America ’ਚ Immigration ਅਫ਼ਸਰਾਂ ਨੂੰ ਮਿਲਿਆ ਨਵਾਂ ਹਥਿਆਰ

ਅਮਰੀਕਾ ਵਿਚ ਆਈਸ ਏਜੰਟਾਂ ਨੂੰ ਬਗੈਰ ਵਾਰੰਟਾਂ ਤੋਂ ਘਰਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਪਹਿਲਾ ਹੱਲਾ ਮੇਨ ਸੂਬੇ ਦੇ ਪੋਰਟਲੈਂਡ ਤੇ ਲੂਈਸਟਨ ਸ਼ਹਿਰਾਂ ਵਿਚ ਸਾਹਮਣੇ ਆਇਆ ਜਿਥੇ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ

Update: 2026-01-22 14:05 GMT

ਪੋਰਟਲੈਂਡ : ਅਮਰੀਕਾ ਵਿਚ ਆਈਸ ਏਜੰਟਾਂ ਨੂੰ ਬਗੈਰ ਵਾਰੰਟਾਂ ਤੋਂ ਘਰਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਪਹਿਲਾ ਹੱਲਾ ਮੇਨ ਸੂਬੇ ਦੇ ਪੋਰਟਲੈਂਡ ਤੇ ਲੂਈਸਟਨ ਸ਼ਹਿਰਾਂ ਵਿਚ ਸਾਹਮਣੇ ਆਇਆ ਜਿਥੇ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ‘ਆਪ੍ਰੇਸ਼ਨ ਕੈਚ ਆਫ਼ ਦਾ ਡੇਅ’ ਅਧੀਨ ਪਹਿਲੇ ਦਿਨ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਫ਼ੋਰਸਮੈਂਟ ਵਾਲੇ ਪ੍ਰਵਾਸੀਆ ਨੂੰ ਬੋਰੀਆਂ ਵਾਂਗ ਗੱਡੀਆਂ ਵਿਚ ਲੱਦ ਕੇ ਲਿਜਾਂਦੇ ਦੇਖੇ ਗਏ। ਪੋਰਟਲੈਂਡ ਅਤੇ ਲੂਈਸਟਨ ਸ਼ਹਿਰ ਦੇ ਪੁਲਿਸ ਅਫ਼ਸਰਾਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਆਈਸ ਦੀ ਕਾਰਵਾਈ ਅਗਲੇ ਕਈ ਦਿਨ ਤੱਕ ਜਾਰੀ ਰਹਿ ਸਕਦੀ ਹੈ। ਦੂਜੇ ਪਾਸੇ ਸੂਬੇ ਵਿਚ ਯੂ.ਐਸ. ਅਟਾਰਨੀ ਦਫ਼ਤਰ ਨੇ ਲੋਕਾਂ ਨੂੰ ਚਿਤਾਵਨੀ ਦਿਤੀ ਹੈ ਕਿ ਜੇ ਕਿਸੇ ਨੇ ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਰੋਸ ਵਿਖਾਵੇ ਕਰਨ ਦਾ ਯਤਨ ਕੀਤਾ ਤਾਂ ਨਤੀਜੇ ਖ਼ਤਰਨਾਕ ਹੋਣਗੇ। ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਪਹਿਲਾਂ ਹੀ ਮਿਨੇਸੋਟਾ ਸੂਬੇ ਵਿਚ ਵੱਡੇ ਪੱਧਰ ’ਤੇ ਰੋਸ ਵਿਖਾਵੇ ਚੱਲ ਰਹੇ ਹਨ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਆਈਸ ਏਜੰਟਾਂ ਦਾ ਹੌਸਲਾ ਵਧਾਉਣ ਅੱਜ ਮਿਨੀਆਪੌਲਿਸ ਦੌਰੇ ’ਤੇ ਜਾ ਰਹੇ ਹਨ।

ਬਗੈਰ ਵਾਰੰਟ ਪ੍ਰਵਾਸੀਆਂ ਨੂੰ ਘਰਾਂ ਵਿਚੋਂ ਘੜੀਸ ਰਹੇ ਆਈਸ ਏਜੰਟ

ਮੀਡੀਆ ਰਿਪੋਰਟਾਂ ਮੁਤਾਬਕ ਬਾਇਡਨ ਸਰਕਾਰ ਵੇਲੇ ਮੇਨ ਸੂਬੇ ਵਿਚ ਹਜ਼ਾਰਾਂ ਰਫ਼ਿਊਜੀ ਪੁੱਜੇ ਅਤੇ ਹੁਣ ਆਈਸ ਵੱਲੋਂ ਉਨ੍ਹਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਧਰ ਪੋਰਟਲੈਂਡ ਤੋਂ ਕੌਂਸਲਰ ਪੀਅਸ ਅਲੀ ਨੇ ਦੋਸ਼ ਲਾਇਆ ਕਿ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਛਾਪਿਆਂ ਬਾਰੇ ਪਤਾ ਲਗਦਿਆਂ ਹੀ ਵੱਡੀ ਗਿਣਤੀ ਵਿਚ ਪ੍ਰਵਾਸੀ ਰੂਪੋਸ਼ ਹੋ ਗਏ ਅਤੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿਤਾ ਹੈ। ਕਈ ਪ੍ਰਵਾਸੀ ਅਜਿਹੇ ਹਨ ਜੋ ਹਸਪਤਾਲਾਂ ਅਤੇ ਸਕੂਲਾਂ ਵਿਚ ਕੰਮ ਕਰਦੇ ਹਨ ਜਿਨ੍ਹਾਂ ਦੀ ਗੈਰਹਾਜ਼ਰੀ ਮਰੀਜ਼ਾਂ ਵਾਸਤੇ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ। ਇਸ ਤੋਂ ਇਲਾਵਾ ਹੋਟਲਾਂ ਦੇ ਮੁਲਾਜ਼ਮਾਂ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਦੀ ਹੈ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਸੂਬੇ ਦੀ ਆਰਥਿਕਤਾ ਨੂੰ ਡਾਵਾਂਡੋਲ ਕਰ ਦੇਵੇਗੀ।

ਮੇਨ ਸੂਬੇ ਦੇ ਪੋਰਟਲੈਂਡ ਅਤੇ ਲੂਈਸਟਨ ਸ਼ਹਿਰ ਵਿਚ ਸੈਂਕੜੇ ਕਾਬੂ

ਦੱਸ ਦੇਈਏ ਕਿ 14 ਲੱਖ ਲੋਕਾਂ ਦੀ ਆਬਾਦੀ ਵਾਲੇ ਮੇਨ ਸੂਬੇ ਵਿਚ ਇੰਮੀਗ੍ਰੇਸ਼ਨ ਛਾਪੇ ਤੇਜ਼ ਹੋਣ ਮਗਰੋਂ ਮੰਨਿਆ ਜਾ ਰਿਹਾ ਹੈ ਕਿ ਟਰੰਪ ਸਰਕਾਰ ਫੜੋ ਫੜੀ ਦੀ ਰਫ਼ਤਾਰ ਦੁੱਗਣੀ ਕਰ ਰਹੀ ਹੈ। ਮਿਨੇਸੋਟਾ ਸੂਬੇ ਵਿਚ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਆਈਸ ਏਜੰਟਾਂ ਨੂੰ ਮੇਨ ਸੂਬੇ ਦੇ ਘਰਾਂ ਵਿਚ ਬਗੈਰ ਕਿਸੇ ਵਾਰੰਟ ਤੋਂ ਦਾਖਲ ਹੋਣ ਦੀ ਇਜਾਜ਼ਤ ਦਿਤੀ ਗਈ ਹੈ। ਇਸ ਤੋਂ ਪਹਿਲਾਂ ਇੰਮੀਗ੍ਰੇਸ਼ਨ ਏਜੰਟਾਂ ਵਾਸਤੇ ਲਾਜ਼ਮੀ ਸੀ ਕਿ ਉਹ ਆਈਸ ਦੀ ਡਿਪਟੀ ਅਸਿਸਟੈਂਟ ਡਾਇਰੈਕਟਰ ਪੈਟ੍ਰੀਸ਼ੀਆ ਹਾਈਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲਵਾਰ ਨੂੰ 50 ਗ੍ਰਿਫਤਾਰੀਆਂ ਕੀਤੀਆਂ ਗਈਆਂ ਅਤੇ ਬੁੱਧਵਾਰ ਨੂੰ ਰਫ਼ਤਾਰ ਵਧਾ ਦਿਤੀ ਗਈ। ਉਧਰ ਪੋਰਟਲੈਂਡ ਦੇ ਸਕੂਲਾਂ ਵਿਚ ਇੰਮੀਗ੍ਰੇਸ਼ਨ ਛਾਪਿਆਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਪਬਲਿਕ ਸਕੂਲਾਂ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਕਿਸੇ ਵੀ ਬਾਹਰ ਸ਼ਖਸ ਨੂੰ ਵਿਦਿਅਕ ਅਦਾਰੇ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗਾ, ਚਾਹੇ ਉਹ ਲਾਅ ਐਨਫ਼ੋਰਸਮੈਂਟ ਅਫ਼ਸਰ ਹੀ ਕਿਉਂ ਨਾ ਹੋਵੇ।

Tags:    

Similar News