ਯੂ.ਕੇੇ. ਜਾਣ ਲਈ ਕੈਨੇਡਾ ਅਤੇ ਅਮਰੀਕਾ ਵਾਲਿਆਂ ਲਈ ਪਰਮਿਟ ਲਾਜ਼ਮੀ
ਕੈਨੇਡੀਅਨ ਅਤੇ ਯੂ.ਐਸ. ਪਾਸਪੋਰਟ ਧਾਰਕਾਂ ਨੂੰ ਹੁਣ ਯੂ.ਕੇ. ਦੇ ਟਰੈਵਲ ਪਰਮਿਟ ਵਾਸਤੇ 18 ਡਾਲਰ ਖਰਚ ਕਰਨੇ ਹੋਣਗੇ।;
ਲੰਡਨ : ਕੈਨੇਡੀਅਨ ਅਤੇ ਯੂ.ਐਸ. ਪਾਸਪੋਰਟ ਧਾਰਕਾਂ ਨੂੰ ਹੁਣ ਯੂ.ਕੇ. ਦੇ ਟਰੈਵਲ ਪਰਮਿਟ ਵਾਸਤੇ 18 ਡਾਲਰ ਖਰਚ ਕਰਨੇ ਹੋਣਗੇ। ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ ਅਧੀਨ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰ ਛੇ ਮਹੀਨੇ ਤੱਕ ਯੂ.ਕੇ. ਵਿਚ ਰਹਿ ਸਕਦੇ ਹਨ ਜੋ ਆਨਲਾਈਨ ਐਪਲੀਕੇਸ਼ਨ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਯੂ.ਕੇ. ਸਰਕਾਰ ਵੱਲੋਂ ਉਨ੍ਹਾਂ 40 ਮੁਲਕਾਂ ਦੇ ਬਾਸ਼ਿੰਦਿਆਂ ਨੂੰ ਟ੍ਰੈਵਲ ਪਰਮਿਟ ਦਾ ਪਾਬੰਦ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਵੀਜ਼ਾ ਮੁਕਤ ਸਫ਼ਰ ਦੀ ਸਹੂਲਤ ਮਿਲੀ ਹੋਈ ਸੀ।
ਨਵੇਂ ਨਿਯਮ ਹੋਏ ਲਾਗੂ, 18 ਡਾਲਰ ਫੀਸ ਵੀ ਅਦਾ ਕਰਨੀ ਹੋਵੇਗੀ
ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ ਦੀ ਮਿਆਦ ਦੋ ਸਾਲ ਹੋਵੇਗੀ ਅਤੇ ਪਾਸਪੋਰਟ ਦੀ ਮਿਆਦ ਨਾਲ ਵੀ ਇਸ ਨੂੰ ਜੋੜਿਆ ਗਿਆ ਹੈ। ਯੂ.ਕੇ. ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਪ੍ਰਬੰਧ ਵਧੇਰੇ ਮਜ਼ਬੂਤ ਕਰਨ ਦੇ ਇਰਾਦੇ ਨਾਲ ਈ.ਟੀ.ਏ. ਦੀ ਸ਼ਰਤ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਜਾਂ ਅਮਰੀਕਾ ਦੇ ਲੋਕਾਂ ਨੂੰ ਯੂ.ਕੇ. ਵਿਚ ਸੈਰ ਸਪਾਟੇ ਵਾਸਤੇ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਬਿਜ਼ਨਸ ਵੀਜ਼ਾ ਜਾਂ ਵਰਕ ਪਰਮਿਟ ਬਕਾਇਦਾ ਤੌਰ ’ਤੇ ਨਿਯਮਾਂ ਮੁਤਾਬਕ ਹੀ ਲੈਣਾ ਪੈਂਦਾ ਹੈ। ਟਰੈਵਲ ਪਰਮਿਟ ਦੀ ਅਰਜ਼ੀ ਤਿੰਨ ਦਿਨਾਂ ਵਿਚ ਪ੍ਰੋਸੈਸ ਕੀਤੀ ਜਾਵੇਗੀ ਅਤੇ ਕੁਝ ਹਾਲਾਤ ਵਿਚ ਵੱਧ ਸਮਾਂ ਵੀ ਲੱਗ ਸਕਦਾ ਹੈ।