ਟਰੰਪ ਵੱਲੋਂ 6 ਜਨਵਰੀ ਦੇ ਦੋਸ਼ੀਆਂ ਨੂੰ ਮੁਆਫ਼ੀ ਨਾਲ ਸਹਿਮਤ ਨਹੀਂ ਕਾਸ਼ ਪਟੇਲ
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਨਾਮਜ਼ਦ ਮੁਖੀ ਕਾਸ਼ ਪਟੇਲ ਨੇ ਸੈਨੇਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਨਸਲਵਾਦ ਦਾ ਟਾਕਰਾ ਕਰਨਾ ਪਿਆ।;
ਵਾਸ਼ਿੰਗਟਨ : ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਨਾਮਜ਼ਦ ਮੁਖੀ ਕਾਸ਼ ਪਟੇਲ ਨੇ ਸੈਨੇਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਨਸਲਵਾਦ ਦਾ ਟਾਕਰਾ ਕਰਨਾ ਪਿਆ। ਐਫ਼.ਬੀ.ਆਈ. ਡਾਇਰੈਕਟਰ ਵਜੋਂ ਨਿਯੁਕਤੀ ਦੀ ਪ੍ਰਵਾਨਗੀ ਬਾਰੇ ਵੀਰਵਾਰ ਨੂੰ ਸੈਨੇਟ ਵਿਚ ਸੁਣਵਾਈ ਸ਼ੁਰੂ ਹੋਈ ਤਾਂ ਕਾਸ਼ ਪਟੇਲ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ‘ਜੈ ਸ੍ਰੀ ਕਿਸ਼ਨ’ ਬੋਲਦਿਆਂ ਕੀਤੀ। ਸੁਣਵਾਈ ਦੌਰਾਨ ਰਿਪਬਲਿਕਨ ਸੈਨੇਟਰ Çਲੰਡਜ਼ੀ ਗ੍ਰਾਹਮ ਨੇ ਕਾਸ਼ ਪਟੇਲ ਨੂੰ ਪੁੱਛਿਆ ਕਿ ਕੀ ਕਦੇ ਨਸਲਵਾਦ ਦਾ ਟਾਕਰਾ ਕੀਤਾ ਹੈ ਤਾਂ ਉਨ੍ਹਾਂ ਕਿਹਾ ਕਿ ਮੰਦਭਾਗੇ ਤੌਰ ’ਤੇ ਉਹ ਇਨ੍ਹਾਂ ਹਾਲਾਤ ਵਿਚੋਂ ਲੰਘ ਚੁੱਕੇ ਹਨ।
ਐਫ਼.ਬੀ.ਆਈ. ਦੇ ਨਾਮਜ਼ਦ ਮੁਖੀ ਬਾਰੇ ਸੈਨੇਟ ਵਿਚ ਸੁਣਵਾਈ ਸ਼ੁਰੂ
ਕਾਸ਼ ਪਟੇਲ ਨੇ ਦੱਸਿਆ ਕਿ 6 ਜਨਵਰੀ 2021 ਨੂੰ ਕੈਪੀਟਲ ਹਿਲ ’ਤੇ ਹੋਏ ਹਮਲੇ ਬਾਰੇ ਉਨ੍ਹਾਂ ਵੱਲੋਂ ਜਾਂਚ ਕਮੇਟੀ ਅੱਗੇ ਬਿਆਨ ਦਰਜ ਕਰਵਾਏ ਗਏ। ਅਮਰੀਕਾ ਦੀ ਸੰਸਦ ਵੱਲੋਂ ਨਿਜੀ ਜਾਣਕਾਰੀ ਜਨਤਕ ਕਰ ਦਿਤੀ ਗਈ ਜਿਸ ਮਗਰੋਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਸੈਨੇਟ ਵਿਚ ਸੁਣਵਾਈ ਦੌਰਾਨ ਕਾਸ਼ ਪਟੇਲ ਦੇ ਮਾਤਾ-ਪਿਤਾ ਅਤੇ ਹੋਰ ਪਰਵਾਰਕ ਮੈਂਬਰ ਵੀ ਮੌਜੂਦ ਰਹੇ। ਕਾਸ਼ ਪਟੇਲ ਵੱਲੋਂ ਇਸ ਨਿਯੁਕਤੀ ਲਈ ਡੌਨਲਡ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਗਿਆ। ਕੈਪੀਟਲ ਹਿਲ ਮਾਮਲੇ ਵਿਚ ਕਾਸ਼ ਪਟੇਲ ਵੱਲੋਂ ਟਰੰਪ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਜਿਸ ਤਹਿਤ ਤਕਰੀਬਨ ਡੇਢ ਹਜ਼ਾਰ ਦੰਗਾਈਆਂ ਨੂੰ ਮੁਆਫ਼ ਕਰ ਦਿਤਾ ਗਿਆ ਸੀ।
‘ਜੈ ਸ੍ਰੀ ਕਿਸ਼ਨ’ ਬੋਲਦਿਆਂ ਸੰਬੋਧਨ ਕੀਤਾ ਸ਼ੁਰੂ
ਕਾਸ਼ ਪਟੇਲ ਨੂੰ ਸਵਾਲ ਕਰਦਿਆਂ ਡੈਮੋਕ੍ਰੈਟਿਕ ਪਾਰਟੀ ਦੀ ਸੈਨੇਟ ਮੈਂਬਰ ਐਮੀ ਕਲੌਬਿਊਕਰ ਨੇ ਟਿੱਪਣੀ ਕੀਤੀ ਕਿ ਉਹ ਪੰਜ ਘੰਟੇ ਤੱਕ ਸਵਾਲ ਪੁੱਛਣੇ ਪਸੰਦ ਕਰਨਗੇ ਤਾਂ ਇਸ ਦੇ ਜਵਾਬ ਵਿਚ ਕਾਸ਼ ਪਟੇਲ ਨੇ ਕਿਹਾ ਕਿ ਤੁਹਾਡੀ ਕੋਲ ਸਿਰਫ਼ ਦੋ ਮਿੰਟ ਦਾ ਸਮਾਂ ਹੈ।