ਅਮਰੀਕਾ ’ਚ ਸੜਕ ’ਤੇ ਗਤਕਾ ਖੇਡ ਰਹੇ ਪੰਜਾਬੀ ਮੁੰਡੇ ਨੂੰ ਪੁਲਿਸ ਨੇ ਮਾਰੀ ਗੋਲੀ

ਅਮਰੀਕਾ ਦੀ ਪੁਲਿਸ ਨੇ ਰੋਡ ਵਿਚਾਲੇ ਗਤਕਾ ਖੇਡ ਰਹੇ ਇਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦਰਅਸਲ ਪੁਲਿਸ ਉਸ ਨੂੰ ਵਾਰ ਵਾਰ ਰੋਡ ਵਿਚਾਲੇ ਗਤਕਾ ਖੇਡਣ ਤੋਂ ਰੋਕ ਰਹੀ ਸੀ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ।

Update: 2025-08-29 15:41 GMT

ਲਾਸ ਏਂਜਲਸ : ਅਮਰੀਕਾ ਦੀ ਪੁਲਿਸ ਨੇ ਰੋਡ ਵਿਚਾਲੇ ਗਤਕਾ ਖੇਡ ਰਹੇ ਇਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦਰਅਸਲ ਪੁਲਿਸ ਉਸ ਨੂੰ ਵਾਰ ਵਾਰ ਰੋਡ ਵਿਚਾਲੇ ਗਤਕਾ ਖੇਡਣ ਤੋਂ ਰੋਕ ਰਹੀ ਸੀ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ। 

ਅਮਰੀਕਾ ਦੇ ਲਾਸ ਏਂਜਲਸ ਵਿਖੇ ਇਕ 35 ਸਾਲਾ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੀ ਪੁਲਿਸ ਗੋਲੀਬਾਰੀ ਦੌਰਾਨ ਮੌਤ ਹੋ ਗਈ। ਦਰਅਸਲ ਗੁਰਪ੍ਰੀਤ ਸਿੰਘ ਹੱਥ ਵਿਚ ਖੰਡਾ ਲੈ ਕੇ ਰੋਡ ਦੇ ਵਿਚਾਲੇ ਗਤਕਾ ਖੇਡ ਰਿਹਾ ਸੀ। ਪੁਲਿਸ ਦਾ ਕਹਿਣਾ ਏ ਕਿ ਉਸ ਨੂੰ ਲੱਗਿਆ ਕਿ ਉਹ ਧਾਰਦਾਰ ਹਥਿਆਰ ਨਾਲ ਕਿਸੇ ’ਤੇ ਹਮਲਾ ਕਰ ਰਿਹਾ ਹੈ, ਪੁਲਿਸ ਨੇ ਕਈ ਵਾਰ ਉਸ ਨੂੰ ਹਥਿਆਰ ਸੁੱਟਣ ਲਈ ਆਖਿਆ ਪਰ ਗੁਰਪ੍ਰੀਤ ਸਿੰਘ ਜਦੋਂ ਪੁਲਿਸ ਦਾ ਆਦੇਸ਼ ਨਹੀਂ ਮੰਨਿਆ ਤਾਂ ਪੁਲਿਸ ਨੇ ਉਸ ਦੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।


ਜਾਣਕਾਰੀ ਅਨੁਸਾਰ ਇਹ ਘਟਨਾ ਬੇਸ਼ੱਕ 13 ਜੁਲਾਈ ਸਵੇਰ ਦੀ ਦੱਸੀ ਜਾ ਰਹੀ ਐ ਪਰ ਪੁਲਿਸ ਵੱਲੋਂ ਇਸ ਦਾ ਬਾਡੀਕੈਮ ਵੀਡੀਓ ਹੁਣ ਜਾਰੀ ਕੀਤਾ ਗਿਆ ਏ, ਜਿਸ ਤੋਂ ਬਾਅਦ ਮਾਮਲਾ ਕਾਫ਼ੀ ਚਰਚਾ ਵਿਚ ਆ ਚੁੱਕਿਆ ਏ। ਜਾਣਕਾਰੀ ਅਨੁਸਾਰ ਪੁਲਿਸ ਨੂੰ 13 ਜੁਲਾਈ ਦੀ ਸਵੇਰ ਫ਼ੋਨ ’ਤੇ ਸੂਚਨਾ ਮਿਲੀ ਸੀ ਕਿ ਓਲੰਪਿਕ ਬੁਲੇਵਾਰਡ ਦੇ ਨੇੜੇ ਇਕ ਵਿਅਕਤੀ ਤਲਵਾਰ ਵਰਗੀ ਕੋਈ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਏ, ਜਦੋਂ ਪੁਲਿਸ ਪੁੱਜੀ ਤਾਂ ਗੁਰਪ੍ਰੀਤ ਸਿੰਘ ਨੀਲੀ ਦਸਤਾਰ, ਬਨਿਆਨ ਅਤੇ ਸ਼ਾਰਟਸ ਪਹਿਨ ਕੇ ਸੜਕ ’ਤੇ ਅਜ਼ੀਬ ਹਰਕਤਾਂ ਕਰ ਰਿਹਾ ਸੀ।


ਪੁਲਿਸ ਦਾ ਕਹਿਣਾ ਏ ਕਿ ਇਸੇ ਦੌਰਾਨ ਗੁਰਪ੍ਰੀਤ ਨੇ ਤਲਵਾਰ ਨਾਲ ਆਪਣੀ ਜੀਭ ਵੀ ਜ਼ਖ਼ਮੀ ਕਰ ਲਈ। ਪੁਲਿਸ ਦੇ ਮੁਤਾਬਕ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪਹਿਲਾਂ ਬੋਤਲ ਸੁੱਟੀ ਅਤੇ ਫਿਰ ਕਾਰ ਵਿਚ ਬੈਠ ਗਿਆ ਅਤੇ ਕਾਰ ਤੇਜ਼ ਰਫ਼ਤਾਰ ਨਾਲ ਭਜਾ ਲਈ ਅਤੇ ਕਈ ਗੱਡੀਆਂ ਨੂੰ ਟੱਕਰ ਵੀ ਮਾਰ ਦਿੱਤੀ। ਇਸ ਦੌਰਾਨ ਵੀ ਉਹ ਕਾਰ ਦੀ ਖਿੜਕੀ ਵਿਚੋਂ ਤਲਵਾਰ ਲਹਿਰਾ ਰਿਹਾ ਸੀ। ਪੁਲਿਸ ਦਾ ਕਹਿਣਾ ਏ ਕਿ ਜਦੋਂ ਉਹ ਤਲਵਾਰ ਲੈ ਕੇ ਉਨ੍ਹਾਂ ’ਤੇ ਹਮਲਾ ਕਰਨ ਲੱਗਿਆ ਤਾਂ ਮਜਬੂਰੀ ਵਿਚ ਉਨ੍ਹਾਂ ਨੂੰ ਗੋਲੀ ਚਲਾਉਣੀ ਪਈ। ਹਾਲਾਂਕਿ ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਥੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਏ ਕਿ ਜਦੋਂ ਕਾਰਵਾਈ ’ਤੇ ਸਵਾਲ ਉਠਣ ਲੱਗੇ ਤਾਂ ਉਨ੍ਹਾਂ ਨੂੰ ਇਹ ਵੀਡੀਓ ਜਾਰੀ ਕਰਨੀ ਪਈ।


ਉਧਰ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਏ ਕਿ ਗੁਰਪ੍ਰੀਤ ਸਿੰਘ ਕੋਲ ਖੰਡਾ ਸੀ ਜੋ ਗਤਕਾ ਕਲਾ ਦਾ ਅਹਿਮ ਹਿੱਸਾ ਏ ਜੋ ਆਮ ਤੌਰ ’ਤੇ ਧਾਰਮਿਕ ਪ੍ਰੋਗਰਾਮਾਂ ਵਿਚ ਪ੍ਰਦਰਸ਼ਿਤ ਕੀਤਾ ਜਾਂਦਾ ਏ। ਉਨ੍ਹਾਂ ਦਾ ਕਹਿਣਾ ਏ ਕਿ ਪੁਲਿਸ ਨੇ ਗੁਰਪ੍ਰੀਤ ਦੀ ਸੱਭਿਆਚਾਰਕ ਪ੍ਰੰਪਰਾ ਅਤੇ ਗਤਕੇ ਦੀ ਸਹੀ ਸਮਝ ਨਹੀਂ ਦਿਖਾਈ, ਜਦਕਿ ਪੁਲਿਸ ਵਾਰ ਵਾਰ ਇਹ ਗੱਲ ਵੀ ਆਖ ਰਹੀ ਐ ਕਿ ਗੁਰਪ੍ਰੀਤ ਸਿੰਘ ਆਮ ਲੋਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਸੀ, ਜਿਸ ਕਰਕੇ ਇਹ ਕਦਮ ਉਠਾਉਣਾ ਪਿਆ।

Tags:    

Similar News