ਲਓ ਜੀ, ਆ ਗਈ ਬੱਚਿਆਂ ਦਾ ‘ਹੋਮਵਰਕ’ ਕਰਨ ਵਾਲੀ ਮਸ਼ੀਨ

ਰੋਬੋਟਿਕ ਤਕਨੀਕ ਨੇ ਮਨੁੱਖ ਦੀ ਜ਼ਿੰਦਗੀ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਹੈ। ਮਨੁੱਖਾਂ ਵੱਲੋਂ ਕੀਤੇ ਜਾਂਦੇ ਬਹੁਤ ਸਾਰੇ ਕੰਮ ਹੁਣ ਰੋਬੋਟ ਵੱਲੋਂ ਆਸਾਨੀ ਨਾਲ ਕੀਤੀ ਜਾਂਦੇ ਹਨ। ਯਾਨੀ ਕਿ ਜਿਹੜੇ ਕੰਮਾਂ ਨੂੰ ਪਹਿਲਾਂ ਘੰਟੇ ਲੱਗਦੇ ਸੀ, ਉਹ ਹੁਣ ਮਿੰਟਾਂ ਵਿਚ ਹੋ ਜਾਂਦੇ ਹਨ। ਭਾਵੇਂ ਇਹ ਦਫ਼ਤਰ ਦਾ ਕੰਮ ਹੋਵੇ ਜਾਂ ਘਰ ਦਾ, ਹਰ ਕੰਮ ਮਸ਼ੀਨਾਂ ਨੇ ਆਸਾਨ ਬਣਾ ਦਿੱਤਾ ਹੈ।

Update: 2024-08-16 12:37 GMT

ਬੀਜਿੰਗ : ਰੋਬੋਟਿਕ ਤਕਨੀਕ ਨੇ ਮਨੁੱਖ ਦੀ ਜ਼ਿੰਦਗੀ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਹੈ। ਮਨੁੱਖਾਂ ਵੱਲੋਂ ਕੀਤੇ ਜਾਂਦੇ ਬਹੁਤ ਸਾਰੇ ਕੰਮ ਹੁਣ ਰੋਬੋਟ ਵੱਲੋਂ ਆਸਾਨੀ ਨਾਲ ਕੀਤੀ ਜਾਂਦੇ ਹਨ। ਯਾਨੀ ਕਿ ਜਿਹੜੇ ਕੰਮਾਂ ਨੂੰ ਪਹਿਲਾਂ ਘੰਟੇ ਲੱਗਦੇ ਸੀ, ਉਹ ਹੁਣ ਮਿੰਟਾਂ ਵਿਚ ਹੋ ਜਾਂਦੇ ਹਨ। ਭਾਵੇਂ ਇਹ ਦਫ਼ਤਰ ਦਾ ਕੰਮ ਹੋਵੇ ਜਾਂ ਘਰ ਦਾ, ਹਰ ਕੰਮ ਮਸ਼ੀਨਾਂ ਨੇ ਆਸਾਨ ਬਣਾ ਦਿੱਤਾ ਹੈ। ਸਭ ਤੋਂ ਵੱਡੀ ਅਤੇ ਖ਼ਾਸ ਗੱਲ ਇਹ ਹੈ ਕਿ ਹੁਣ ਬੱਚਿਆਂ ਦੇ ਹੋਮਵਰਕ ਲਈ ਵੀ ਇਕ ਅਜਿਹੀ ਮਸ਼ੀਨ ਆ ਗਈ ਹੈ ਜੋ ਹੁਬਹੂ ਮਨੁੱਖ ਦੀ ਰਾਈਟਿੰਗ ਵਾਂਗ ਕਾਪੀਆਂ ’ਤੇ ਹੋਮ ਵਰਕ ਮਿੰਟਾਂ ਵਿਚ ਕਰ ਦਿੰਦੀ ਹੈ।

ਸੋਸ਼ਲ ਮੀਡੀਆ ’ਤੇ ਇਸ ਨਵੀਂ ਕਾਢ ਦੀ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਜਿੱਥੇ ਬੱਚਿਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਹੋਰ ਲੋਕ ਵੀ ਇਸ ਮਸ਼ੀਨ ਦਾ ਕੰਮ ਦੇਖ ਕੇ ਹੈਰਾਨ ਹੋ ਰਹੇ ਹਨ। ਇਹ ਮਸ਼ੀਨ ਇਨਸਾਨਾਂ ਦੀ ਹੈਂਡਰਾਟਿੰਗ ਵਾਂਗ ਹੀ ਲਿਖਾਈ ਕਰਦੀ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਮਸ਼ੀਨ ਵੱਲੋਂ ਬੜੇ ਵਧੀਆ ਤਰੀਕੇ ਨਾਲ ਕੋਈ ਅਸਾਈਨਮੈਂਟ ਲਿਖਿਆ ਜਾ ਰਿਹਾ ਹੈ। ਦੇਖੋ ਵੀਡੀਓ :

ਖ਼ਾਸ ਗੱਲ ਇਹ ਹੈ ਕਿ ਇਸ ਅਸਾਈਨਮੈਂਟ ਨੂੰ ਕੋਈ ਵਿਅਕਤੀ ਨਹੀਂ ਬਲਕਿ ਇਕ ਮਸ਼ੀਨ ਵੱਲੋਂ ਲਿਖਿਆ ਜਾ ਰਿਹਾ ਹੈ, ਉਹ ਵੀ ਇਕ ਦੇ ਪੈੱਨ ਨਾਲ। ਦਰਅਸਲ ਇਸ ਮਸ਼ੀਨ ਵਿਚ ਪੈੱਨ ਨੂੰ ਸੈੱਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਮਸ਼ੀਨ ਹੁਬਹੂ ਇਨਸਾਨਾਂ ਵਰਗੀ ਹੈਂਡਰਾਇਟਿੰਗ ਵਿਚ ਬਿਨਾਂ ਕਿਸੇ ਗ਼ਲਤੀ ਕੀਤੇ ਲਿਖਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੇਜ਼ ਪੂਰਾ ਲਿਖਣ ਤੋਂ ਬਾਅਦ ਉਹ ਖ਼ੁਦ ਹੀ ਪੰਨੇ ਨੂੰ ਪਲਟਦੀ ਵੀ ਦਿਖਾਈ ਦੇ ਰਹੀ ਹੈ, ਇਸ ਤੋਂ ਬਾਅਦ ਇਹ ਮਸ਼ੀਨ ਫਿਰ ਤੋਂ ਲਿਖਣਾ ਸ਼ੁਰੂ ਕਰ ਦਿੰਦੀ ਹੈ।

Tags:    

Similar News