ਥਾਈਲੈਂਡ ਵਿਚ ਸਕੂਲੀ ਬੱਸ ਨੂੰ ਅੱਗ, 25 ਮੌਤਾਂ

ਥਾਈਲੈਂਡ ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ।

Update: 2024-10-01 09:33 GMT

ਬੈਂਕਾਕ : ਥਾਈਲੈਂਡ ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ਵੇਲੇ ਬੱਸ ਵਿਚ 40 ਤੋਂ 45 ਜਣੇ ਸਵਾਰ ਸਨ ਜਿਨ੍ਹਾਂ ਵਿਚੋਂ 16 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਸਬੰਧਤ ਮਹਿਕਮੇ ਵੱਲੋੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸਾ ਬੈਂਕਾਕ ਦੇ ਖੂ-ਖਾਟ ਇਲਾਕੇ ਵਿਚ ਵਾਪਰਿਆ ਜਦੋਂ ਬੱਸ ਸਕੂਲ ਟ੍ਰਿਪ ਤੋਂ ਪਰਤ ਰਹੀ ਸੀ ਅਤੇ ਇਸ ਵਿਚ 15 ਸਾਲ ਤੱਕ ਦੇ ਬੱਚੇ ਅਤੇ 5 ਟੀਚਰ ਸਵਾਰ ਸਨ। ਹਾਦਸਾ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਬੱਸ ਦਾ ਟਾਇਰ ਫਟਣ ਮਗਰੋਂ ਅੱਗ ਲੱਗੀ। ਥਾਈਲੈਂਡ ਦੀ ਪ੍ਰਧਾਨ ਮੰਤਰੀ ਪਾਇਤੌਂਗਤਰਨ ਸ਼ਿਨਾਵਾਤਰਾ ਨੇ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਬੱਚਿਆਂ ਦੇ ਪਰਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਟ੍ਰਾਂਸਪੋਰਟ ਮੰਤਰੀ ਨੂੰ ਹਾਦਸੇ ਵਾਲੀ ਥਾਂ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਦੇ ਹੁਕਮ ਦਿਤੇ। ਦੂਜੇ ਪਾਸੇ ਗ੍ਰਹਿ ਮੰਤਰੀ ਅਨੁਤਿਨ ਚਰਨਵਿਰਾਕੁਲ ਨੇ ਦੱਸਿਆ ਕਿ ਫਾਇਰ ਸਰਵਿਸ ਵਾਲਿਆਂ ਦੇ ਪਹੁੰਚਣ ਮੌਕੇ ਬੱਸ ਅੱਗ ਦੀਆਂ ਲਾਟਾਂ ਵਿਚ ਘਿਰੀ ਹੋਈ ਸੀ ਅਤੇ ਅੱਗ ਬੁਝਾਏ ਜਾਣ ਤੱਕ ਵੱਡਾ ਜਾਨੀ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਕੰਪ੍ਰੈਸਡ ਨੈਚੁਰਲ ਗੈਸ ਨਾਲ ਚੱਲ ਰਹੀ ਸੀ ਅਤੇ ਗੈਸ ਟੈਂਕ ਵਿਚ ਦੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਹਾਲਾਤ ਹੋਰ ਜ਼ਿਆਦਾ ਖਤਰਨਾਕ ਬਣ ਗਏ। ਥਾਈਲੈਂਡ ਦੇ ਟ੍ਰਾਂਸਪੋਰਟ ਮੰਤਰੀ ਵੱਲੋਂ ਪੈਸੰਜਰ ਗੱਡੀਆਂ ਵਿਚ ਸੀ.ਐਨ.ਜੀ. ਦੀ ਬਜਾਏ ਕੋਈ ਹੋਰ ਫਿਊਲੀ ਵਰਤਣ ਦਾ ਸੁਝਾਅ ਦਿਤਾ ਗਿਆ ਹੈ। 

Tags:    

Similar News