ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਹੋਇਆ ਚਾਲੂ

ਬ੍ਰਿਟੇਨ ਦੀ ਰਾਜਧਾਨੀ ਲੰਡਨ ਦਾ ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਖੋਲ ਦਿੱਤਾ ਗਿਆ ਹੈ। ਹੀਥਰੋ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਮੁੜ ਸ਼ੁਰੂ ਹੋਣ ਤੋਂ ਬਾਅਦ, ਪਹਿਲੀ ਉਡਾਣ ਸ਼ੁੱਕਰਵਾਰ ਸ਼ਾਮ ਨੂੰ ਉਤਰੀ। ਪਹਿਲੀ ਉਡਾਣ ਬ੍ਰਿਟਿਸ਼ ਏਅਰਵੇਜ਼ ਦੀ ਸ਼ਨੀਵਾਰ ਨੂੰ ਉਤਰੀ

Update: 2025-03-22 13:27 GMT

ਲੰਡਨ, ਕਵਿਤਾ: ਬ੍ਰਿਟੇਨ ਦੀ ਰਾਜਧਾਨੀ ਲੰਡਨ ਦਾ ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਖੋਲ ਦਿੱਤਾ ਗਿਆ ਹੈ। ਹੀਥਰੋ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਮੁੜ ਸ਼ੁਰੂ ਹੋਣ ਤੋਂ ਬਾਅਦ, ਪਹਿਲੀ ਉਡਾਣ ਸ਼ੁੱਕਰਵਾਰ ਸ਼ਾਮ ਨੂੰ ਉਤਰੀ। ਪਹਿਲੀ ਉਡਾਣ ਬ੍ਰਿਟਿਸ਼ ਏਅਰਵੇਜ਼ ਦੀ ਸ਼ਨੀਵਾਰ ਨੂੰ ਉਤਰੀ । ਹਾਲਾਂਕਿ ਖਬਰ ਪੜੇ ਜਾਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਆਉਣ ਵਾਲੀਆਂ 20 ਉਡਾਣਾ ਵਿੱਚੋਂ 9 ਉਡਾਣਾ ਨੂੰ ਕੈਂਸਲ ਕਰਨਾ ਪਿਆ। ਜੋ ਕਿ ਸਿੰਗਾਪੁਰ, ਦੋਹਾ, ਨਿਊਯੋਰਕ, ਤੇ ਹੋਰ ਦੇਸ਼ਾਂ ਤੋਂ ਆਉਣੀਆਂ ਸੀ।

Full View

ਚੀਫ ਥਾਮਸ ਵੋਲਡਬਾਈ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਦਾ ਅਨੁਮਾਨ ਹੈ ਤੈਅ ਉਡਾਣਾ ਵਿੱਚੋਂ 85 ਫੀਸਦੀ ਉਡਾਣਾਂ ਚੱਲ ਸਕਦੀਆਂ ਨੇ ਪਰ ਸਮੇਂ ਚ ਦੇਰੀ ਹੋ ਸਕਦੀ ਹੈ। ਹਵਾਈ ਅੱਡਾ ਪ੍ਰਸ਼ਾਸਨ ਨੇ ਕਿਹਾ ਕਿ ਉਮੀਦ ਹੈ ਕਿ ਸ਼ਨੀਵਾਰ ਨੂੰ ਹਵਾਈ ਅੱਡੇ 'ਤੇ ਪੂਰੀ ਤਰ੍ਹਾਂ ਕੰਮ ਸ਼ੁਰੂ ਹੋ ਜਾਵੇਗਾ। ਹੀਥਰੋ ਦੇ ਮੁੱਖ ਕਾਰਜਕਾਰੀ ਥਾਮਸ ਵੌਲਡਬਾਏ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੱਲ੍ਹ ਸਵੇਰ ਤੋਂ 100% ਫੀਸਦੀ ਕੰਮ ਕਾਜ ਸ਼ੁਰੂ ਹੋ ਜਾਵੇਗਾ। ਥਾਮਸ ਵੌਲਡਬਾਏ ਨੇ ਕਿਹਾ, 'ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ਜਿਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ ਹੈ।' ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਬਹੁਤ ਖੇਦ ਹੈ।


ਦਰਅਸਲ ਬਿਜਲੀ ਸਬ-ਸਟੇਸ਼ਨ ਵਿਚ ਅੱਗ ਲੱਗਣ ਮਗਰੋਂ ਲੰਡਨ ਦੇ ਇਕ ਹਿੱਸੇ ਵਿਚ ਬਿਜਲੀ ਗੁਲ ਹੋ ਗਈ ਸੀ। ਬਿਜਲੀ ਬੰਦ ਹੋਣ ਕਾਰਨ ਨਾ ਸਿਰਫ਼ ਹਵਾਈ ਅੱਡੇ ਬਲਕਿ ਹਜ਼ਾਰਾਂ ਘਰਾਂ ਤੇ ਦੁਕਾਨਾਂ ’ਤੇ ਵੀ ਇਸ ਦਾ ਅਸਰ ਪਿਆ। ਇਸ ਕਾਰਨ 5 ਹਜ਼ਾਰ ਤੋਂ ਵੱਧ ਘਰਾਂ ਵਿੱਚ ਬਿਜਲੀ ਗੁੱਲ ਹੋ ਗਈ ਸੀ। ਪੱਛਮੀ ਲੰਡਨ ਵਿਚ ਬਿਜਲੀ ਸਬ-ਸਟੇਸ਼ਨ ’ਚ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਕਰੀਬ 150 ਲੋਕਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਅੱਗ ਬੁਝਾਉਣ ਲਈ 10 ਫਾਇਰ ਇੰਜਣ ਤੇ ਅੱਗ ਬੁਝਾਊ ਦਸਤੇ ਦੇ 70 ਮੈਂਬਰ ਮੌਕੇ ’ਤੇ ਮੌਜੂਦ ਸਨ।


ਅੱਗ ਲੱਗਣ ਕਾਰਨ 1300 ਤੋਂ ਵੀ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਜਿਸ ਨਾਲ 2 ਲੱਖ 91 ਹਜ਼ਾਰ ਯਾਤਰੀ ਨੂੰ ਖੱਜਲ ਖੁਆਰੀ ਵੀ ਹੋਈ। ਇਹ ਅੱਗ ਪੱਛਮੀ ਲੰਡਨ ਦੇ ਹੇਜ਼ ਸ਼ਹਿਰ ਵਿੱਚ ਲੱਗੀ। ਵੀਰਵਾਰ ਸ਼ਾਮ ਨੂੰ ਪੱਛਮੀ ਲੰਡਨ ਦੇ ਹੇਅਸ ਵਿੱਚ ਨੌਰਥ ਹਾਈਡ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਆਉਣ ਵਾਲੇ ਜਹਾਜ਼ਾਂ ਨੂੰ ਯੂਰਪ ਦੇ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਸੀ। ਪੁਲਿਸ ਨੇ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂਣ ਅੱਤਵਾਦੀਆਂ ਦੇ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਜਾਂਚ ਅਜੇ ਵੀ ਜਾਰੀ ਹੈ।

Tags:    

Similar News