ਜੰਗ ਦੇ ਵਿਚਾਲੇ ਈਰਾਨ ਕਿਵੇਂ ਕਮਾ ਰਿਹਾ ਅਰਬਾਂ ਰੁਪਏ, ਹੈਰਾਨ ਕਰਨ ਵਾਲਾ ਸੱਚ
ਦੁਨੀਆ ਦੀ ਤਬਾਹੀ,ਈਰਾਨ ਦੀ ਕਮਾਈ
ਈਰਾਨ ਅਮਰੀਕਾ ਜੰਗ ਭਾਵੇਂ ਤਬਾਹ ਕੁਨ ਨਤੀਜਿਆਂ ਵਿੱਚੋਂ ਗੁਜ਼ਰ ਰਹੀ ਏ ਪਰ ਇਸ ਪੂਰੀ ਜੰਗ ਵਿਚ ਕੁੱਝ ਅਜਿਹੇ ਨੁਕਤੇ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੋ ਬਹੁਤ ਹੀ ਹੈਰਾਨੀਜਨਕ ਅਤੇ ਫ਼ਿਲਮੀ ਲੱਗਦੇ ਨੇ ਪਰ ਹੈ ਅਸਲ ਸਚਾਈ ਕਿਉਂਕਿ ਅਕਸਰ ਸੁਣਿਆ ਏ ਕੇ ਜੰਗ ਹਮੇਸ਼ਾ ਤਬਾਹੀ ਲਿਆਉਂਦੀ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਦੇਸ਼ ਨੂੰ ਜੰਗ ਵਿੱਚ ਸਿਰਫ਼ ਫ਼ਾਇਦਾ ਹੀ ਫ਼ਾਇਦਾ ਹੋ ਰਿਹਾ ਹੋਵੇ? ਚਾਰੇ ਪਾਸੇ ਮਿਸਾਈਲ ਦੇ ਅਟੈਕ ਬੰਬ ਗੋਲੇ ਪਰ ਫਿਰ ਵੀ ਦੇਸ਼ ਦੀ ਲਾਟਰੀ ਲੱਗੀ ਹੋਵੇ ਚਾਂਦੀ ਹੀ ਚਾਂਦੀ ਹੋ ਰਹੀ ਹੋਵੇ ਜੀ ਹਾਂ ਅਜਿਹਾ ਬਿਲਕੁਲ ਹੋ ਰਿਹਾ ਏ ਕਿਉਂਕਿਅਸੀਂ ਅਸੀਂ ਗੱਲ ਕਰ ਰਹੇ ਹਾਂ ਈਰਾਨ ਦੀ।
ਜਿੱਥੇ ਇੱਕ ਪਾਸੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨੇ ਖੇਤਰ ਵਿੱਚ ਤਣਾਅ ਵਧਾ ਦਿੱਤਾ ਹੈ, ਉੱਥੇ ਹੀ ਈਰਾਨ ਨੇ ਇਸ ਮੁਸੀਬਤ ਨੂੰ ਇੱਕ ਸੁਨਹਿਰੀ ਮੌਕੇ ਵਿੱਚ ਬਦਲ ਲਿਆ ਹੈ। ਜਿਵੇਂ ਉਹ ਕਹਿੰਦੇ ਆ ਹੁੰਦੇ ਆ ਹਿੰਦੀ ਚ ਕੇ ਆਪਦਾ ਮੇਂ ਅਪਸਰ ਉਸੇ ਤਰਾਂ ਈਰਾਨ ਅੱਜ ਕਲ ਕੰਮ ਕਰ ਰਿਹਾ ਪਰ ਈਰਾਨ ਨੇ ਜਿਸ ਤਰਾਂ ਮੌਜੂਦਾ ਜਿਓ-ਪੋਲੀਟਿਕਸ ਵਿੱਚ ਆਪਣੇ ਆਪ ਨੂੰ ਸੰਭਾਲਿਆ ਹੈ, ਉਹ ਹੈਰਾਨੀਜਨਕ ਹੈ। ਅਖੀਰ ਜੰਗ ਵਿੱਚ ਈਰਾਨ ਦੀ 'ਚਾਂਦੀ' ਹੀ 'ਚਾਂਦੀ' ਕਿਵੇਂ ਹੋ ਰਹੀ ਏ ! ਖਾਰਗ ਟਰਮੀਨਲ ਰਾਹੀਂ ਕਿਵੇਂ ਹੋ ਰਹੀ ਹੈ ਮੋਟੀ ਕਮਾਈ? ਆਓ ਸਮਝਦੇ ਆ ਪੂਰੀ ਕਹਾਣੀ ਇਸ ਖ਼ਾਸ ਰਿਪੋਰਟ ਦੇ ਜਰੀਏ
ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪਰਦਾ ਫਾਸ਼ ਕਰਾਂਗੇ ਕਿ ਕਿਵੇਂ ਈਰਾਨ ਦਾ ਖਾਰਗ ਟਰਮੀਨਲ ਉਸ ਲਈ ਨੋਟ ਛਾਪਣ ਵਾਲੀ ਮਸ਼ੀਨ ਬਣ ਗਿਆ ਹੈ ਅਤੇ ਕਿਵੇਂ ਦੂਜੇ ਜਾਣੀ ਕੇ ਖਾੜੀ ਦੇਸ਼ ਇਸ ਜੰਗ ਦੀ ਮਾਰ ਝੱਲ ਰਹੇ ਹਨ।
ਇੰਟਰਨੈਸ਼ਨਲ ਐਨਰਜੀ ਏਜੰਸੀ ਅਤੇ ਐੱਸ ਐਂਡ ਪੀ ਗਲੋਬਲ ਦੀਆਂ ਤਾਜ਼ਾ ਰਿਪੋਰਟਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਈਰਾਨ ਇਸ ਸਮੇਂ ਹਰ ਰੋਜ਼ 1.7 ਤੋਂ 2 ਮਿਲੀਅਨ ਜਾਣੀ ਕੇ 17 ਤੋਂ 20 ਲੱਖ ਬੈਰਲ ਤੇਲ ਐਕਸਪੋਰਟ ਕਰ ਰਿਹਾ ਹੈ। ਈਰਾਨ ਦਾ ਲਗਭਗ 90 ਫ਼ੀਸਦੀ ਤੇਲ ਅਜੇ ਵੀ ਖਾਰਗ ਟਰਮੀਨਲ ਰਾਹੀਂ ਹੀ ਦੁਨੀਆ ਭਰ ਵਿੱਚ ਜਾ ਰਿਹਾ ਹੈ। ਤਾਂ ਕਹਿ ਸਕਦੇ ਹੈ ਕੇ ਇਸ ਸਮੇਂ ਖਾਰਗ ਟਰਮੀਨਲ ਈਰਾਨ ਦੀ ਜੀਵਨ ਰੇਖਾ ਬਣਿਆ ਹੋਇਆ ਏ
ਕਿਉਂਕਿ 28 ਫਰਵਰੀ ਦੇ ਹਮਲਿਆਂ ਦੌਰਾਨ ਅਮਰੀਕਾ ਨੇ ਖਾਰਗ ਦੇ ਨੇੜੇ ਫ਼ੌਜੀ ਟਿਕਾਣਿਆਂ ਨੂੰ ਤਾਂ ਨਿਸ਼ਾਨਾ ਬਣਾਇਆ, ਪਰ ਤੇਲ ਟਰਮੀਨਲ ਨੂੰ ਹੱਥ ਨਹੀਂ ਲਾਇਆ। ਕਿਉਂ? ਕਿਉਂਕਿ ਜੇਕਰ ਖਾਰਗ 'ਤੇ ਹਮਲਾ ਹੁੰਦਾ, ਤਾਂ ਦੁਨੀਆ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਛੂਹਣ ਲੱਗਦੀਆਂ, ਜਿਸ ਦਾ ਨੁਕਸਾਨ ਖ਼ੁਦ ਅਮਰੀਕਾ ਅਤੇ ਯੂਰਪ ਨੂੰ ਵੀ ਹੋਣਾ ਸੀ। ਈਰਾਨ ਇਸੇ ਡਰ ਦਾ ਫ਼ਾਇਦਾ ਚੁੱਕਣ ਵਿਚ ਲੱਗਿਆ ਹੋਇਆ ਏ ।
ਹੁਣ ਸਵਾਲ ਇਹ ਉੱਠਦਾ ਹੈ ਕਿ ਪਾਬੰਦੀਆਂ ਦੇ ਬਾਵਜੂਦ ਈਰਾਨ ਇਹ ਤੇਲ ਵੇਚ ਕਿਸ ਨੂੰ ਰਿਹਾ ਹੈ? ਇੱਥੇ ਐਂਟਰੀ ਹੁੰਦੀ ਹੈ 'ਘੋਸਟ ਫਲੀਟ' ਦੀ। ਈਰਾਨ ਆਪਣੇ ਤੇਲ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਪੁਰਾਣੇ ਤੇਲ ਟੈਂਕਰਾਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ਨੂੰ "ਘੋਸਟ ਫਲੀਟ" ਜਾਂ "ਡਾਰਕ ਫਲੀਟ " ਕਿਹਾ ਜਾਂਦਾ ਹੈ। ਇਹ ਜਹਾਜ਼ ਸਮੁੰਦਰ ਦੇ ਵਿਚਕਾਰ ਆਪਣਾ (ਆਟੋਮੈਟਿਕ ਇਡੈਂਟਿਫਿਕੇਸ਼ਨ ਸਿਸਟਮ ) ਬੰਦ ਕਰ ਦਿੰਦੇ ਹਨ ਤਾਂ ਜੋ ਸੈਟੇਲਾਈਟ ਰਾਹੀਂ ਇਨ੍ਹਾਂ ਨੂੰ ਟ੍ਰੈਕ ਨਾ ਕੀਤਾ ਜਾ ਸਕੇ।
ਕਈ ਵਾਰ ਇਹ ਸਮੁੰਦਰ ਦੇ ਵਿਚਕਾਰ ਹੀ ਦੂਜੇ ਜਹਾਜ਼ਾਂ ਨੂੰ ਤੇਲ ਟਰਾਂਸਫ਼ਰ ਕਰ ਦਿੰਦੇ ਹਨ। ਤਾਂ ਕਹਿ ਸਕਦੇ ਹਨ ਕੇ ਈਰਾਨ ਦੇ ਉਹ ਸਮੁੰਦਰੀ ਜਹਾਜ਼ ਚੋਰੀ-ਚੋਰੀ ਸਮੁੰਦਰ ਚ ਦੱਬੇ ਪੈਰੀਂ ਤੇਲ ਦੀ ਸਪਲਾਈ ਕਰਦੇ ਹਨ।ਈਰਾਨ ਇਨ੍ਹਾਂ ਰਾਹੀਂ ਸਭ ਤੋਂ ਵੱਧ ਤੇਲ ਚੀਨ ਨੂੰ ਸਪਲਾਈ ਕਰ ਰਿਹਾ ਹੈ।
ਹੁਣ ਜੇ ਗੱਲ ਈਰਾਨ ਨੂੰ ਕਮਾਈ ਦੀ ਜਾਣੀ ਕੇ ਜੰਗ ਦੌਰਾਨ ਈਰਾਨ ਦੀ ਚਾਂਦੀ ਕਿਵੇਂ ਹੋ ਰਹੀ ਏ ਤਾਂ ਈਰਾਨ ਸਿਰਫ਼ ਤੇਲ ਵੇਚ ਕੇ ਹੀ ਨਹੀਂ, ਸਗੋਂ 'ਰਸਤਾ ਦੇਣ' ਦੇ ਵੀ ਪੈਸੇ ਵਸੂਲ ਰਿਹਾ ਹੈ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਕੋਈ ਦੇਸ਼ ਜੰਗ ਦੇ ਹਾਲਾਤਾਂ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਰਸਤੇ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਕਰੋੜਾਂ ਰੁਪਏ ਦਾ 'ਸੁਰੱਖਿਆ ਟੈਕਸ' ਜਾਂ ਟੋਲ ਵਸੂਲ ਰਿਹਾ ਹੈ। ਇਹ ਬਿਲਕੁਲ ਓਵੇਂ ਹੀ ਹੈ ਜਿਵੇਂ ਸੜਕਾਂ 'ਤੇ ਟੋਲ ਪਲਾਜ਼ਾ ਹੁੰਦਾ ਹੈ, ਪਰ ਇੱਥੇ 'ਟੋਲ' ਨਾ ਦੇਣ ਦਾ ਮਤਲਬ ਜਹਾਜ਼ 'ਤੇ ਮਿਜ਼ਾਈਲ ਹਮਲਾ ਜਾਂ ਉਸ ਨੂੰ ਜ਼ਬਤ ਕਰਨਾ ਹੋ ਸਕਦਾ ਹੈ।
ਹੋਰਮੁਜ਼ ਸਟ੍ਰੇਟ ਜੋ ਕਿ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚੋਂ ਇੱਕ ਹੈ, ਉੱਥੇ ਈਰਾਨ ਦਾ ਇਸ ਸਮੇਂ ਪੂਰਾ ਕੰਟਰੋਲ ਹੈ। ਰਿਪੋਰਟਾਂ ਮੁਤਾਬਿਕ, ਈਰਾਨ ਉੱਥੋਂ ਲੰਘਣ ਵਾਲੇ ਵਿਦੇਸ਼ੀ ਜਹਾਜ਼ਾਂ ਤੋਂ ਲਗਭਗ 16.5 ਕਰੋੜ ਰੁਪਏ ਦਾ ਟੋਲ ਵਸੂਲ ਰਿਹਾ ਹੈ। ਜੇਕਰ ਕੋਈ ਦੇਸ਼ ਪੈਸੇ ਦੇਣ ਤੋਂ ਮਨਾ ਕਰਦਾ ਹੈ, ਤਾਂ ਉਸ ਦੇ ਜਹਾਜ਼ਾਂ ਨੂੰ ਜ਼ਬਤ ਕਰਨ ਜਾਂ ਹਮਲੇ ਦਾ ਡਰ ਬਣਿਆ ਰਹਿੰਦਾ ਹੈ।
ਹੁਣ ਜਿੱਥੇ ਇੱਕ ਪਾਸੇ ਈਰਾਨ ਕਮਾਈ ਕਰ ਰਿਹਾ ਹੈ, ਉੱਥੇ ਹੀ ਸਾਉਦੀ ਅਰਬ, ਕਤਰ, ਇਰਾਕ ਅਤੇ ਦੁਬਈ ਵਰਗੇ ਦੇਸ਼ਾਂ ਲਈ ਇਹ ਜੰਗ ਕਿਸੇ ਡਰਾਉਣੇ ਸੁਪਨੇ ਵਰਗੀ ਬਣੀ ਹੋਈ ਏ । ਈਰਾਨ ਦੇ ਹਮਲਿਆਂ ਅਤੇ ਹੋਰਮੁਜ਼ ਸਟ੍ਰੇਟ ਵਿੱਚ ਅਸੁਰੱਖਿਆ ਕਾਰਨ ਇਨ੍ਹਾਂ ਸਾਰੇ ਖਾੜੀ ਦੇਸ਼ਾਂ ਦਾ ਤੇਲ ਉਤਪਾਦਨ ਅਤੇ ਸਪਲਾਈ 70 ਫ਼ੀਸਦੀ ਤੱਕ ਹੇਠਾਂ ਡਿੱਗਿਆ ਹੋਇਆ ਹੈ। ਸ਼ਿਪਿੰਗ ਕੰਪਨੀਆਂ ਵੀ ਹੁਣ ਇਨ੍ਹਾਂ ਦੇਸ਼ਾਂ ਤੋਂ ਤੇਲ ਚੁੱਕਣ ਵਿੱਚ ਡਰ ਰਹੀਆਂ ਹਨ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਜਾ ਤਾਂ ਇੰਸ਼ੋਰੈਂਸ ਕਰ ਹੀ ਨਹੀਂ ਰਹੀਆਂ ਜਾ ਫਿਰ ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਦੀਆਂ ਕੀਮਤਾਂ ਬਹੁਤ ਵਧਾ ਦਿੱਤੀਆਂ ਦੂਜਾ ਇਸ ਸਮੇਂ ਜਹਾਜ਼ਾਂ 'ਤੇ ਹਮਲੇ ਹੋਣ ਦਾ ਖ਼ਤਰਾ ਵੀ 24 ਘੰਟੇ ਬਣਿਆ ਰਹਿੰਦਾ ਹੈ।
ਗੌਰਤਲਬ ਹੈ ਕੇ ਸਾਉਦੀ ਅਰਬ ਅਤੇ ਦੁਬਈ ਵਰਗੇ ਅਮੀਰ ਦੇਸ਼ਾਂ ਕੋਲ ਦੁਨੀਆ ਦਾ ਸਭ ਤੋਂ ਆਧੁਨਿਕ ਹਥਿਆਰ ਪ੍ਰਣਾਲੀ ਹੈ, ਪਰ ਫਿਰ ਵੀ ਉਹ ਈਰਾਨ ਦੇ ਹਮਲਿਆਂ ਕਾਰਨ ਆਪਣੀ ਸਪਲਾਈ ਚਾਲੂ ਰੱਖਣ ਵਿੱਚ ਅਸਮਰਥ ਹਨ। ਇਸ ਦਾ ਕਾਰਨ ਹੈ ਈਰਾਨ 'ਡਰੋਨ ਅਤੇ ਗੁਰੀਲਾ ਵਾਰਫੇਅਰ' ਦੀ ਵਰਤੋਂ ਕਰ ਰਿਹਾ ਹੈ, ਜਿਸ ਦਾ ਮੁਕਾਬਲਾ ਕਰਨਾ ਬਹੁਤ ਮਹਿੰਗਾ ਅਤੇ ਮੁਸ਼ਕਲ ਹੈ।
ਤੇ ਜੇ ਹੁਣ ਗੱਲ ਭਾਰਤ 'ਤੇ ਇਸ ਦਾ ਕੀ ਅਸਰ ਪੈ ਰਿਹਾ ਹੈ? ਉਸ ਬਾਬਤ ਕੀਤੀ ਜਾਵੇ ਤਾਂ ਭਾਰਤ ਦੀ ਚਲਾਕ ਡਿਪਲੋਮੇਸੀ ਕਹਿ ਲਾਈਏ ਜਾ ਫਿਰ ਭਾਰਤ ਦੀ ਵਿਦੇਸ਼ ਨੀਤੀ ਦੀ ਨੂੰ ਦਾਤ ਦੇ ਦੇਈਏ ਤਾਂ ਗੱਲ ਇੱਕੋ ਹੋਵੇਗੀ ਕਿਉਂਕਿ ਜਿੱਥੇ ਜੰਗ ਸਮੇਂ ਈਰਾਨ ਨੇ ਭਾਰਤ ਅਤੇ ਚੀਨ ਦੇ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਤੋਂ ਲੰਘਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਹੋਈ ਹੈ। ਉੱਥੇ ਹੀ ਅਮਰੀਕਾ ਨੇ ਵੀ ਭਾਰਤ ਨੂੰ 30 ਦਿਨਾਂ ਦੀ ਵਿਸ਼ੇਸ਼ ਛੋਟ ਦਿੱਤੀ ਹੈ ਤਾਂ ਜੋ ਭਾਰਤ ਸਮੁੰਦਰ ਵਿੱਚ ਫਸਿਆ ਹੋਇਆ ਈਰਾਨੀ ਅਤੇ ਰੂਸੀ ਤੇਲ ਖ਼ਰੀਦ ਸਕੇ।
ਭਾਰਤੀ ਜਹਾਜ਼ਾਂ ਦੀ ਸੁਰੱਖਿਆ ਲਈ ਭਾਰਤੀ ਨੇਵੀ ਨੇ 'ਅਪਰੇਸ਼ਨ ਸੰਕਲਪ' ਵੀ ਚਲਾਇਆ ਹੋਇਆ ਹੈ। ਜੇ ਗੱਲ ਭਾਰਤ ਦੇ ਵੱਲੋਂ ਈਰਾਨ ਚ ਬਣਾਏ ਗਏ 'ਚਾਬਹਾਰ ਬੰਦਰਗਾਹ' ਦੀ ਕਰੀਏ ਤਾਂ ਈਰਾਨ ਦੇ ਖਾਰਗ ਟਰਮੀਨਲ 'ਤੇ ਤਣਾਅ ਦੇ ਬਾਵਜੂਦ, ਭਾਰਤ ਲਈ 'ਚਾਬਹਾਰ ਬੰਦਰਗਾਹ' ਬਹੁਤ ਮਹੱਤਵਪੂਰਨ ਹੈ। ਈਰਾਨ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਸ ਦੇ ਵਪਾਰਕ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਇਹ ਭਾਰਤ ਦੀ ਇੱਕ ਵੱਡੀ ਡਿਪਲੋਮੈਟਿਕ ਜਿੱਤ ਹੈ ਕਿ ਉਹ ਅਮਰੀਕਾ ਦਾ ਦੋਸਤ ਹੋਣ ਦੇ ਬਾਵਜੂਦ ਈਰਾਨ ਨਾਲ ਵਪਾਰਕ ਰਿਸ਼ਤੇ ਕਾਇਮ ਰੱਖ ਰਿਹਾ ਹੈ।
ਹੁਣ ਜੇ ਗੱਲ ਕਰੀਏ ਇਸ ਮਾਮਲੇ ਚ ਅਮਰੀਕਾ ਦੀ ਤਾਂ ਅਮਰੀਕਾ ਵੀ ਇਸ ਜੰਗ ਵਿਚ 'ਡਬਲ ਗੇਮ' ਖੇਡਦਾ ਹੋਇਆ ਨਜ਼ਰ ਆ ਰਿਹਾ ਏ ਜਿਸ ਵਿਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਨੇ ਈਰਾਨ 'ਤੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ, ਪਰ ਉਹ ਖ਼ੁਦ ਨਹੀਂ ਚਾਹੁੰਦਾ ਕਿ ਈਰਾਨ ਦਾ ਤੇਲ ਪੂਰੀ ਤਰਾਂ ਬੰਦ ਹੋਵੇ। ਕਿਉਂ? ਕਿਉਂਕਿ ਜੇਕਰ ਈਰਾਨ ਦਾ 20 ਲੱਖ ਬੈਰਲ ਤੇਲ ਮਾਰਕੀਟ 'ਚੋਂ ਗ਼ਾਇਬ ਹੋ ਗਿਆ, ਤਾਂ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ $150 ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ, ਜਿਸ ਨਾਲ ਅਮਰੀਕਾ ਵਿੱਚ ਵੀ ਮਹਿੰਗਾਈ ਵਧ ਜਾਵੇਗੀ ਅਤੇ ਉੱਥੋਂ ਦੀ ਸਰਕਾਰ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ। ਇਸ ਲਈ ਅਮਰੀਕਾ 'ਗ਼ੁੱਸਾ' ਵੀ ਦਿਖਾ ਰਿਹਾ ਹੈ ਪਰ ਈਰਾਨ ਦੀ ਕਮਾਈ ਵੀ ਨਹੀਂ ਰੋਕ ਰਿਹਾ।
ਈਰਾਨ ਦੀ ਇਸ ਚਲਾਕੀ ਨੇ ਖਾੜੀ ਦੇਸ਼ਾਂ ਦੀ ਸਪਲਾਈ 70% ਤੱਕ ਘਟਾ ਦਿੱਤੀ ਹੈ। ਈਰਾਨ ਜੰਗ ਦੇ ਮੈਦਾਨ ਵਿੱਚ 'ਮੋਟੀ ਕਮਾਈ' ਕਰ ਰਿਹਾ ਹੈ ਜਦਕਿ ਦੁਨੀਆ ਮਹਿੰਗਾਈ ਨਾਲ ਲੜ ਰਹੀ ਹੈ। ਗੱਲ ਜੇ ਭਾਰਤ ਦੀ ਕਰੀਏ ਤਾਂ ਇਸ ਸਮੇਂ ਭਾਰਤ ਲਈ ਇਹ ਸਮਾਂ ਬਹੁਤ ਚੁਨੌਤੀ ਪੂਰਨ ਹੈ। ਇੱਕ ਪਾਸੇ ਮਹਿੰਗਾਈ ਦਾ ਡਰ ਹੈ ਅਤੇ ਦੂਜੇ ਪਾਸੇ ਊਰਜਾ ਸੁਰੱਖਿਆ । ਭਾਰਤ ਰੂਸ ਅਤੇ ਈਰਾਨ ਦੋਵਾਂ ਤੋਂ ਤੇਲ ਲੈ ਕੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਜੇਕਰ ਇਹ ਜੰਗ ਲੰਬੀ ਚੱਲੀ ਤਾਂ ਇਸ ਦਾ ਅਸਰ ਹਰ ਭਾਰਤੀ ਦੀ ਜੇਬ 'ਤੇ ਪਵੇਗਾ। ਤੁਹਾਨੂੰ ਕੀ ਲੱਗਦਾ ਹੈ, ਕੀ ਭਾਰਤ ਨੂੰ ਈਰਾਨ ਤੋਂ ਤੇਲ ਖਰੀਦਣਾ ਜਾਰੀ ਰੱਖਣਾ ਚਾਹੀਦਾ ਹੈ?
ਤਾਂ ਦੋਸਤੋ, ਸਾਫ਼ ਹੈ ਕਿ ਈਰਾਨ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਆਰਥਿਕਤਾ ਨੂੰ ਇਸ ਤਰਾਂ ਸੈੱਟ ਕੀਤਾ ਹੈ ਕਿ ਉਸ ਦੀ 'ਚਾਂਦੀ ਹੀ ਚਾਂਦੀ' ਹੋ ਰਹੀ ਹੈ। ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਈਰਾਨ ਦੇ ਇਰਾਦਿਆਂ ਨੂੰ ਤੋੜਨ ਵਿੱਚ ਫ਼ਿਲਹਾਲ ਨਾਕਾਮ ਸਾਬਤ ਹੋ ਰਹੇ ਹਨ।
ਤੁਹਾਨੂੰ ਕੀ ਲੱਗਦਾ ਹੈ? ਕੀ ਅਮਰੀਕਾ ਨੂੰ ਤੇਲ ਸੰਕਟ ਦਾ ਰਿਸਕ ਲੈ ਕੇ ਖਾਰਗ ਟਰਮੀਨਲ 'ਤੇ ਹਮਲਾ ਕਰਨਾ ਚਾਹੀਦਾ ਹੈ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖ਼ਬਰਾਂ ਦੇ ਲਈ
ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਇਕ ਕਰੋ ਅਤੇ ਅਜਿਹੀਆਂ ਹੋਰ ਅੰਤਰਰਾਸ਼ਟਰੀ ਖ਼ਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ!