ਅਮਰੀਕਾ ਦੇ 2 ਰਾਜਾਂ ਵਿਚ ਗੋਲੀਬਾਰੀ, ਇਕ ਹਲਾਕ

ਅਮਰੀਕਾ ਦੇ ਦੋ ਰਾਜਾਂ ਵਿਚ ਜਨਤਕ ਥਾਵਾਂ ’ਤੇ ਵਾਪਰੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।

Update: 2025-07-26 11:24 GMT

ਬੋਸਟਨ : ਅਮਰੀਕਾ ਦੇ ਦੋ ਰਾਜਾਂ ਵਿਚ ਜਨਤਕ ਥਾਵਾਂ ’ਤੇ ਵਾਪਰੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਸ਼ੁੱਕਰਵਾਰ ਸ਼ਾਮ ਤਕਰੀਬਨ 4.30 ਵਜੇ ਮੈਸਾਚਿਊਸੈਟਸ ਦੇ ਇਕ ਸ਼ੌਪਿੰਗ ਮਾਲ ਵਿਚ ਵੱਡਾ ਜਾਨੀ ਨੁਕਸਾਨ ਕਰਨ ਦੇ ਇਰਾਦੇ ਨਾਲ ਪੁੱਜੇ ਇਕ ਸਿਰਫਿਰੇ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਪਰ ਨੇੜੇ ਹੀ ਪੁਲਿਸ ਅਫਸਰਾਂ ਦੀ ਮੌਜੂਦਗੀ ਸਦਕਾ ਸ਼ੱਕੀ ਨੂੰ ਸਮਾਂ ਰਹਿੰਦਿਆਂ ਕਾਬੂ ਕਰ ਲਿਆ ਗਿਆ। ਭੀੜ-ਭਾੜ ਵਾਲੇ ਸ਼ੌਪਿੰਗ ਮਾਲ ਵਿਚੋਂ ਜਾਨ ਬਚਾ ਕੇ ਭੱਜਦੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਵਾਰਦਾਤ ਮਗਰੋਂ ਪੂਰਾ ਮਾਲ ਖਾਲੀ ਕਰਵਾ ਲਿਆ ਗਿਆ ਅਤੇ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ।

ਮੈਸਾਚਿਊਸੈਟਸ ਦੇ ਸ਼ੌਪਿੰਗ ਮਾਲ ਨੂੰ ਬਣਾਇਆ ਨਿਸ਼ਾਨਾ

ਮੈਸਾਚਿਊਟਸ ਦੇ ਹੋਲੀਓਕ ਸ਼ਹਿਰ ਵਿਚ ਵਾਪਰੀ ਵਾਰਦਾਤ ਮਗਰੋਂ ਮੇਅਰ ਜੋਸ਼ੂਆ ਏ. ਗਾਰਸੀਆ ਨੇ ਸੋਸ਼ਲ ਮੀਡੀਆ ਰਾਹੀਂ ਸੁਨੇਹਾ ਸਾਂਝਾ ਕਰਦਿਆਂ ਕਿਹਾ ਕਿ ਸ਼ੱਕੀ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ। ਪੁਲਿਸ ਵੱਲੋਂ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਗੋਲੀਬਾਰੀ ਦੇ ਮਕਸਦ ਬਾਰੇ ਕੁਝ ਪਤਾ ਲੱਗ ਸਕਿਆ ਹੈ। ਉਧਰ ਯੂਨੀਵਰਸਿਟੀ ਆਫ਼ ਨਿਊ ਮੈਕਸੀਕੋ ਵਿਚ ਵੱਡੇ ਤੜਕੇ ਹੋਈ ਗੋਲੀਬਾਰੀ ਦੌਰਾਨ 14 ਸਾਲ ਦਾ ਅੱਲ੍ਹੜ ਮਾਰਿਆ ਗਿਆ। ਪੁਲਿਸ ਨੇ 18 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਗੋਲੀਬਾਰੀ ਦੀ ਵਾਰਦਾਤ ਯੂਨੀਵਰਸਿਟੀ ਦੇ ਇਕ ਹੋਸਟਲ ਵਿਚ ਵਾਪਰੀ ਜਿਥੇ ਚਾਰ ਜਣੇ ਵੀਡੀਓ ਗੇਮਜ਼ ਖੇਡ ਰਹੇ ਸਨ। ਇਸੇ ਦੌਰਾਨ ਕਿਸੇ ਗੱਲ ’ਤੇ ਝਗੜਾ ਹੋ ਗਿਆ ਅਤੇ ਇਕ ਜਣੇ ਨੇ ਹਥਿਆਰ ਲਿਆ ਕੇ ਗੋਲੀਆਂ ਚਲਾ ਦਿਤੀਆਂ। ਪੁਲਿਸ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖਮੀ 19 ਸਾਲ ਦਾ ਇਕ ਨੌਜਵਾਨ ਖੁਦ ਹਸਪਤਾਲ ਪੁੱਜਾ ਜਿਸ ਮਗਰੋਂ ਯੂਨੀਵਰਸਿਟੀ ਕੈਂਪਸ ਵਿਚ ਚਾਰੇ ਪਾਸੇ ਪੁਲਿਸ ਮੁਲਾਜ਼ਮ ਫੈਲ ਗਏ। ਸ਼ਨਿੱਚਰਵਾਰ ਨੂੰ ਬੇਹੱਦ ਸੀਮਤ ਸਰਗਰਮੀਆਂ ਨਾਲ ਹੀ ਕੈਂਪਸ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।

ਨਿਊ ਮੈਕਸੀਕੋ ਦੀ ਯੂਨੀਵਰਸਿਟੀ ਵਿਚ ਵੀ ਹਿੰਸਾ

ਇਥੇ ਦਸਣਾ ਬਣਦਾ ਹੈ ਕਿ ਯੂਨੀਵਰਸਿਟੀ ਆਫ਼ ਨਿਊ ਮੈਕਸੀਕੋ ਵਿਚ ਤਕਰੀਬਨ 22 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ ਅਤੇ ਗੋਲੀਬਾਰੀ ਦੀ ਵਾਰਦਾਤ ਤੋਂ ਪ੍ਰਭਾਵਤ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੌਂਸÇਲੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੂਬਾ ਅਸੈਂਬਲੀ ਦੀ ਮੈਂਬਰ ਮਰੀਆਨਾ ਅਨਾਇਆ ਨੇ ਦੱਸਿਆ ਕਿ ਨਵੇਂ ਦਾਖਲ ਹੋਇਆ ਵਿਦਿਆਰਥੀਆਂ ਵਿਚ ਝਗੜਾ ਹੋਇਆ ਜਿਸ ਦੇ ਮੱਦੇਨਜ਼ਰ ਮਾਪਿਆਂ ਵਿਚ ਡਰ ਦਾ ਮਾਹੌਲ ਹੈ। ਉਹ ਆਪਣੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੇ ਹਨ।

Tags:    

Similar News