ਸਾਊਦੀ ਅਰਬ ਵਿਚ ਪ੍ਰੌਪਰਟੀ ਖਰੀਦ ਸਕਣਗੇ ਵਿਦੇਸ਼ੀ ਨਾਗਰਿਕ

ਸਾਊਦੀ ਅਰਬ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ਲਈ ਰੀਅਲ ਅਸਟੇਟ ਬਾਜ਼ਾਰ ਦੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਅਤੇ ਨਵੇਂ ਨਿਯਮ ਜਨਵਰੀ 2026 ਤੋਂ ਲਾਗੂ ਹੋਣਗੇ।

Update: 2025-07-30 12:30 GMT

ਰਿਆਧ : ਸਾਊਦੀ ਅਰਬ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ਲਈ ਰੀਅਲ ਅਸਟੇਟ ਬਾਜ਼ਾਰ ਦੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਅਤੇ ਨਵੇਂ ਨਿਯਮ ਜਨਵਰੀ 2026 ਤੋਂ ਲਾਗੂ ਹੋਣਗੇ। ਤਾਜ਼ਾ ਫੈਸਲੇ ਮਗਰੋਂ ਵਿਦੇਸ਼ੀ ਨਿਵੇਸ਼ਕ ਰਾਜਧਾਨੀ ਰਿਆਧ ਅਤੇ ਜੇਦਾਹ ਸਣੇ ਵੱਖ ਵੱਖ ਥਾਵਾਂ ’ਤੇ ਪ੍ਰੌਪਰਟੀ ਖਰੀਦ ਸਕਣਗੇ। ਹਾਊਸਿੰਗ ਮੰਤਰੀ ਮਾਜਿਦ ਬਿਨ ਅਬਦੁੱਲਾ ਨੇ ਰੀਅਲ ਅਸਟੇਟ ਸੁਧਾਰਾਂ ਬਾਰੇ ਵੱਡੇ ਫੈਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਲਕ ਵਿਚ ਨਿਵੇਸ਼ ਵਧੇਗਾ ਅਤੇ ਸ਼ਹਿਰਾਂ ਨੂੰ ਗਲੋਬਲ ਇਨਵੈਸਟਰ ਸੈਂਟਰ ਬਣਾਉਣ ਵਿਚ ਮਦਦ ਮਿਲੇਗੀ।

ਮੱਕਾ-ਮਦੀਨਾ ਵਿਚ ਮਨਾਹੀ ਜਾਰੀ ਰਹੇਗੀ

ਦੂਜੇ ਪਾਸੇ ਮੱਕਾ ਅਤੇ ਮਦੀਨਾ ਵਰਗੇ ਪਵਿੱਤਰ ਸ਼ਹਿਰਾਂ ਵਿਚ ਜ਼ਮੀਨ ਜਾਇਦਾਦ ਖਰੀਦਣ ’ਤੇ ਰੋਕ ਬਰਕਰਾਰ ਰਹੇਗੀ। ਇਨ੍ਹਾਂ ਸ਼ਹਿਰਾਂ ਵਿਚ ਸਿਰਫ਼ ਮੁਸਲਮਾਨ ਹੀ ਖਾਸ ਸ਼ਰਤਾਂ ਦੇ ਆਧਾਰ ’ਤੇ ਜਾਇਦਾਦ ਖਰੀਦ ਸਕਦੇ ਹਨ। ਰੀਅਲ ਅਸਟੇਟ ਜਨਰਲ ਅਥਾਰਿਟੀ ਵੱਲੋਂ ਵਿਦੇਸ਼ੀ ਨਾਗਰਿਕਾਂ ਦੇ ਪ੍ਰੌਪਰਟੀ ਖਰੀਦਣ ਨਾਲ ਸਬੰਧਤ ਨਿਯਮ ਜਲਦ ਜਾਰੀ ਕੀਤੇ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਸਾਊਦੀ ਅਰਬ ਸਰਕਾਰ ਵੱਲੋਂ 2030 ਤੱਕ ਸੈਰ ਸਪਾਟੇ ਅਤੇ ਨਿਵੇਸ਼ ਰਾਹੀਂ 30 ਅਰਬ ਡਾਲਰ ਦੀ ਆਮਦਨ ਪੈਦਾ ਕਰਨ ਦਾ ਟੀਚ ਮਿੱਥਿਆ ਗਿਆ ਹੈ। ਸਾਊਦੀ ਅਰਬ ਦੇ ਅਰਥਚਾਰੇ ਵਿਚ ਵਿਦੇਸ਼ ਨਿਵੇਸ਼ ਆਉਣ ਨਾਲ ਦੇਸ਼ ਨੂੰ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਤੌਰ ’ਤੇ ਮਜ਼ਬੂਤ ਬਣਾਉਣ ਵਿਚ ਵੀ ਮਦਦ ਮਿਲੇਗੀ।

Tags:    

Similar News