ਤੇਲ ’ਚ ਸਾਊਦੀ ਅਰਬ ਦੀ ਬਾਦਸ਼ਾਹਤ ਪਈ ਕਮਜ਼ੋਰ ! ਕੁਵੈਤ ਤੋਂ ਤੇਲ ਖ਼ਰੀਦਣ ਲਈ ਹੋਇਆ ਮਜਬੂਰ

ਦੁਨੀਆ ਦੇ ਸਭ ਤੋਂ ਵੱਡੇ ਪੈਟਰੋਲੀਅਮ ਉਤਪਾਦਕ ਦੇਸ਼ ਸਾਊਦੀ ਅਰਬ ਨੂੰ ਘਰੇਲੂ ਮੋਰਚੇ ’ਤੇ ਤੇਲ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ।

Update: 2024-07-28 13:36 GMT

ਰਿਆਦ : ਦੁਨੀਆ ਦੇ ਸਭ ਤੋਂ ਵੱਡੇ ਪੈਟਰੋਲੀਅਮ ਉਤਪਾਦਕ ਦੇਸ਼ ਸਾਊਦੀ ਅਰਬ ਨੂੰ ਘਰੇਲੂ ਮੋਰਚੇ ’ਤੇ ਤੇਲ ਦੀ ਕਮੀ ਨਾਲ ਜੂਝਣਾ ਪੈ ਰਿਹਾ ਏ, ਜਿਸ ਕਾਰਨ ਉਸ ਨੂੰ ਖ਼ੁਦ ਤੇਲ ਅਯਾਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਏ। ਦੇਸ਼ ਵਿਚ ਅੱਤ ਦੀ ਗਰਮੀ ਕਾਰਨ ਬਿਜਲੀ ਦੀ ਭਾਰੀ ਮੰਗ ਵਧ ਰਹੀ ਐ, ਜਿਸ ਨੂੰ ਪੂਰਾ ਕਰਨ ਲਈ ਸਾਊਦੀ ਸਰਕਾਰ ਵੱਲੋਂ ਜੁਲਾਈ ਵਿਚ ਕੁਵੈਤ ਤੋਂ ਤੇਲ ਆਯਾਤ ਕੀਤਾ ਗਿਆ ਏ । ਸਾਊਦੀ ਅਰਬ ਨੂੰ ਭਾਵੇਂ ਦੁਨੀਆ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਮੰਨਿਆ ਜਾਂਦੈ ਜੋ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਤੇਲ ਸਪਲਾਈ ਕਰਦਾ ਏ ਪਰ ਮੌਜੂਦਾ ਸਮੇਂ ਸਾਊਦੀ ਨੂੰ ਖ਼ੁਦ ਤੇਲ ਦੀ ਕਮੀ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਏ। ਦਰਅਸਲ ਸਾਊਦੀ ਅਰਬ ਵਿਚ ਮੌਜੂਦਾ ਸਮੇਂ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਨੇ, ਜਿਸ ਦੇ ਚਲਦਿਆਂ ਤੇਲ ਦੀ ਮੰਗ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਏ, ਇਸ ਨੂੰ ਪੂਰਾ ਕਰਨ ਲਈ ਸਾਊਦੀ ਸਰਕਾਰ ਕੁਵੈਤ ਤੋਂ ਤੇਲ ਮੰਗਵਾਇਆ ਗਿਆ ਏ। ਇਸ ਤੋਂ ਪਹਿਲਾਂ ਸਾਲ 2022 ਵਿਚ ਵੀ ਸਾਊਦੀ ਸਰਕਾਰ ਵੱਲੋਂ ਕੁਵੈਤ ਤੋਂ ਤੇਲ ਮੰਗਵਾਇਆ ਗਿਆ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਸਾਊਦੀ ਅਰਬ ਵੱਲੋਂ ਜੁਲਾਈ ਮਹੀਨੇ ਵਿਚ ਕੁਵੈਤ ਤੋਂ 18 ਹਜ਼ਾਰ ਮੀਟ੍ਰਿਕ ਟਨ ਤੋਂ ਜ਼ਿਆਦਾ ਹਾਈ ਸਲਫਰ ਈਂਧਣ ਤੇਲ ਮੰਗਵਾਇਆ ਗਿਆ ਜੋ ਮਈ 2022 ਦੇ ਬਾਅਦ ਤੋਂ ਇਸ ਤਰ੍ਹਾਂ ਦੀ ਪਹਿਲੀ ਖ਼ਰੀਦ ਐ । ਇਸੇ ਬਦਲਾਅ ਦੇ ਕਾਰਨ ਰੂਸੀ ਤੇਲ ਦੀ ਉਪਲਬਧਾ ਵਿਚ ਕਮੀ ਦਰਜ ਕੀਤੀ ਗਈ ਐ ਜੋ ਪਿਛਲੇ ਸਾਲ ਜੁਲਾਈ ਵਿਚ 7 ਲੱਖ 50 ਹਜ਼ਾਰ ਟਨ ਤੋਂ ਘਟ ਕੇ ਜੁਲਾਈ ਵਿਚ ਲਗਭਗ ਚਾਰ ਲੱਖ 41 ਹਜ਼ਾਰ ਟਨ ਰਹਿ ਗਈ ਐ। ਹਾਲਾਂਕਿ ਅਜੇ ਵੀ ਸਾਊਦੀ ਅਰਬ ਦੇ ਕੁੱਲ ਤੇਲ ਆਯਾਤ ਵਿਚ ਰੂਸ ਦੀ ਸਪਲਾਈ ਲਗਭਗ 30 ਫ਼ੀਸਦੀ ਐ। ਰੂਸੀ ਤੇਲ ਨੂੰ ਖ਼ਰੀਦਣ ਲਈ ਮੁਕਾਬਲੇਬਾਜ਼ੀ ਤੇਜ਼ ਹੋ ਗਈ ਐ। ਖ਼ਾਸ ਤੌਰ ’ਤੇ ਭਾਰਤ ਅਤੇ ਚੀਨ ਵਰਗੇ ਖਰੀਦਦਾਰ ਵੀ ਰੂਸੀ ਨੂੰ ਤੇਲ ਮੰਗਵਾ ਰਹੇ ਨੇ, ਜਿਸ ਨਾਲ ਸਾਊਦੀ ਨੂੰ ਕੁਵੈਤ ਵਰਗੇ ਬਦਲਾਂ ਵੱਲ ਦੇਖਣਾ ਪੈ ਰਿਹਾ ਏ। ਰੂਸ ਵੱਡੀ ਮਾਤਰਾ ਵਿਚ ਆਪਣੇ ਦੋਸਤ ਭਾਰਤ ਨੂੰ ਤੇਲ ਭੇਜ ਰਿਹਾ ਏ, ਜਿਸ ਕਾਰਨ ਸਾਊਦੀ ਅਰਬ ਨੂੰ ਰੂਸੀ ਨਿਰਯਾਤ ਘੱਟ ਹੋ ਗਿਆ ਏ । ਸਾਊਦੀ ਸਰਕਾਰ ਦੇ ਲਈ ਕੁਵੈਤੀ ਤੇਲ ਦੀ ਸਪਲਾਈ ਅਗਸਤ ਮਹੀਨੇ ਵਿਚ ਵੀ ਜਾਰੀ ਰਹਿਣ ਦੀ ਸੰਭਾਵਨਾ ਜਾਪ ਰਹੀ ਐ ਕਿਉਂਕਿ ਸਾਊਦੀ ਅਰਬ ਦੀ ਆਰਾਮਕੋ ਟ੍ਰੇਡਿੰਗ ਨੇ ਕੁਵੈਤ ਦੀ ਅਲ ਜੌਰ ਰਿਫਾਇਨਰੀ ਤੋਂ ਇਕ ਲੱਖ 30 ਹਜ਼ਾਰ ਟਲ ਜ਼ਿਆਦਾ ਮਹੀਨ ਸਲਫਰ ਯੂਕਤ ਤੇਲ ਦੇ ਲਈ ਹਾਲ ਹੀ ਵਿਚ ਇਕ ਬੋਲੀ ਵਿਚ ਜਿੱਤ ਹਾਸਲ ਕੀਤੀ ਐ। ਇਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਏ ਕਿ 11 ਅਤੇ 12 ਅਗਸਤ ਨੂੰ ਲੋਡ ਹੋਣ ਵਾਲਾ ਕਾਰਗੋ ਸਿੰਗਾਪੁਰ ਵੀਐਲ ਐਸਐਫਓ ਕੁਟੇਸ਼ਨ ਦੇ ਮੁਕਾਬਲੇ ਲਗਭਗ 8 ਡਾਲਰ ਦੀ ਛੋਟ ’ਤੇ ਕੁਵੈਤ ਦੇ ਫਰੀ ਆਨ ਬੋਰਡ ਦੇ ਆਧਾਰ ’ਤੇ ਕਾਰੋਬਾਰ ਕਰ ਰਿਹਾ ਏ । ਦੱਸ ਦਈਏ ਕਿ ਹੁਣ ਮੌਜੂਦਾ ਸਮੇਂ ਸਾਊਦੀ ਅਰਬ ਤੇਲ ਦੀ ਸਪਲਾਈ ਕਰਕੇ ਨਾ ਸਿਰਫ਼ ਘਰੇਲੂ ਮੰਗ ਨੂੰ ਪੂਰਾ ਕਰ ਰਿਹਾ ਏ ਬਲਕਿ ਇਸ ਨਾਲ ਉਸ ਨੂੰ ਫ਼ਾਇਦਾ ਵੀ ਹੋ ਰਿਹਾ ਏ। ਸਾਊਦੀ ਅਰਬ ਨੇ ਗਰਮੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਜੂਨ 2023 ਰਿਕਾਰਡ ਮਾਤਰਾ ਵਿਚ ਛੋਟ ਵਾਲੇ ਰੂਸੀ ਤੇਲ ਦਾ ਆਯਾਤ ਕੀਤਾ, ਜਦਕਿ ਆਪਣੇ ਖ਼ੁਦ ਦੇ ਉਤਪਾਦਨ ਨੂੰ ਉਚੀਆਂ ਕੀਮਤਾਂ ’ਤੇ ਵੇਚਿਆ,, ਪਰ ਹੁਣ ਰੂਸੀ ਤੇਲ ਦੀ ਸਪਲਾਈ ਘੱਟ ਹੋਣ ਨਾਲ ਸਾਊਦੀ ਅਰਬ ਨੂੰ ਕੁਵੈਤ ਤੋਂ ਤੇਲ ਮੰਗਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਏ।


Tags:    

Similar News