਸ਼ਕੰਦ ਮੈਡੀਕਲ ਅਕੈਡਮੀ (ਠੳਸਹਕੲਨਟ ੰੲਦਿਚੳਲ ਅਚੳਦੲਮੇ) ਨੇ ਉਸਨੂੰ ਸਰਜਰੀ ਕਲਾਸ ਵਿੱਚ ਜਾਣ ਤੋਂ ਰੋਕ ਦਿੱਤਾ ਕਿਉਂਕਿ ਉਸਨੇ ਆਪਣੀ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਵਿਦਿਆਰਥੀ ਨੇ ਆਪਣੇ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਰੋਕਣ ਲਈ ਘੱਟ ਗਿਣਤੀ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਹੈ। ਮੈਂ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਪੀਲ ਕਰਦੀ ਹਾਂ ਕਿ ਉਜ਼ਬੇਕਿਸਤਾਨ ਸਰਕਾਰ ਨਾਲ ਵਿਚੋਲਗੀ ਕਰਨ ਤੇ ਸਿੱਖ ਵਿਦਿਆਰਥੀਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ ਤੇ ਹਰਸ਼ਦੀਪ ਨੂੰ ਪੀੜਤ ਨਾ ਬਣਾਇਆ ਜਾਵੇ।
ਜ਼ਿਕਰ ਕਰ ਦਈਏ ਕਿ ਤਾਸ਼ਕੰਦ ਮੈਡੀਕਲ ਅਕੈਡਮੀ ਉਜ਼ਬੇਕਿਸਤਾਨ ਵਿੱਚ ਇੱਕ ਗ਼ੈਰ-ਮੁਨਾਫ਼ਾ ਮੈਡੀਕਲ ਯੂਨੀਵਰਸਿਟੀ ਹੈ। ਇਹ ਸਭ ਤੋਂ ਪੁਰਾਣੀ ਮੈਡੀਕਲ ਸੰਸਥਾਵਾਂ ਵਿੱਚੋਂ ਇੱਕ ਹੈ, ਇਹ 1920 ਵਿੱਚ ਮੈਡੀਸਨ ਫੈਕਲਟੀ ਵਜੋਂ ਸਥਾਪਿਤ ਕੀਤੀ ਗਈ ਸੀ। 2005 ਵਿੱਚ ਸੰਸਥਾ ਦਾ ਨਾਮ ਤਾਸ਼ਕੰਦ ਮੈਡੀਕਲ ਅਕੈਡਮੀ ਰੱਖਿਆ ਗਿਆ ਸੀ। ਇਹ ਉਜ਼ਬੇਕਿਸਤਾਨ ਵਿੱਚ ਡਾਕਟਰੀ ਸਿੱਖਿਆ ਲਈ ਇੱਕ ਪ੍ਰਮੁੱਖ ਮੰਜ਼ਿਲ ਹੈ। ਤਾਸ਼ਕੰਦ ਮੈਡੀਕਲ ਅਕੈਡਮੀ (ਠੰਅ) ਤਾਸ਼ਕੰਦ ਸ਼ਹਿਰ, ਉਜ਼ਬੇਕਿਸਤਾਨ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 6,500 ਤੋਂ ਵੱਧ ਮੈਡੀਕਲ ਵਿਦਿਆਰਥੀ ਹਨ। ਤਾਸ਼ਕੰਦ ਮੈਡੀਕਲ ਅਕੈਡਮੀ ਵਿੱਚ ਲਗਭਗ 5,500 ਅੰਡਰ ਗ੍ਰੈਜੂਏਟ ਅਤੇ 1,000 ਤੋਂ ਵੱਧ ਪੋਸਟ ਗ੍ਰੈਜੂਏਟ ਵਿਦਿਆਰਥੀ ਹਨ।
ਦੱਸ ਦਈਏ ਕੇ ਇਸ ਮਾਮਲੇ ਤੋਂ ਪਹਿਲਾ ਵੀ ਵਿਦੇਸ਼ਾ ਤੋਂ ਇਹੋ ਜਿਹੇ ਇੱਕ ਦੁੱਕਾ ਮਾਮਲੇ ਸਾਹਮਣੇ ਆਉਂਦੇ ਹਨ ਜਿਥੇ ਪੰਜਾਬ ਨਾਲ ਜੁੜੇ ਲੋਕਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਬੀਤੇ ਦਿਨ ਅਮਰੀਕਾ ਗਏ ਸ਼ੇਰ ਏ ਪੰਜਾਬ ਦਲ ਦੇ ਪ੍ਰਧਾਨ ਅਤੇ ਸਾਬਕਾ ਕਿਰਤੀਨੀਏ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀ ਅਮਰੀਕਾ ਦੇ ਇੱਕ ਸੂਬੇ ਦੇ ਏਅਰਪੋਰਟ ਤੇ ਫਲਾਈਟ ਚ ਨਹੀਂ ਬੈਠਣ ਦਿੱਤਾ ਗਿਆ ਸੀ ਭਾਈ ਬਲਦੇਵ ਸਿੰਘ ਵਡਾਲਾ ਆਪ ਅਤੇ ਓਹਨਾ ਦੇ ਸਾਥੀ ਅਮ੍ਰਿਤਧਾਰੀ ਸਿੰਘ ਹਨ ਅਤੇ ਓਹਨਾ ਦੀ ਕਿਰਪਾਨ ਨੂੰ ਲੈ ਕੇ ਓਹਨਾ ਨੂੰ ਫਲਾਈਟ ਚ ਨਹੀਂ ਬੈਠਣ ਦਿੱਤਾ ਗਿਆ।
ਹਾਲਾਂ ਕੇ ਸਕਿਉਰਿਟੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਅਤੇ ਭਾਈ ਵਡਾਲਾ ਵੱਲੋ ਵੀ ਵਿਰੋਧ ਕੀਤਾ ਗਿਆ ਸੀ ਪਰ ਬਾਅਦ ਚ ਓਹਨਾ ਕੋਲੋਂ ਮੁਆਫੀ ਮੰਗੀ ਗਈ ਅਤੇ ਓਹਨਾ ਨੂੰ ਟਿਕਟਾਂ ਵੀ ਦੁਬਾਰਾ ਕਰਵਾ ਕੇ ਦਿੱਤੀਆਂ ਗਈਆਂ ਹੁਣ ਇਸ ਮਾਮਲੇ ਚ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ੀ ਬੁਲਾਰੇ ਰਣਧੀਰ ਜੈਸਵਾਲ ਕੋਲ ਉਠਾਇਆ ਹੈ ਅਤੇ ਇਹ ਵੇਖਣਯੋਗ ਹੋਵੇਗਾ ਕੇ ਆਉਣ ਵਾਲੇ ਦਿਨ ਇਸ ਮਾਮਲੇ ਚ ਕੀ ਫੈਸਲਾ ਲਿਆ ਜਾਂਦਾ।