ਹੁਣ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਇਟਲੀ 'ਚ ਲੱਗੇ ਡਿਜੀਟਲ ਬੋਰਡ

ਇਟਲੀ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿਸੇ ਸ਼ਹਿਰ ਵਿੱਚ ਮਹਾਨ ਸਿੱਖ ਇਤਿਹਾਸ ਦੀਆਂ ਬਾਤਾਂ ਪਾਉਂਦੇ ਕੋਈ ਡੀਜੀਟਲ ਬੋਰਡ ਲੱਗੇ ਹੋਣ ਜਿਹਨਾਂ ਨੂੰ ਦੇਖ ਹਰ ਰਾਹਗੀਰਾਂ ਦੇ ਨਾਲ-ਨਾਲ ਸਿੱਖ ਭਾਈਚਾਰਾ ਵੀ ਪੁੱਛਦਾ ਹੈ ਕਿ ਇਹਨਾਂ ਬੋਰਡ ਦੀ ਸੇਵਾ ਕਿਸ ਸੇਵਾਦਾਰ ਨੇ ਕੀਤੀ। ਇਟਲੀ ਦੇ ਵੈਨੇਤੋ ਸੂਬੇ ਦੇ ਸ਼ਹਿਰ ਆਰਜੀਨੀਆਨੋ (ਵਿਸੈਂਚਾ) ਵਿਖੇ ਪਹਿਲਾਂ ਸ਼ਹੀਦੀ ਦਿਹਾੜਿਆਂ ਨਾਲ ਸਬੰਧ ਡੀਜੀਟਲ ਬੋਰਡਾਂ...;

Update: 2024-12-31 14:05 GMT

ਰੋਮ (ਇਟਲੀ) :  ਇਟਲੀ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿਸੇ ਸ਼ਹਿਰ ਵਿੱਚ ਮਹਾਨ ਸਿੱਖ ਇਤਿਹਾਸ ਦੀਆਂ ਬਾਤਾਂ ਪਾਉਂਦੇ ਕੋਈ ਡੀਜੀਟਲ ਬੋਰਡ ਲੱਗੇ ਹੋਣ ਜਿਹਨਾਂ ਨੂੰ ਦੇਖ ਹਰ ਰਾਹਗੀਰਾਂ ਦੇ ਨਾਲ-ਨਾਲ ਸਿੱਖ ਭਾਈਚਾਰਾ ਵੀ ਪੁੱਛਦਾ ਹੈ ਕਿ ਇਹਨਾਂ ਬੋਰਡ ਦੀ ਸੇਵਾ ਕਿਸ ਸੇਵਾਦਾਰ ਨੇ ਕੀਤੀ। ਇਟਲੀ ਦੇ ਵੈਨੇਤੋ ਸੂਬੇ ਦੇ ਸ਼ਹਿਰ ਆਰਜੀਨੀਆਨੋ (ਵਿਸੈਂਚਾ) ਵਿਖੇ ਪਹਿਲਾਂ ਸ਼ਹੀਦੀ ਦਿਹਾੜਿਆਂ ਨਾਲ ਸਬੰਧ ਡੀਜੀਟਲ ਬੋਰਡਾਂ ਉਪੱਰ ਲੱਗੀਆਂ ਸਿੱਖ ਧਰਮ ਦੇ ਮਹਾਨ ਸ਼ਹੀਦਾਂ ਦੀਆਂ ਫੋਟੋ ਨੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ ਤੇ ਹੁਣ ਇਸ ਸ਼ਹਿਰ ਵਿੱਚ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਦੇ 556 ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੱਗਾ ਡੀਜੀਟਲ ਬੋਰਡ ਹਰ ਆਉਣ ਜਾਣ ਵਾਲੀ ਸਿੱਖ ਸੰਗਤ ਅੰਦਰ ਸਿੱਖੀ ਪ੍ਰਤੀ ਨਵਾਂ ਜੋਸ਼ ਭਰ ਰਿਹਾ ਹੈ।

ਪਹਿਲਾਂ ਜਦੋਂ ਇਹ ਬੋਰਡ ਲੱਗੇ ਤਾਂ ਕਿਸੇ ਵੀ ਸਿੰਘ ਨੇ ਸੇਵਾ ਕਰਨ ਦੀ ਹਾਮੀ ਨਹੀਂ ਭਰੀ ਪਰ ਸਿੱਖ ਸੰਗਤਾਂ ਚਾਹੁੰਦੀਆਂ ਸਨ ਕਿ ਇਸ ਮਹਾਨ ਕਾਰਜ ਦੀ ਕਿਸ ਸਿੰਘ ਨੇ ਸੇਵਾ ਕੀਤੀ ਹੈ ਉਹ ਅੱਗੇ ਆਵੇ ਤਾਂ ਜੋ ਸੰਗਤ ਉਹਨਾਂ ਦੀ ਇਸ ਸ਼ਲਾਘਾਂਯੋਗ ਕਾਰਨ ਲਈ ਸਨਮਾਨ ਕਰ ਸਕੇ ਪਰ ਕਾਫ਼ੀ ਕੋਸਿ਼ਸ ਕਰਨ ਦੇ ਬਾਅਦ ਵੀ ਕੋਈ ਸੇਵਾਦਾਰ ਅੱਗੇ ਨਹੀਂ ਆਇਆ।

ਜਦੋਂ ਇਸ ਕਾਰਜ ਦੀ ਇਟਲੀ ਦੇ ਚੁਫ਼ੇਰੇ ਗੂੰਜ ਪਈ ਤਾਂ ਸਿੱਖ ਸੰਗਤਾਂ ਨੇ ਇਸ ਕਾਰਜ ਦੀ ਬਹੁਤ ਜਿ਼ਆਦਾ ਸ਼ਲਾਘਾ ਕੀਤੀ ।ਹੁਣ ਫਿਰ ਇਹ ਸੇਵਾ ਜਦੋਂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਬਿਕਰਮਜੀਤ ,ਭਾਈ ਹਰਜੀਤ ਸਿੰਘ ਤੇ ਭਾਈ ਬਰਿੰਦਰ ਸਿੰਘ ਨੇ ਸ਼ਹਿਰ ਆਰਜੀਨੀਆਨੋ ਵਿਖੇ ਦੁਬਾਰਾ ਕੀਤੀ ਤਾਂ ਫਿਰ ਉਹਨਾਂ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਉਹ ਅੱਗੇ ਨਹੀਂ ਆਉਣਾ ਚਾਹੁੰਦੇ।

ਇਹਨਾਂ ਡੀਜੀਟਲ ਬੋਰਡ ਦੁਆਰਾ ਉਹ ਸਿੱਖ ਧਰਮ ਦੀ ਮਹਾਨਤਾ ਦਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਹੋਰ ਦੇਸ਼ਾਂ ਦੇ ਲੋਕ ਜਾਣਨ ਪਰ ਇਹਨਾਂ ਸਿੰਘਾਂ ਨੇ ਇਲੈਕਟ੍ਰਾਨਿਕ ਮੀਡੀਏ ਵਿੱਚ ਆਕੇ ਕੋਈ ਸੌਹਰਤ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਜਿਸ ਨਾਲ ਕੀ ਸਿੱਖੀ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰਨ ਵਾਲਿਆਂ ਇਹਨਾਂ ਸਿੰਘਾਂ ਲਈ ਇਟਲੀ ਦੀਆਂ ਸੰਗਤਾਂ ਵਾਰੇ ਨਿਆਰੇ ਹੋ ਗਈਆਂ ਜਿਹਨਾਂ ਦੇ ਸਿੱਖ ਧਰਮ ਦੇ ਪ੍ਰਚਾਰ ਲਈ ਨਿਵੇਕਲਾ ਕਾਰਜ ਕੀਤਾ ਹੈ।

Tags:    

Similar News