ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ
ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਲਈ ਹੁਣ ਨਵਾਂ ਰਾਹ ਖੁੱਲ੍ਹਣ ਜਾ ਰਿਹਾ ਏ ਕਿਉਂਕਿ ਅਮਰੀਕਾ ਵੱਲੋਂ ਹੁਨਰਮੰਦ ਪੇਸ਼ੇਵਰ ਭਾਰਤੀਆਂ ਲਈ ਐਚ ਕੈਟਾਗਿਰੀ ਦਾ ਵੀਜ਼ਾ ਪ੍ਰਸਤਾਵ ਤਿਆਰ ਕੀਤਾ ਗਿਆ ਏ, ਜਿਸ ਦੇ ਤਹਿਤ ਇਸੇ ਸਾਲ ਵਿਚ ਲਗਭਗ 25 ਹਜ਼ਾਰ ਭਾਰਤੀਆਂ ਨੂੰ ਇਸ ਕੈਟਾਗਿਰੀ ਤਹਿਤ ਵੀਜ਼ਾ ਜਾਰੀ ਕੀਤਾ ਜਾਵੇਗਾ।;
ਵਾਸ਼ਿੰਗਟਨ : ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਲਈ ਹੁਣ ਨਵਾਂ ਰਾਹ ਖੁੱਲ੍ਹਣ ਜਾ ਰਿਹਾ ਏ ਕਿਉਂਕਿ ਅਮਰੀਕਾ ਵੱਲੋਂ ਹੁਨਰਮੰਦ ਪੇਸ਼ੇਵਰ ਭਾਰਤੀਆਂ ਲਈ ਐਚ ਕੈਟਾਗਿਰੀ ਦਾ ਵੀਜ਼ਾ ਪ੍ਰਸਤਾਵ ਤਿਆਰ ਕੀਤਾ ਗਿਆ ਏ, ਜਿਸ ਦੇ ਤਹਿਤ ਇਸੇ ਸਾਲ ਵਿਚ ਲਗਭਗ 25 ਹਜ਼ਾਰ ਭਾਰਤੀਆਂ ਨੂੰ ਇਸ ਕੈਟਾਗਿਰੀ ਤਹਿਤ ਵੀਜ਼ਾ ਜਾਰੀ ਕੀਤਾ ਜਾਵੇਗਾ। ਇਸ ਖ਼ਬਰ ਨੂੰ ਲੈ ਕੇ ਉਨ੍ਹਾਂ ਭਾਰਤੀਆਂ ਵਿਚ ਕਾਫ਼ੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਜੋ ਕਾਫ਼ੀ ਸਮੇਂ ਤੋਂ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਸਨ।
ਅਮਰੀਕਾ ਜਾਣ ਦੇ ਚਾਹਵਾਨ ਹੁਨਰਮੰਦ ਭਾਰਤੀਆਂ ਲਈ ਹੁਣ ਵੱਡੀ ਖ਼ੁਸ਼ਖ਼ਬਰੀ ਆਈ ਐ ਕਿਉਂਕਿ ਅਮਰੀਕਾ ਵੱਲੋਂ ਹੁਨਰਮੰਦ ਪੇਸ਼ੇਵਰ ਭਾਰਤੀਆ ਦੇ ਲਈ ਐਚ ਕੈਟਾਗਿਰੀ ਦਾ ਵੀਜ਼ਾ ਪ੍ਰਸਤਾਵ ਤਿਆਰ ਕੀਤਾ ਗਿਆ ਏ, ਜਿਸ ਤਹਿਤ 25 ਹਜ਼ਾਰ ਭਾਰਤੀਆਂ ਨੂੰ ਵੀਜ਼ਾ ਦਿੱਤਾ ਜਾਵੇਗਾ, ਉਹ ਵੀ ਇਸੇ ਸਾਲ ਵਿਚ। ਐਚ ਯਾਨੀ ਹਾਰਟਲੈਂਡ ਸਟੇਟ ਵਿਚ ਪੇਸ਼ੇਵਰਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਹਾਰਟਲੈਂਡ ਸਟੇਟ ਮਿਸ਼ੀਗਨ, ਡਕੋਟਾ ਵਰਗੇ ਰਾਜਾਂ ਨੂੰ ਕਿਹਾ ਜਾਂਦਾ ਏ ਜੋ ਨਿਊਯਾਰਕ, ਟੈਕਸਸ ਅਤੇ ਫਲੋਰੀਡਾ ਵਰਗੇ ਰਾਜਾਂ ਦੀ ਤੁਲਨਾ ਵਿਚ ਆਰਥਿਕ ਤੌਰ ’ਤੇ ਕਾਫ਼ੀ ਪਛੜੇ ਹੋਏ ਨੇ। ਬਾਇਡਨ ਸਰਕਾਰ ਦਾ ਮੰਨਣਾ ਏ ਕਿ ਹਾਰਟਲੈਂਡ ਸਟੇਟਾਂ ਵਿਚ ਭਾਰਤੀ ਪੇਸ਼ੇਵਰਾ ਨੂੰ ਵੀਜ਼ਾ ਜਾਰੀ ਕਰਨ ਦੇ ਨਾਲ ਇੱਥੇ ਆਰਥਿਕ ਵਿਕਾਸ ਵਿਚ ਤੇਜ਼ੀ ਆਵੇਗੀ।
ਇਸ ਕੈਟਾਗਿਰੀ ਨੂੰ ਭਾਰਤੀਆਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਏ। ਅਮਰੀਕਾ ਵਿਚ ਗ੍ਰੀਨ ਕਾਰਡ ਦੀ ਲੰਬੀ ਵੇਟਿੰਗ ਲਿਸਟ ਹੋਣ ਦੇ ਕਾਰਨ ਐਚ ਕੈਟਾਗਿਰੀ ਨਾਲ ਹੁਨਰਮੰਦ ਪੇਸ਼ੇਵਰ ਅਮਰੀਕਾ ਜਾ ਸਕਣਗੇ। ਅਮਰੀਕਾ ਵਿਚ ਕੰਮ ਕਰਨ ਜਾਂ ਵੱਸਣ ਦੇ ਇਛੁੱਕ ਭਾਰਤੀ ਵੱਡੇ ਸ਼ਹਿਰਾਂ ਜਿਵੇਂ ਕੈਲੀਫੋਰਨੀਆ ਅਤੇ ਨਿਊਯਾਰਕ ਵਿਚ ਜਾਂਦੇ ਨੇ ਪਰ ਅਮਰੀਕਾ ਵੱਲੋਂ ਇਹ ਸਕੀਮ ਹਾਰਟਲੈਂਡ ਰਾਜਾਂ ਨੂੰ ਅੱਗੇ ਲਿਆਉਣ ਦੇ ਲਈ ਬਣਾਈ ਗਈ ਐ। ਦਰਅਸਲ ਮਿਸ਼ੀਗਨ, ਡਕੋਟਾ, ਅਲਾਬਾਮਾ, ਕੇਂਟਕੀ, ਮਿਸੂਰੀ, ਨੇਬਰਾਸਕਾ, ਓਹੀਓ ਵਰਗੇ 15 ਰਾਜਾਂ ਵਿਚ ਭਾਰਤੀਆਂ ਦੀ ਗਿਣਤੀ ਕਾਫ਼ੀ ਘੱਟ ਐ, ਜਿਸ ਕਰਕੇ ਹੁਣ ਅਮਰੀਕੀ ਸਰਕਾਰ ਵੱਲੋਂ ਇਨ੍ਹਾਂ ਰਾਜਾਂ ਦੇ 100 ਜ਼ਿਲਿ੍ਹਆਂ ਦੀ ਚੋਣ ਕੀਤੀ ਗਈ ਐ, ਜਿੱਥੇ ਭਾਰਤੀਆਂ ਨੂੰ ਵੀਜ਼ਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਐਚ ਕੈਟਾਗਿਰੀ ਵਿਚ ਦੇ ਵੀਜ਼ੇ ਵਿਚ ਇਕ ਸ਼ਰਤ ਇਹ ਵੀ ਰੱਖੀ ਗਈ ਐ ਕਿ ਵੀਜ਼ਾ ਜਾਰੀ ਹੋਣ ਦੇ ਇਕ ਸਾਲ ਤੱਕ ਵੀਜ਼ਾ ਧਾਰਕ ਨੂੰ ਉਸੇ ਜ਼ਿਲ੍ਹੇ ਵਿਚ ਰਹਿਣਾ ਹੋਵੇਗਾ। ਅਮਰੀਕਾ ਦਾ ਮੰਨਣਾ ਏ ਕਿ ਇਸ ਨਾਲ ਭਾਰਤੀ ਪੇਸ਼ੇਵਰ ਉਨ੍ਹਾਂ ਜ਼ਿਲਿ੍ਹਆਂ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇ ਸਕਣਗੇ।