ਈਰਾਨ ਵੱਲੋਂ ਇਜ਼ਰਾਇਲੀ ਖੁਫ਼ੀਆ ਏਜੰਸੀ ਦਾ ਮੁੱਖ ਦਫ਼ਤਰ ਤਬਾਹ

ਇਜ਼ਰਾਈਲ-ਈਰਾਨ ਜੰਗ ਦੌਰਾਨ ਕਤਲੋ-ਗਾਰਤ ਦਾ ਸਿਲਸਿਲਾ ਜਾਰੀ ਹੈ ਅਤੇ ਜਲਦ ਹੀ ਅਮਰੀਕਾ ਵਿਚ ਜੰਗ ਵਿਚ ਸ਼ਾਮਲ ਹੋ ਰਿਹਾ ਹੈ।

Update: 2025-06-17 12:01 GMT

ਤਹਿਰਾਨ : ਇਜ਼ਰਾਈਲ-ਈਰਾਨ ਜੰਗ ਦੌਰਾਨ ਕਤਲੋ-ਗਾਰਤ ਦਾ ਸਿਲਸਿਲਾ ਜਾਰੀ ਹੈ ਅਤੇ ਜਲਦ ਹੀ ਅਮਰੀਕਾ ਵਿਚ ਜੰਗ ਵਿਚ ਸ਼ਾਮਲ ਹੋ ਰਿਹਾ ਹੈ। ਉਧਰ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਆਰਮੀਨੀਆ ਦੇ ਰਸਤੇ ਈਰਾਨ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ ਜਦਕਿ ਭਾਰਤੀ ਵਿਦਿਆਰਥੀ ਮੁਕੰਮਲ ਤੌਰ ’ਤੇ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਬਾਹਰ ਆ ਚੁੱਕੇ ਹਨ। ਲੜਾਈ ਦੇ ਪੰਜਵੇਂ ਦਿਨ ਈਰਾਨ ਵੱਲੋਂ ਤਲ ਅਵੀਵ ਵਿਖੇ ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਦੇ ਮੁੱਖ ਦਫ਼ਤਰ ’ਤੇ ਹਵਾਈ ਹਮਲੇ ਕੀਤੇ ਗਏ ਅਤੇ ਫੌਜ ਨਾਲ ਸਬੰਧਤ ਖੁਫੀਆ ਏਜੰਸੀ ਅਮਨ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ।

ਜੰਗ ਵਿਚ ਜਲਦ ਸ਼ਾਮਲ ਹੋ ਸਕਦੈ ਅਮਰੀਕਾ

ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਹਮਲਿਆਂ ਦੀ ਤਸਦੀਕ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਵੀਡੀਓਜ਼ ਵਿਚ ਮੋਸਾਦ ਦੇ ਮੁੱਖ ਦਫ਼ਤਰ ਵਿਚ ਧਮਾਕੇ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਇਜ਼ਰਾਇਲੀ ਹਵਾਈ ਹਮਲਿਆਂ ਦੌਰਾਨ ਈਰਾਨ ਦੇ ਫੌਜੀ ਕਮਾਂਡਰ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਮੌਤ ਹੋ ਗਈ। ਸ਼ਾਦਮਾਨੀ ਫੌਜ ਦੀ ਐਮਰਜੰਸੀ ਕਮਾਨ ਦੇ ਮੁਖੀ ਸਨ ਅਤੇ ਚਾਰ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਸੀ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਲੇ ਕਿਹਾ ਕਿ ਉਹ ਈਰਾਨ ਨਾਲ ਗੱਲਬਾਤ ਦੇ ਮੂਡ ਵਿਚ ਨਹੀਂ ਜਦਕਿ ਪਹਿਲਾਂ ਟਰੰਪ ਨੇ ਕਿਹਾ ਕਿਸੀ ਕਿ ਉਹ ਇਜ਼ਰਾਈਲ ਅਤੇ ਈਰਾਨ ਦਾ ਸੰਘਰਸ਼ ਖਤਮ ਕਰਨਾ ਚਾਹੁੰਦੇ ਹਨ। ਟਰੰਪ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਉਹ ਈਰਾਨ ਨਾਲ ਬਹੁਤੀ ਗੱਲਬਾਤ ਕਰਨ ਦੇ ਇੱਛਕ ਨਹੀਂ। ਅਮਰੀਕਾ, ਈਰਾਨ ਨਾਲ ਪ੍ਰਮਾਣੂ ਸਮੱਸਿਆ ਦਾ ਪੱਕਾ ਹੱਲ ਚਾਹੁੰਦਾ ਹੈ ਅਤੇ ਇਸ ਦਾ ਇਕੋ ਇਕ ਰਾਹ ਇਹ ਬਚਦਾ ਕਿ ਈਰਾਨ ਪ੍ਰਮਾਣੂ ਹਥਿਆਰਾਂ ਤੋਂ ਦੂਰ ਹੋ ਜਾਵੇ।

ਭਾਰਤੀ ਵਿਦਿਆਰਥੀਆਂ ਨੂੰ ਆਰਮੀਨੀਆ ਦੇ ਰਸਤੇ ਕੱਢਿਆ

ਇਸੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਿਹਾ ਕਿ ਟੀ.ਵੀ. ਚੈਨਲ ਉਤੇ ਹਮਲਾ ਇਜ਼ਰਾਈਲ ਦੇ ਨਮੋਸ਼ੀ ਨੂੰ ਦਰਸਾਉਂਦਾ ਹੈ। ਨੇਤਨਯਾਹੂ ਸਰਕਾਰ ਡਰਪੋਕ ਹੋ ਚੁੱਕੀ ਹੈ। ਜਦੋਂ ਵੀ ਇਜ਼ਰਾਈਲ ਜੰਗ ਦੇ ਮੈਦਾਨ ਵਿਚ ਅਸਫ਼ਲ ਹੁੰਦਾ ਹੈ ਤਾਂ ਉਨ੍ਹਾਂ ਅਦਾਰਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਅਸਲੀਅਤ ਬਿਆਨ ਕਰਦੇ ਹਨ। ਅਰਾਕਚੀ ਨੇ ਅੱਗੇ ਕਿਹਾ ਕਿ ਇਜ਼ਰਾਈਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਤਾਕਤ ਦੀ ਵਰਤੋਂ ਨਾਲ ਆਪਣਾ ਮਕਸਦ ਪੂਰਾ ਨਹੀਂ ਕਰ ਸਕਦਾ। ਇਥੇ ਦਸਣਾ ਬਣਦਾ ਹੈ ਕਿ ਇਜ਼ਰਾਈਲ ਵੱਲੋਂ ਸੋਮਵਾਰ ਰਾਤ ਤਹਿਰਾਨ ਵਿਖੇ ਸਰਕਾਰੀ ਟੀ.ਵੀ. ਚੈਨਲ ਇਸਲਾਮਿਕ ਰਿਪਬਲਿਕ ਆਫ਼ ਈਰਾਨ ਬਰੌਡਕਾਸਟਿੰਗ ਨਿਊਜ਼ ਚੈਨਲ ਦੇ ਦਫ਼ਤਰ ’ਤੇ ਬੰਬ ਸੁੱਟੇ ਗਏ।

Tags:    

Similar News