ਇੰਗਲੈਂਡ 'ਚ ਪੰਜਾਬੀ ਰੈਸਟੋਰੈਂਟ ਮਾਲਕ ਗ੍ਰਿਫ਼ਤਾਰ, ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਰਹੇ ਹਨ ਹਰਮਨ ਸਿੰਘ ਕਪੂਰ
ਭਾਰਤੀ ਮੂਲ ਦੇ ਸਿੱਖ ਰੈਸਟੋਰੈਂਟ ਮਾਲਕ, ਹਰਮਨ ਸਿੰਘ ਕਪੂਰ ਨੂੰ ਇੰਗਲੈਂਡ 'ਚ ਆਤਮ-ਰੱਖਿਆ ਬਾਰੇ ਬੋਲਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਕਪੂਰ ਨੂੰ ਯੂਕੇ ਵਿੱਚ ਉਨ੍ਹਾਂ ਦੇ ਇੱਕ ਸਾਲ ਪਹਿਲਾਂ ਖੋਲ੍ਹੇ ਰੈਸਟੋਰੈਂਟ– ਰੰਗਰੇਜ਼ ਤੋਂ ਗ੍ਰਿਫਤਾਰ ਕੀਤਾ ਗਿਆ
ਹੁਣ ਬੰਦ ਨਹੀਂ ਹੋਵੇਗਾ ਯੂਕੇ ਦਾ ਰੈਸਟੋਰੈਂਟ 'ਰੰਗਰੇਜ਼'
ਲੰਡਨ (ਯੂਕੇ): ਭਾਰਤੀ ਮੂਲ ਦੇ ਸਿੱਖ ਰੈਸਟੋਰੈਂਟ ਮਾਲਕ, ਹਰਮਨ ਸਿੰਘ ਕਪੂਰ ਨੂੰ ਇੰਗਲੈਂਡ 'ਚ ਆਤਮ-ਰੱਖਿਆ ਬਾਰੇ ਬੋਲਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਕਪੂਰ ਨੂੰ ਯੂਕੇ ਵਿੱਚ ਉਨ੍ਹਾਂ ਦੇ ਇੱਕ ਸਾਲ ਪਹਿਲਾਂ ਖੋਲ੍ਹੇ ਰੈਸਟੋਰੈਂਟ– ਰੰਗਰੇਜ਼ ਤੋਂ ਗ੍ਰਿਫਤਾਰ ਕੀਤਾ ਗਿਆ। ਘੰਟਿਆਂ ਬਾਅਦ, ਉਨ੍ਹਾਂ ਨੇ X 'ਤੇ ਕਈ ਪੋਸਟਾਂ ਦੇ ਜਵਾਬ ਵਿੱਚ ਐਲਾਨ ਕੀਤਾ ਕਿ ਉਹ "ਵਾਪਸ" ਆ ਗਏ ਹਨ।
ਫਰਵਰੀ 2026 ਦੇ ਆਖਰੀ ਹਫ਼ਤੇ, ਹਰਮਨ ਸਿੰਘ ਕਪੂਰ ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਰੈਸਟੋਰੈਂਟ ਛੇਤੀ ਹੀ ਬੰਦ ਕਰ ਦੇਣਗੇ। ਪਰ ਬੀਤੇ ਦਿਨੀਂ ਉਨ੍ਹਾਂ ਕਿਹਾ ਕਿ ਰੈਸਟੋਰੈਂਟ ਹੁਣ ਬੰਦ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ। ਉਹ ਲਗਾਤਾਰ ਇਸਲਾਮਿਕ ਕੱਟੜਪੰਥੀਆਂ ਅਤੇ ਖਾਲਿਸਤਾਨੀ ਗਰਮ–ਖ਼ਿਆਲੀਆਂ ਦੇ ਨਿਸ਼ਾਨੇ 'ਤੇ ਰਹੇ ਹਨ। ਉਨ੍ਹਾਂ ਦਾ ਰੈਸਟੋਰੈਂਟ ਉਨ੍ਹਾਂ ਦੁਰਲੱਭ ਰੈਸਟੋਰੈਂਟਾਂ ਵਿੱਚੋਂ ਇੱਕ ਹੈ ਜੋ ਮਾਣ ਨਾਲ ਦਰਸਾਉਂਦਾ ਹੈ ਕਿ ਉਹ ਹਲਾਲ ਮੀਟ ਨਹੀਂ ਪਰੋਸਦੇ।
ਕਪੂਰ ਨੇ ਆਪਣੇ ਰੈਸਟੋਰੈਂਟ ਵਿੱਚ ਹਲਾਲ ਮੀਟ ਪਰੋਸਣ ਤੋਂ ਇਨਕਾਰ ਕਰ ਦਿੱਤਾ ਸੀ, ਨੇ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਆਪਣੇ ਰੈਸਟੋਰੈਂਟ ਵਿੱਚ ਹਲਾਲ ਮੀਟ ਨਾ ਪਰੋਸਣ ਕਾਰਣ ਹਮਲਾ ਕਰਨ ਵਾਲੇ ਇਸਲਾਮਿਕ ਕੱਟੜਪੰਥੀਆਂ ਤੋਂ ਬਚਾਉਣ ਲਈ ਇੰਗਲੈਂਡ ਦੀ ਮੈਟਰੋਪਾਲਿਟਨ ਪੁਲਿਸ ਉਨ੍ਹਾਂ ਦੀ ਕੋਈ ਮਦਦ ਕਰੇਗੀ। ਵੀਡੀਓ ਵਿੱਚ, ਉਨ੍ਹਾਂ ਨੇ ਆਪਣੀ ਖ਼ੁਦ ਦੀ ਰੱਖਿਆ ਬਾਰੇ ਗੱਲ ਕਰਦੇ ਹੋਏ ਆਪਣੀ ਕਿਰਪਾਨ ਦਿਖਾਈ, ਜਿਸ ਕਾਰਨ ਕਥਿਤ ਤੌਰ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਹੋਈ, ਹਾਲਾਂਕਿ ਸਹੀ ਕਾਰਨ ਹਾਲ਼ੇ ਵੀ ਸਪੱਸ਼ਟ ਨਹੀਂ ਹੈ।
ਸੋਸ਼ਲ ਮੀਡੀਆ ਦੇ ਜ਼ਿਆਦਾਤਰ ਯੂਜ਼ਰਜ਼ ਨੇ ਦਲੀਲ ਦਿੱਤੀ ਹੈ ਕਿ ਹਰਮਨ ਸਿੰਘ ਕਪੂਰ ਨੂੰ ਹਲਾਲ ਮਾਸ ਨਾ ਪਰੋਸਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦਾਅਵੇ ਦਾ ਹਰਮਨ ਹੁਰਾਂ ਨੇ ਖੰਡਨ ਨਹੀਂ ਕੀਤਾ। ਮੈਟਰੋਪਾਲਿਟਨ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਕਪੂਰ ਨੇ X 'ਤੇ ਇੱਕ ਪੋਸਟ ਦਾ ਜਵਾਬ ਦਿੰਦਿਆਂ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, "ਮੈਂ ਸਿਰਫ਼ ਆਪਣੇ ਪਰਿਵਾਰ ਦੀ ਰੱਖਿਆ ਕਰਨ ਦੀ ਗੱਲ ਕੀਤੀ ਸੀ, ਫਿਰ ਵੀ ਮੈਨੂੰ ਹੀ ਗ੍ਰਿਫਤਾਰ ਕੀਤਾ ਗਿਆ ਸੀ। ਸਾਡੀ ਰੱਖਿਆ ਕਰਨ ਦੀ ਬਜਾਏ, ਪੁਲਿਸ ਨੇ ਮੇਰੇ ਧਰਮ, ਮੇਰੇ ਸਿੱਖ ਵਿਸ਼ਵਾਸ ਅਤੇ ਮੇਰੇ ਵਿਸ਼ਵਾਸਾਂ ਨੂੰ ਨਿਸ਼ਾਨਾ ਬਣਾਇਆ। ਇਹ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ।"
ਕਪੂਰ ਨੇ ਵਾਰ-ਵਾਰ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਉਨ੍ਹਾਂ ਦਾ ਕਾਰੋਬਾਰ ਭਾਵੇਂ ਨਾਕਾਮ ਹੋ ਜਾਵੇ ਪਰ ਉਹ ਹਲਾਲ ਮਾਸ ਨਹੀਂ ਵੇਚਣਗੇ। ਉਨ੍ਹਾਂ ਖੁਲਾਸਾ ਕੀਤਾ ਕਿ ਪਹਿਲੇ ਦਿਨ ਤੋਂ ਹੀ ਇਸਲਾਮਵਾਦੀ ਉਨ੍ਹਾਂ ਨੂੰ ਹਲਾਲ ਮਾਸ ਨਾ ਪਰੋਸਣ ਲਈ ਮਾੜੀਆਂ ਸਮੀਖਿਆਵਾਂ ਦੇ ਰਹੇ ਹਨ। ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਪੋਸਟ ਵਿੱਚ ਕਿਹਾ, "ਮਾਣ ਨਾਲ, ਮੈਂ ਹਲਾਲ ਨਹੀਂ ਵੇਚਦਾ, ਅਤੇ ਇਸ ਕਾਰਨ ਨਸਲੀ ਭਾਈਚਾਰੇ ਦੇ ਬਹੁਤ ਸਾਰੇ ਵਿਅਕਤੀ ਨਾਖੁਸ਼ ਹਨ ਅਤੇ ਜਾਅਲੀ ਸਮੀਖਿਆਵਾਂ ਪੋਸਟ ਕਰ ਰਹੇ ਹਨ। ਰੰਗਰੇਜ਼ ਰੈਸਟੋਰੈਂਟ ਤਸੀਹੇ ਦਿੱਤੇ ਜਾਨਵਰਾਂ ਦੀ ਕੀਮਤ 'ਤੇ ਨਹੀਂ ਚੱਲੇਗਾ।"
ਹਰਮਨ ਸਿੰਘ ਕਪੂਰ ਯੂਕੇ 'ਚ ਰਹਿੰਦੇ ਭਾਰਤੀ ਮੂਲ ਦੇ ਇੱਕ ਸਿੱਖ ਕਾਰਕੁੰਨ ਅਤੇ ਇੱਕ ਰੈਸਟੋਰੈਂਟ ਮਾਲਕ ਹਨ। ਹੈ। ਉਹ ਯੂਕੇ ਵਿੱਚ ਇੱਕ ਮਜ਼ਬੂਤ ਖਾਲਿਸਤਾਨੀ ਵਿਰੋਧੀ ਆਵਾਜ਼ ਰਹੇ ਹਨ। ਸ਼ਾਇਦ ਇਸੇ ਲਈ ਸਾਲ 2023 ਵਿੱਚ, ਖਾਲਿਸਤਾਨ ਅੰਦੋਲਨ ਦੀ ਆਲੋਚਨਾ ਕਰਨ ਤੋਂ ਬਾਅਦ ਉਨ੍ਹਾਂ ਦੀ ਕਾਰ 'ਤੇ ਗੋਲੀ ਚਲਾਈ ਗਈ ਸੀ ਅਤੇ ਭੰਨ–ਤੋੜ ਵੀ ਕੀਤੀ ਗਈ ਸੀ।