ਰੂਸ ਪੁੱਜੇ ਪੀਐਮ ਮੋਦੀ, ਅਮਰੀਕਾ ਨੂੰ ਪਈਆਂ ਭਾਜੜਾਂ

ਯੂਕ੍ਰੇਨ ਜੰਗ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਪਹੁੰਚ ਗਏ ਨੇ, ਜਿੱਥੇ ਮਾਸਕੋ ਦੇ ਵਨੁਕੋਵੋ 2 ਕੌਮਾਂਤਰੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਗਾਰਡ ਆਫ਼ ਆਨਰ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ, ਇਸ ਦੌਰਾਨ ਰੂਸੀ ਫ਼ੌਜ ਵੱਲੋਂ ਭਾਰਤੀ ਰਾਸ਼ਟਰੀ ਗੀਤ ਦੀ ਧੁੰਨ ਵੀ ਵਜਾਈ ਗਈ। ਪੀਐਮ ਮੋਦੀ ਇੱਥੇ 22ਵੇਂ ਭਾਰਤ ਰੂਸ ਸਾਲਾਨਾ ਸੰਮੇਲਨ ਵਿਚ ਹਿੱਸਾ

Update: 2024-07-08 14:22 GMT

ਮਾਸਕੋ : ਯੂਕ੍ਰੇਨ ਜੰਗ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਪਹੁੰਚ ਗਏ ਨੇ, ਜਿੱਥੇ ਮਾਸਕੋ ਦੇ ਵਨੁਕੋਵੋ 2 ਕੌਮਾਂਤਰੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਗਾਰਡ ਆਫ਼ ਆਨਰ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ, ਇਸ ਦੌਰਾਨ ਰੂਸੀ ਫ਼ੌਜ ਵੱਲੋਂ ਭਾਰਤੀ ਰਾਸ਼ਟਰੀ ਗੀਤ ਦੀ ਧੁੰਨ ਵੀ ਵਜਾਈ ਗਈ। ਪੀਐਮ ਮੋਦੀ ਇੱਥੇ 22ਵੇਂ ਭਾਰਤ ਰੂਸ ਸਾਲਾਨਾ ਸੰਮੇਲਨ ਵਿਚ ਹਿੱਸਾ ਲੈਣਗੇ ਅਤੇ ਅੱਜ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਉਨ੍ਹਾਂ ਦਾ ਪ੍ਰਾਈਵੇਟ ਡਿਨਰ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੂਸ ਪਹੁੰਚ ਚੁੱਕੇ ਨੇ। ਇਹ ਪਹਿਲਾ ਮੌਕਾ ਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕ੍ਰੇਨ ਜੰਗ ਤੋਂ ਬਾਅਦ ਰੂਸ ਦਾ ਦੌਰਾ ਕਰ ਰਹੇ ਨੇ। ਇਸ ਤੋਂ ਪਹਿਲਾਂ ਉਨ੍ਹਾਂ ਸਾਲ 2019 ਵਿਚ ਰੂਸ ਗਏ ਸੀ। ਮੋਦੀ ਅਤੇ ਵਲਾਦੀਮੀਰ ਪੁਤਿਨ ਦੀ ਆਖ਼ਰੀ ਮੁਲਾਕਾਤ ਸਾਲ 2022 ਵਿਚ ਉਜ਼ਬੇਕਿਸਤਾਨ ਦੀ ਰਾਜਧਾਨੀ ਸਮਰਕੰਦ ਵਿਚ ਐਸਸੀਓ ਸਮਿੱਟ ਦੌਰਾਨ ਹੋਈ ਸੀ। ਪੁਤਿਨ 2023 ਵਿਚ ਭਾਰਤ ਵਿਚ ਹੋਏ ਜੀ 20 ਸੰਮੇਲਨ ਵਿਚ ਸ਼ਾਮਲ ਨਹੀਂ ਹੋਏ ਸੀ। ਪੀਐਮ ਮੋਦੀ ਨੇ ਰੂਸ ਪਹੁੰਚਦਿਆਂ ਹੀ ਐਕਸ ’ਤੇ ਆਪਣੀ ਪੋਸਟ ਸਾਂਝੀ ਕੀਤੀ ਅਤੇ ਲਿਖਿਆ ‘‘ਮਾਸਕੋ ਪਹੁੰਚ ਚੁੱਕਿਆ ਹਾਂ।

ਉਮੀਦ ਐ ਕਿ ਦੋਵੇਂ ਦੇਸ਼ਾਂ ਦੇ ਵਿਚਕਕਾਰ ਰਣਨੀਤਕ ਸਾਂਝੇਦਾਰੀ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ। ਰੂਸ ਮਾਸਕੋ ਦੇ ਵਿਚਕਾਲੇ ਮਜ਼ਬੂਤ ਸਬੰਧਾਂ ਨਾਲ ਦੋਵੇਂ ਦੇਸ਼ਾਂ ਦੀ ਜਨਤਾ ਨੂੰ ਫ਼ਾਇਦਾ ਮਿਲੇਗਾ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕੋ ਵਿਚ ਹੋਟਲ ਕਾਰਲਟਨ ਵਿਖੇ ਪਹੁੰਚੇ, ਜਿੱਥੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਤਿਰੰਗਾ ਲੈਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪੀਐਮ ਮੋਦੀ ਨੇ ਵੀ ਹੱਥ ਹਿਲਾ ਕੇ ਭਾਰਤੀ ਲੋਕਾਂ ਦਾ ਸਵਾਗਤ ਕਬੂਲਿਆ।

ਪੀਐਮ ਮੋਦੀ ਦਾ ਰੂਸ ਦੌਰਾ ਅਜਿਹੇ ਸਮੇਂ ਹੋ ਰਿਹਾ ਏ, ਜਦੋਂ ਅਮਰੀਕਾ ਵਿਚ ਨਾਟੋ ਸਮਿੱਟ ਸ਼ੁਰੂ ਹੋਣ ਜਾ ਰਹੀ ਐ। ਵਿਦੇਸ਼ ਮੰਤਰਾਲੇ ਨੂੰ ਬਿਆਨ ਜਾਰੀ ਕਰਕੇ ਸਫ਼ਾਈ ਦੇਣੀ ਪਈ ਕਿ ਪੀਐਮ ਮੋਦੀ ਦੇ ਰੂਸ ਦੌਰੇ ਦਾ ਨਾਟੋ ਸਮਿੱਟ ਨਾਲ ਕੋਈ ਮਤਲਬ ਨਹੀਂ। ਦਰਅਸਲ ਯੂਕ੍ਰੇਨ ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਰੂਸ ਯੂਰਪ ਵਿਚ ਥੋੜ੍ਹਾ ਅਲੱਗ ਥਲੱਗ ਪੈ ਗਿਆ ਸੀ, ਪਰ ਹੁਣ ਉਸ ਨੂੰ ਚੀਨ ਅਤੇ ਭਾਰਤ ਦਾ ਸਾਥ ਮਿਲ ਚੁੱਕਿਆ ਏ। ਹਾਲਾਂਕਿ ਭਾਰਤ ਰੂਸ ਦੇ ਮਾਮਲੇ ਵਿਚ ਆਪਣਾ ਸਟੈਂਡ ਨਿਊਟਰਲ ਰੱਖਣਾ ਚਾਹੁੰਦਾ ਏ। ਇਸ ਦੇ ਬਾਵਜੂਦ ਪੂਰੀ ਦੁਨੀਆ ਖ਼ਾਸ ਕਰਕੇ ਪੱਛਮੀ ਦੇਸ਼ਾਂ ਦੀ ਮੋਦੀ ਦੇ ਰੂਸ ਦੌਰੇ ’ਤੇ ਨਜ਼ਰ ਬਣੀ ਹੋਈ ਐ।

ਭਾਰਤ ਅਤੇ ਰੂਸ ਦੇ ਵਿਚਕਾਰ ਯੂਕ੍ਰੇਨ ਜੰਗ ਤੋਂ ਬਾਅਦ ਵਪਾਰ ਤੇਜ਼ੀ ਨਾਲ ਵਧਿਆ, ਜਿਸ ਵਿਚ ਵੱਡਾ ਹਿੱਸਾ ਭਾਰਤ ਵੱਲੋਂ ਖ਼ਰੀਦੇ ਜਾ ਰਹੇ ਕੱਚੇ ਤੇਲ ਦਾ ਏ। ਵਿੱਤੀ ਸਾਲ 2023-24 ਵਿਚ ਭਾਰਤ ਨੇ 45.4 ਲੱਖ ਕਰੋੜ ਦਾ ਕੱਚਾ ਤੇਲ ਖ਼ਰੀਦਿਆ ਸੀ। ਵਿੱਤੀ ਸਾਲ 2023-24 ਵਿਚ ਦੋਵੇਂ ਦੇਸ਼ਾਂ ਵਿਚਾਲੇ 54 ਲੱਖ ਕਰੋੜ ਰੁਪਏ ਦਾ ਵਪਾਰ ਹੋਇਆ ਸੀ, ਜਿਸ ਵਿਚ ਭਾਰਤ ਨੇ ਰੂਸ ਨੂੰ ਸਿਰਫ਼ 3.3 ਲੱਖ ਕਰੋੜ ਦਾ ਨਿਰਯਾਤ ਕੀਤਾ ਸੀ। ਹੁਣ ਪੀਐਮ ਮੋਦੀ ਦੀ ਇਸ ਯਾਤਰਾ ਨਾਲ ਦੋਵੇਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਜ਼ਿਆਦਾ ਮਜ਼ਬੂਤ ਹੋਣ ਦੀ ਉਮੀਦ ਐ।

Tags:    

Similar News