ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਿੱਪਣੀ ਨੇ ਮਚਾ'ਤਾ ਬਵਾਲ
ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਆਪ ਦੇ ਸਾਂਸਦ ਮੈਂਬਰ ਹਰਭਜਨ ਸਿੰਘ ਦੀ ਕੀਤੀ ਇੱਕ ਟਿੱਪਣੀ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ ਜੋ ਕਿ ਓਹਨਾ ਦੇ ਵਲੋਂ ਆਈਪੀਐੱਲ ਦੀ ਕੁਮੈਂਟਰੀ ਕਰਦਿਆਂ ਕੀਤੀ ਗਈ ਸੀ।ਓਹਨਾ ਦੇ ਵਲੋਂ ਇੱਕ ਖਿਡਾਰੀ 'ਤੇ ਨਸਲੀ ਟਿੱਪਣੀ ਕੀਤੀ ਗਈ ਹੈ ਜਿਸਦੇ ਵਿੱਚ ਉਹਨਾਂ ਨੇ ਉਸ ਖਿਡਾਰੀ ਦੇ ਸਰੀਰ ਦੇ ਰੰਗ 'ਤੇ ਐਸੇ ਬੋਲ ਬੋਲ ਦਿੱਤੇ ਨੇ ਜਿਸਦੇ ਨਾਲ ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।
ਚੰਡੀਗੜ੍ਹ (ਸੁਖਵੀਰ ਸਿੰਘ ਸ਼ੇਰਗਿੱਲ): ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਆਪ ਦੇ ਸਾਂਸਦ ਮੈਂਬਰ ਹਰਭਜਨ ਸਿੰਘ ਦੀ ਕੀਤੀ ਇੱਕ ਟਿੱਪਣੀ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ ਜੋ ਕਿ ਓਹਨਾ ਦੇ ਵਲੋਂ ਆਈਪੀਐੱਲ ਦੀ ਕੁਮੈਂਟਰੀ ਕਰਦਿਆਂ ਕੀਤੀ ਗਈ ਸੀ।ਓਹਨਾ ਦੇ ਵਲੋਂ ਇੱਕ ਖਿਡਾਰੀ 'ਤੇ ਨਸਲੀ ਟਿੱਪਣੀ ਕੀਤੀ ਗਈ ਹੈ ਜਿਸਦੇ ਵਿੱਚ ਉਹਨਾਂ ਨੇ ਉਸ ਖਿਡਾਰੀ ਦੇ ਸਰੀਰ ਦੇ ਰੰਗ 'ਤੇ ਐਸੇ ਬੋਲ ਬੋਲ ਦਿੱਤੇ ਨੇ ਜਿਸਦੇ ਨਾਲ ਇਹ ਮਾਮਲਾ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।
ਹਰਭਜਨ ਸਿੰਘ ਦੇ ਵਲੋਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਤੁਲਨਾ ‘ਕਾਲੀ ਟੈਕਸੀ’ ਨਾਲ ਕੀਤੀ। ਉਨ੍ਹਾਂ ਨੇ ਇਹ ਵਿਵਾਦਪੂਰਨ ਬਿਆਨ ਆਈਪੀਐਲ 2025 ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਖੇਡੇ ਗਏ ਮੈਚ ਦੌਰਾਨ ਕੁਮੈਂਟਰੀ ਕਰਦੇ ਹੋਏ ਦਿੱਤਾ।
ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋ ਗਿਆ। ਪ੍ਰਸ਼ੰਸਕਾਂ ਨੇ ਇਸਨੂੰ ਨਸਲਵਾਦੀ ਕਿਹਾ ਅਤੇ ਉਨ੍ਹਾਂ ਨੂੰ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ। ਇੱਕ ਯੂਜ਼ਰ ਨੇ ਲਿਖਿਆ, “ਹਰਭਜਨ, ਤੁਰੰਤ ਮੁਆਫ਼ੀ ਮੰਗੋ… ਉਨ੍ਹਾਂ IPL ਦੌਰਾਨ ਲਾਈਵ ਕੁਮੈਂਟਰੀ ਦੌਰਾਨ ਜੋਫਰਾ ਆਰਚਰ ਨੂੰ “ਬਲੈਕ ਲੰਡਨ ਟੈਕਸੀ” ਕਿਹਾ।
ਹੁਣ ਦੇਖਣਾ ਇਹ ਹੋਵੇਗਾ ਕਿ ਹਰਭਜਨ ਸਿੰਘ ਦੇ ਵਲੋਂ ਕੀਤੀ ਇਸ ਟਿੱਪਣੀ ਬਾਰੇ ਕੀ ਆਪਣਾ ਸਪਸ਼ਟੀਕਰਨ ਦਿੱਤਾ ਜਾਵੇਗਾ,ਪਰ ਪ੍ਰਸ਼ੰਸਕਾਂ ਨਾਲ ਹੋਰ ਸਾਰੇ ਕ੍ਰਿਕਟ ਪ੍ਰੇਮੀ ਵੀ ਓਹਨਾ ਦੀ ਇਸ ਟਿੱਪਣੀ ਤੋਂ ਬੇਹੱਦ ਹੈਰਾਨ ਹੋਏ ਨੇ।