Immigration ਵਾਲਿਆਂ ਨੇ ਕਾਬੂ ਕੀਤਾ America ਦਾ ਅਰਬਪਤੀ ਪੰਜਾਬੀ

ਕੈਨੇਡਾ ਅਤੇ ਅਮਰੀਕਾ ਦੇ ਕਰੋੜਪਤੀ ਪੰਜਾਬੀਆਂ ਵਿਚੋਂ ਇਕ ਮੰਨੇ ਜਾਂਦੇ ਅਵਤਾਰ ਸਿੰਘ ਢਿੱਲੋਂ ਨੂੰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਕਾਬੂ ਕਰ ਕੇ ਜੇਲ ਵਿਚ ਡੱਕ ਦਿਤਾ ਹੈ

Update: 2026-01-23 13:44 GMT

ਵਾਸ਼ਿੰਗਟਨ : ਕੈਨੇਡਾ ਅਤੇ ਅਮਰੀਕਾ ਦੇ ਕਰੋੜਪਤੀ ਪੰਜਾਬੀਆਂ ਵਿਚੋਂ ਇਕ ਮੰਨੇ ਜਾਂਦੇ ਅਵਤਾਰ ਸਿੰਘ ਢਿੱਲੋਂ ਨੂੰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਕਾਬੂ ਕਰ ਕੇ ਜੇਲ ਵਿਚ ਡੱਕ ਦਿਤਾ ਹੈ ਜਦਕਿ ਨਸ਼ਾ ਤਸਕਰੀ ਦੇ ਮਾਮਲੇ ਵਿਚ ਜੇਲ ਜਾ ਚੁੱਕੇ ਅਜੇਪਾਲ ਢਿੱਲੋਂ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਮੁਤਾਬਕ ਟਰੰਪ ਸਰਕਾਰ ਵੱਲੋਂ ਅਪਰਾਧੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਵਤਾਰ ਸਿੰਘ ਢਿੱਲੋਂ ਨੂੰ ਕੈਨੇਡਾ ਡਿਪੋਰਟ ਕੀਤਾ ਜਾਵੇਗਾ ਜਾਂ ਇੰਡੀਆ।

ਅਵਤਾਰ ਢਿੱਲੋਂ ਵਿਰੁੱਧ ਡੀ.ਐਚ. ਐਸ. ਨੇ ਲਾਏ ਫਰੌਡ ਦੇ ਦੋਸ਼

ਬੋਸਟਨ ਦੀ ਅਦਾਲਤ ਨੇ ਅਵਤਾਰ ਸਿੰਘ ਢਿੱਲੋਂ ਨੂੰ ਦਸੰਬਰ 2024 ਵਿਚ ਫਰੌਡ ਦੇ ਮਾਮਲੇ ਤਹਿਤ ਚਾਰ ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਵਿਰੁੱਧ ਕੈਨੇਡਾ ਵਿਚ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਚਲਾਇਆ ਜਾ ਚੁੱਕਾ ਹੈ। ਬੋਸਟਨ ਦੇ ਮੁਕੱਦਮੇ ਨਾਲ ਸਬੰਧਤ ਦਸਤਾਵੇਜ਼ਾਂ ਮੁਤਾਬਕ ਅਵਤਾਰ ਸਿੰਘ ਢਿੱਲੋਂ ਨੇ 21 ਲੱਖ ਡਾਲਰ ਦੇ ਸ਼ੇਅਰ ਵੇਚਦਿਆਂ 15 ਲੱਖ ਡਾਲਰ ਦਾ ਮੁਨਾਫ਼ਾ ਹਾਸਲ ਕੀਤਾ ਜਦਕਿ ਇਸ ਦੇ ਸਾਥੀ ਮਾਰਟੀਨੇਜ਼ ਨੂੰ 2 ਲੱਖ ਡਾਲਰ ਦਾ ਮੁਨਾਫ਼ਾ ਹੋਇਆ। ਅਦਾਲਤ ਨੇ ਢਿੱਲੋਂ ਨੂੰ 15 ਲੱਖ ਡਾਲਰ ਵਾਪਸ ਕਰਨ ਦੇ ਹੁਕਮ ਦਿਤੇ ਸਨ। ਅਵਤਾਰ ਸਿੰਘ ਢਿੱਲੋਂ ਨੂੰ 63 ਮਹੀਨੇ ਦੀ ਸਜ਼ਾ ਸੁਣਾਈ ਜਾਣੀ ਸੀ ਪਰ ਗੁਨਾਹ ਕਬੂਲ ਕੀਤੇ ਜਾਣ ਮਗਰੋਂ 18 ਮਹੀਨੇ ਦੀ ਕਟੌਤੀ ਕਰ ਦਿਤੀ ਗਈ।

ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਅਜੇਪਾਲ ਢਿੱਲੋਂ ਵੀ ਹੋਇਆ ਗ੍ਰਿਫ਼ਤਾਰ

ਕੈਲੇਫੋਰਨੀਆ ਦੇ ਲੌਂਗ ਬੀਚ ਵਿਖੇ 12 ਮਿਲੀਅਨ ਡਾਲਰ ਦੇ ਆਲੀਸ਼ਾਨ ਬੰਗਲੇ ਵਿਚ ਰਹਿੰਦਾ ਸੀ। ਟੈਕਸਸ ਦੇ ਬਿਗ ਸਪ੍ਰਿੰਗ ਤੋਂ ਕਾਬੂ ਕੀਤਾ ਅਵਤਾਰ ਢਿੱਲੋਂ ਅਮਰੀਕਾ ਦਾ ਨਾਗਰਿਕ ਨਹੀਂ ਅਤੇ ਇਹ ਗੱਲ ਬੋਸਟਨ ਦੇ ਮੁਕੱਦਮੇ ਦੌਰਾਨ ਸਾਹਮਣੇ ਆਈ ਪਰ ਉਸ ਦੀ ਪਤਨੀ ਦਲਜੀਤ ਬੈਂਸ ਯੂ.ਐਸ. ਸਿਟੀਜ਼ਨ ਦੱਸੀ ਜਾ ਰਹੀ ਹੈ ਜੋ ਅਮਰੀਕਾ ਵਿਚ ਪੀਚ ਕਿੰਗ ਵਜੋਂ ਪ੍ਰਸਿੱਧ ਮਰਹੂਮ ਦੀਦਾਰ ਸਿੰਘ ਬੈਂਸ ਦੀ ਬੇਟੀ ਹੈ। ਦੂਜੇ ਪਾਸੇ ਭੰਗ ਅਤੇ ਕੈਟਾਮੀਨ ਦੀ ਤਸਕਰੀ ਦੇ ਦੋਸ਼ ਹੇਠ ਪੀਸ ਬ੍ਰਿਜ ’ਤੇ ਗ੍ਰਿਫ਼ਤਾਰ ਅਜੇਪਾਲ ਢਿੱਲੋਂ ਨੂੰ ਵੀ ਕੈਨੇਡਾ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਊ ਯਾਰਕ ਦੇ ਬਫ਼ਲੋ ਕਸਬੇ ਨੂੰ ਕੈਨੇਡਾ ਨਾਲ ਜੋੜਨ ਵਾਲੇ ਪੁਲ ਤੋਂ ਲੰਘਦਿਆਂ ਅਜੇਪਾਲ ਢਿੱਲੋਂ ਕੋਲੋਂ 948 ਕਿਲੋ ਕੈਨਾਬਿਸ ਅਤੇ 50 ਕਿਲੋ ਕੈਟਮੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ।

Tags:    

Similar News