ਅਰਜਨਟੀਨਾ ‘ਚ 7.5 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ : ਸੂਨਾਮੀ ਦੀ ਚੇਤਾਵਨੀ
ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਵਿੱਚ 7.5 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਇਸ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਆਇਆ। ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਦੱਖਣੀ ਰਾਜ ਉਸ਼ੁਆਇਆ ਤੋਂ 222 ਕਿਲੋਮੀਟਰ ਦੂਰ ਸਮੁੰਦਰ ਵਿੱਚ ਡਰੇਕ ਪੈਸੇਜ ਵਿੱਚ ਸੀ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ।
ਅਰਜਨਟੀਨਾ : ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਵਿੱਚ 7.5 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਇਸ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਆਇਆ। ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਦੱਖਣੀ ਰਾਜ ਉਸ਼ੁਆਇਆ ਤੋਂ 222 ਕਿਲੋਮੀਟਰ ਦੂਰ ਸਮੁੰਦਰ ਵਿੱਚ ਡਰੇਕ ਪੈਸੇਜ ਵਿੱਚ ਸੀ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ।
ਦੱਸ ਦੇਈਏ ਕਿ ਡਰੇਕ ਪੈਸੇਜ ਦੱਖਣੀ ਅਮਰੀਕਾ ਦੇ ਕੇਪ ਹੌਰਨ, ਚਿਲੀ, ਅਰਜਨਟੀਨਾ ਅਤੇ ਅੰਟਾਰਕਟਿਕਾ ਦੇ ਦੱਖਣੀ ਸ਼ੈਟਲੈਂਡ ਟਾਪੂਆਂ ਵਿਚਕਾਰ ਸਮੁੰਦਰੀ ਖੇਤਰ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਜਾਣ ਲਈ ਕਿਹਾ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਅਰਜਨਟੀਨਾ ਵਿੱਚ ਵੀ 5.8 ਤੀਬਰਤਾ ਦਾ ਭੂਚਾਲ ਆਇਆ ਸੀ।
ਅਰਜਨਟੀਨਾ ਦੇ ਗੁਆਂਢੀ ਦੇਸ਼ ਚਿਲੀ ਨੇ ਵੀ ਭੂਚਾਲ ਤੋਂ ਬਾਅਦ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਚਿਲੀ ਦੀ ਰਾਸ਼ਟਰੀ ਆਫ਼ਤ ਸੇਵਾ ਨੇ ਪੂਰੇ ਦੱਖਣੀ ਤੱਟ ਨੂੰ ਖਾਲੀ ਕਰਵਾਉਣ ਦੀ ਮੰਗ ਕੀਤੀ ਹੈ। ਇਸ ਲਈ ਸਥਾਨਕ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ। ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਅਗਲੇ ਘੰਟੇ ਦੇ ਅੰਦਰ ਇੱਕ ਹੋਰ ਚੇਤਾਵਨੀ ਜਾਰੀ ਕਰੇਗੀ।