ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ’ਤੇ 30 ਲੱਖ ਡਾਲਰ ਦੇ ਹੀਰੇ ਚੋਰੀ ਕਰਨ ਦਾ ਇਲਜ਼ਾਮ

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ’ਤੇ ਸਾਊਦੀ ਅਰਬ ਤੋਂ ਮਿਲੇ ਮਹਿੰਗੇ ਤੋਹਫ਼ਿਆਂ ਦੇ ਮਾਮਲੇ ਵਿਚ ਮਨੀ ਲਾਂਡ੍ਰਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਏ, ਜਿਸ ਵਿਚ ਉਨ੍ਹਾਂ ’ਤੇ 30 ਲੱਖ ਡਾਲਰ ਦੇ ਹੀਰੇ ਚੋਰੀ ਕਰਨ ਅਤੇ ਦੋ ਲਗਜ਼ਰੀ ਘੜੀਆਂ ਵੇਚਣ ਦੇ ਇਲਜ਼ਾਮ ਲਗਾਏ ਗਏ ਨੇ। ਮਾਮਲੇ ਨਾਲ ਜੁੜੇ ਦੋ ਅਧਿਕਾਰੀਆਂ

Update: 2024-07-06 14:34 GMT

ਸਾਓ ਪਾਓਲੋ : ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ’ਤੇ ਸਾਊਦੀ ਅਰਬ ਤੋਂ ਮਿਲੇ ਮਹਿੰਗੇ ਤੋਹਫ਼ਿਆਂ ਦੇ ਮਾਮਲੇ ਵਿਚ ਮਨੀ ਲਾਂਡ੍ਰਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਏ, ਜਿਸ ਵਿਚ ਉਨ੍ਹਾਂ ’ਤੇ 30 ਲੱਖ ਡਾਲਰ ਦੇ ਹੀਰੇ ਚੋਰੀ ਕਰਨ ਅਤੇ ਦੋ ਲਗਜ਼ਰੀ ਘੜੀਆਂ ਵੇਚਣ ਦੇ ਇਲਜ਼ਾਮ ਲਗਾਏ ਗਏ ਨੇ। ਮਾਮਲੇ ਨਾਲ ਜੁੜੇ ਦੋ ਅਧਿਕਾਰੀਆਂ ਵੱਲੋਂ ਸੰਘੀ ਪੁਲਿਸ ਵੱਲੋਂ ਕੇਸ ਦਾਇਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਐ।

ਸਾਊਦੀ ਅਰਬ ਤੋਂ ਮਿਲੇ ਕੀਮਤੀ ਤੋਹਫ਼ਿਆਂ ’ਚ ਮਨੀ ਲਾਂਡ੍ਰਿੰਗ ਕਰਨ ਦੇ ਦੋਸ਼ਾਂ ਤਹਿਤ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਏ। ਮੀਡੀਆ ਰਿਪੋਰਟ ਅਨੁਸਾਰ ਸੰਘੀ ਪੁਲਿਸ ਨੇ ਬੋਲਸੋਨਾਰੋ ਨੂੰ ਮਨੀ ਲਾਂਡ੍ਰਿੰਗ, ਗਬਨ ਅਤੇ ਅਪਰਾਧਿਕ ਸੰਗਠਨ ਦਾ ਇਲਜ਼ਾਮ ਲਗਾਇਆ ਏ।

ਇਹ ਮਾਮਲਾ 32 ਮਿਲੀਅਨ ਡਾਲਰ ਮੁੱਲ ਦੇ ਹੀਰੇ ਦੇ ਗਹਿਣਿਆਂ ਨਾਲ ਜੁੜਿਡਆ ਹੋਇਆ ਏ, ਜਿਸ ਨੂੰ ਅਕਤੂਬਰ 2021 ਵਿਚ ਕਸਟਮ ਵਿਭਾਗ ਨੇ ਜ਼ਬਤ ਕੀਤਾ ਸੀ। ਜੇਅਰ ਬੋਲਸੋਨਾਰੋ ਸਾਲ 2019 ਤੋਂ ਲੈ ਕੇ 2022 ਤੱਕ ਬ੍ਰਾਜ਼ਲ ਦੇ ਰਾਸ਼ਟਰਪਤੀ ਰਹੇ।

ਉਨ੍ਹਾਂ ’ਤੇ ਇਲਜ਼ਾਮ ਐ ਕਿ ਸਾਲ 2019 ਵਿਚ ਰਾਸ਼ਟਰਪਤੀ ਰਹਿੰਦਿਆਂ ਉਨ੍ਹਾਂ ਨੇ ਸਾਊਦੀ ਅਰਬ ਦੀ ਅਧਿਕਾਰਕ ਯਾਤਰਾ ਕੀਤੀ ਸੀ, ਜਿਸ ਦੌਰਾਨ ਸਾਊਦੀ ਅਰਬ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਕਰੀਬ 68 ਹਜ਼ਾਰ ਡਾਲਰ ਦੇ ਕੀਮਤੇ ਗਹਿਣੇ ਤੋਹਫ਼ੇ ਵਜੋਂ ਦਿੱਤੇ ਗਏ ਸੀ, ਪਰ ਬੋਲਸੋਨਾਰੋ ਨੇ ਇਨ੍ਹਾਂ ਤੋਹਫ਼ਿਆਂ ਨੂੰ ਵੇਚ ਕੇ ਪੈਸੇ ਆਪਣੇ ਕੋਲ ਰੱਖ ਲਏ ਸੀ ਜੋ ਕਾਨੂੰਨ ਦਾ ਉਲੰਘਣ ਐ। ਹਾਲਾਂਕਿ ਬੋਲਸੋਨਾਰੋ ਵੱਲੋਂ ਆਪਣੇ ’ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਸੀ।

ਉਧਰ ਬੋਲਸੋਨਾਰੋ ਦੇ ਬੇਟੇ ਅਤੇ ਬ੍ਰਾਜ਼ੀਲ ਦੇ ਸੀਨੇਟਰ ਫਲੇਵਿਓ ਬੋਲਸੋਨਾਰੋ ਨੇ ਵੀ ਆਪਣੇ ਪਿਤਾ ਦੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਅਤੇ ਇਸ ਨੂੰ ਬਦਨਾਮ ਕਰਨ ਦੀ ਇਕ ਸਾਜਿਸ਼ ਕਰਾਰ ਦਿੱਤਾ। ਖ਼ਾਸ ਗੱਲ ਇਹ ਐ ਕਿ ਸੰਘੀ ਪੁਲਿਸ ਵੱਲੋਂ ਮੁਲਜ਼ਮ ਬਣਾਏ ਜਾਣ ਦੇ ਬਾਵਜੂਦ ਬ੍ਰਾਜ਼ੀਲ ਦੇ ਅਟਾਰਨੀ ਜਨਰਲ ਦਫ਼ਤਰ ਨੇ ਹੁਣ ਤੱਕ ਦੇਸ਼ ਦੇ ਸੰਘੀ ਸੁਪਰੀਮ ਕੋਰਟ ਦੇ ਸਾਹਮਣੇ ਬੋਲਸੋਨਾਰੋ ਦੇ ਖ਼ਿਲਾਫ਼ ਕੋਈ ਰਸਮੀ ਦੋਸ਼ ਜਾਰੀ ਨਹੀਂ ਕੀਤਾ।

ਇਸ ਤੋਂ ਇਲਾਵਾ ਬੋਲਸੋਨਾਰੋ ਦੇ ਖ਼ਿਲਾਫ਼ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵੱਲੋਂ ਦੰਗੇ ਕਰਨ ਦੇ ਮਾਮਲੇ ਵਿਚ ਵੀ ਜਾਂਚ ਚੱਲ ਰਹੀ ਐ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਕੋਰੋਨਾ ਵੈਕਸੀਨ ਕਾਰਡਾਂ ਵਿਚ ਕਥਿਤ ਹੇਰਾਫੇਰੀ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਐ, ਜਿਸ ਤੋਂ ਬਾਅਦ ਹੁਣ ਬੋਲਸੋਨਾਰੋ ਕਾਨੂੰਨੀ ਸ਼ਿਕੰਜੇ ਵਿਚ ਫਸਦੇ ਹੋਏ ਦਿਖਾਈ ਦੇ ਰਹੇ ਨੇ।

Tags:    

Similar News